13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਐਕਟਿਵਾ 'ਤੇ ਜਾ ਰਹੀ ਔਰਤ 'ਤੇ ਨੌਜਵਾਨ ਵਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ

Ad Position 21
No active advertisement
ਅਜੀਤ ਡੈਸਕ 27-09-2025
ਮਲੋਟ, 26 ਸਤੰਬਰ (ਪਾਟਿਲ)-ਬੀਤੀ ਸ਼ਾਮ ਮਲੋਟ ਵਿਖੇ ਐਕਟਿਵਾ 'ਤੇ ਬਾਜ਼ਾਰ ਜਾ ਰਹੀ ਔਰਤ ਉੱਪਰ ਇਕ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ | ਅਚਾਨਕ ਹਮਲੇ ਤੋਂ ਬਾਅਦ ਔਰਤ ਨੇ ਇਕ ਬਿਊਟੀ ਪਾਰਲਰ 'ਚ ਵੜ ਕੇ ਜਾਨ ਬਚਾਈ | ਔਰਤ ਦੇ ਸਿਰ ਸਮੇਤ ਗੰਭੀਰ ਸੱਟਾਂ ਲੱਗੀਆਂ ਹੋਣ ਕਰਕੇ ਪਹਿਲਾਂ ਉਸ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ, ਪਰ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਵੇਖਦਿਆਂ ਉਸ ਨੂੰ ਏਮਜ ਬਠਿੰਡਾ ਵਿਚ ਰੈਫ਼ਰ ਕਰ ਦਿੱਤਾ | ਇਸ ਸੰਬੰਧੀ ਓਮ ਪ੍ਰਕਾਸ਼ ਜੱਗਾ ਨੇ ਦੱਸਿਆ ਕਿ ਉਸ ਦੀ ਨੂੰ ਹ ਆਸ਼ਮਾ ਅਤੇ ਪਤਨੀ ਐਕਟਿਵਾ 'ਤੇ ਸਵਾਰ ਹੋ ਕੇ ਬਾਜ਼ਾਰ 'ਚੋਂ ਵਾਪਸ ਘਰ ਜਾ ਰਹੀਆਂ ਸਨ | ਗੁਰਦੁਆਰਾ ਰੋਡ 'ਤੇ ਇਕ ਲੜਕੇ ਨੇ ਤੇਜ਼ਧਾਰ ਕਾਪੇ ਨਾਲ ਉਸ ਦੀ ਨੂੰ ਹ ਦੇ ਸਿਰ 'ਤੇ ਵਾਰ ਕੀਤੇ | ਜਿਹੜੀ ਜਾਨ ਬਚਾਉਣ ਲਈ ਇਕ ਨੇੜਲੇ ਬਿਊਟੀ ਪਾਰਲਰ ਵਿਚ ਵੜ ਗਈ, ਜਿਸ ਤੋਂ ਬਾਅਦ ਜ਼ਖ਼ਮੀ ਔਰਤ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਉਸ ਨੂੰ ਏਮਜ ਬਠਿੰਡਾ ਵਿਚ ਰੈਫ਼ਰ ਕਰ ਦਿੱਤਾ | ਓਮ ਪ੍ਰਕਾਸ਼ ਦਾ ਭਾਵੇਂ ਕਹਿਣਾ ਹੈ ਕਿ ਉਨ੍ਹਾਂ ਦਾ ਉਕਤ ਹਮਲਾਵਰ ਨਾਲ ਪਹਿਲਾਂ ਕੋਈ ਵਿਵਾਦ ਨਹੀਂ, ਪਰ ਹਮਲਵਾਰ ਉਨ੍ਹਾਂ ਦੇ ਘਰ ਦੇ ਨੇੜੇ ਰਹਿੰਦਾ ਹੈ ਅਤੇ ਉਸ ਨੇ ਇਹ ਹਮਲਾ ਯੋਜਨਾ ਨਾਲ ਕੀਤਾ ਹੈ, ਜਿਸ ਨੂੰ ਲੈ ਕੇ ਜਾਪਦਾ ਉਹ ਮਨ ਅੰਦਰ ਕੋਈ ਰੰਜਿਸ਼ ਰੱਖਦਾ ਸੀ | ਉੱਧਰ ਘਟਨਾ ਨਾਲ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ | ਡੀ.ਐੱਸ.ਪੀ. (ਡੀ) ਰਛਪਾਲ ਸਿੰਘ ਦਾ ਕਹਿਣਾ ਹੈ ਕਿ ਹਮਲਾਵਰ ਰੋਹਿਤ ਕੁਮਾਰ ਗੁੱਛੀ ਪੁੱਤਰ ਜੈ ਪ੍ਰਕਾਸ਼ ਨੇ ਤੇਜ਼ਧਾਰ ਨਾਲ ਨਾਲ ਹਮਲਾ ਕਰ ਦਿੱਤਾ ਅਤੇ ਇਹ ਹਮਲਾ ਉਸ ਨੇ ਕਿਸੇ ਵਿਵਾਦ ਕਾਰਨ ਰੰਜਿਸ਼ ਦੇ ਤਹਿਤ ਕੀਤਾ ਹੈ | ਪੁਲਿਸ ਵਲੋਂ ਇਸ ਸੰਬੰਧੀ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਜਲਦੀ ਗਿ੍ਫ਼ਤਾਰ ਕਰਨ ਲਈ ਟੀਮਾਂ ਭੇਜ ਦਿੱਤੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਅਗਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 30 ਨੂੰ
Ad Position 24