13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਥਾਪਰ ਮਾਡਲ: ਖੂਹੀਆਂ 'ਚੋਂ ਗਾਰ ਬਾਹਰ ਕੱਢ ਕੇ ਛੱਪੜ 'ਚ ਸੁੱਟੀ ਜਾ ਰਹੀ

Ad Position 21
No active advertisement
ਪਿੰਡ ਮਹਿਣਾ 'ਚ ਖੂਹੀ ਦੀ ਗਾਰ ਨੂੰ ਛੱਪੜ 'ਚ ਸੁੱਟਣ ਦਾ ਦਿ੍ਸ਼ | (ਸੱਜੇ) ਪੰਚ ਹਰਭਗਵਾਨ ਸਿੰਘ ਤੇ ਪਿੰਡ ਵਾਸੀ ਗੱਲਬਾਤ ਕਰਦੇ ਹੋਏ | <br/> 27-09-2025
ਮੰਡੀ ਕਿੱਲਿਆਂਵਾਲੀ, 26 ਸਤੰਬਰ (ਇਕਬਾਲ ਸਿੰਘ ਸ਼ਾਂਤ)-ਥਾਪਰ ਮਾਡਲ ਛੱਪੜਾਂ ਦੀ ਸਫ਼ਾਈ ਤਹਿਤ ਪਿੰਡ ਮਹਿਣਾ 'ਚ ਤਿੰਨ ਖੂਹੀਆਂ 'ਚੋਂ ਗਾਰ ਬਾਹਰ ਕੱਢ ਕੇ ਛੱਪੜ 'ਚ ਹੀ ਸੁੱਟੀ ਜਾ ਰਹੀ ਹੈ | ਬਾਅਦ ਵਿਚ ਛੱਪੜ ਦੀ ਸਫ਼ਾਈ ਲਈ ਵੱਖਰਾ ਖ਼ਰਚ ਸਰਕਾਰੀ ਖ਼ਜ਼ਾਨੇ 'ਤੇ ਦੋਹਰਾ ਬੋਝ ਪਵੇਗਾ | ਪਿੰਡ ਵਾਸੀਆਂ ਨੇ ਇਸ ਸਫ਼ਾਈ ਨੂੰ ਬੇਫ਼ਜ਼ੂਲ ਤੇ ਸਰਕਾਰੀ ਫ਼ੰਡਾਂ ਦਾ ਘਾਣ ਦੱਸਿਆ ਹੈ | ਜਾਣਕਾਰੀ ਅਨੁਸਾਰ ਹਲਕੇ ਵਿਚ ਥਾਪਰ ਮਾਡਲ ਛੱਪੜਾਂ 'ਚ ਸਫ਼ਾਈ ਕੀਤੀ ਜਾ ਰਹੀ ਹੈ, ਜੋ ਪੰਚਾਇਤੀ ਰਾਜ ਵਿਭਾਗ ਲੰਬੀ ਦੀ ਨਿਗਰਾਨੀ ਹੇਠ ਹੋ ਰਹੀ ਹੈ | ਥਾਪਰ ਮਾਡਲ ਛੱਪੜਾਂ ਦਾ ਅਸਲ ਮਕਸਦ ਪਿੰਡਾਂ ਦੇ ਗੰਦੇ ਪਾਣੀ ਨੂੰ ਮੁੜ ਸਵੱਛ ਕਰਨਾ ਹੈ, ਜਿਸ ਵਿਚ ਤਿੰਨ ਖੂਹੀਆਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਪੰਚਾਇਤ ਮੈਂਬਰ ਹਰਭਗਵਾਨ ਸਿੰਘ ਮੁਤਾਬਕ ਬੀਤੇ ਹਫ਼ਤੇ ਤੋਂ ਤਿੰਨ ਮਜ਼ਦੂਰ ਗਾਰ ਕੱਢ ਰਹੇ ਹਨ, ਪਰ 97 ਫ਼ੀਸਦੀ ਗਾਰ ਛੱਪੜ ਵਿਚ ਹੀ ਸੁੱਟੀ ਜਾ ਰਹੀ ਹੈ | ਕੁੱਲ ਗਾਰ ਦੀਆਂ ਕਰੀਬ 6-7 ਟਰਾਲੀਆਂ ਹਨ, ਜਿਨ੍ਹਾਂ ਵਿਚ ਵੱਡਾ ਹਿੱਸਾ ਛੱਪੜ ਵਿਚ ਖਪਾ ਦਿੱਤਾ ਗਿਆ | ਪਿੰਡ ਵਾਸੀ ਇਕੱਤਰ ਸਿੰਘ, ਬਿਕਰਮਜੀਤ ਸਿੰਘ ਅਤੇ ਬਲਰਾਜ ਸਿੰਘ ਨੇ ਖ਼ਦਸ਼ਾ ਜਤਾਇਆ ਕਿ ਪਹਿਲਾਂ ਖੂਹੀਆਂ ਦੀ ਸਫ਼ਾਈ 'ਤੇ ਲੱਖਾਂ ਖ਼ਰਚੇ ਦਿਖਾ ਕੇ ਫ਼ਿਰ ਛੱਪੜ ਵਿਚ ਸੁੱਟੀ ਗਾਰ ਦੀ ਸਫ਼ਾਈ ਦੇ ਹੋਰ ਲੱਖਾਂ ਦੇ ਬਿੱਲ ਬਣਾਏ ਜਾ ਸਕਦੇ ਹਨ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲੱਗਣ ਦਾ ਸੰਕੇਤ ਹੈ | ਨੌਜਵਾਨ ਸੰਦੀਪ ਕੁਮਾਰ ਨੇ ਕਿਹਾ ਕਿ ਛੱਪੜ ਵਿਚ ਵਜ਼ਨੀ ਗੰਦਗੀ ਰੋਕਣ ਲਈ ਜਾਲੀਆਂ ਲਗਾਈਆਂ ਗਈਆਂ ਸਨ, ਪਰ ਹੁਣ ਛੱਪੜ ਗੰਦਗੀ ਦਾ ਘਰ ਬਣ ਗਿਆ ਹੈ | ਪਿੰਡ ਵਾਸੀਆਂ ਨੇ ਸਫ਼ਾਈ ਕਾਰਜ ਸੰਬੰਧੀ ਉੱਚ ਪੱਧਰੀ ਨਿਗਰਾਨੀ ਤੇ ਜਾਂਚ ਮੰਗੀ ਹੈ | ਪੰਚਾਇਤੀ ਰਾਜ ਵਿਭਾਗ ਦੇ ਐੱਸ.ਡੀ.ਓ. ਇਕਬਾਲ ਸਿੰਘ ਨੇ ਕਿਹਾ ਕਿ ਖੂਹੀਆਂ ਵਿਚਲੀ ਗਾਰ ਨੂੰ ਛੱਪੜ ਵਿਚ ਸੁੱਟਿਆ ਜਾਣਾ ਗ਼ਲਤ ਹੈ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਜੀ.ਐੱਸ.ਟੀ. ਸੰਬੰਧੀ ਪ੍ਰੈੱਸ ਕਾਨਫ਼ਰੰਸ ਅਗਲੀ ਖ਼ਬਰ ਐੱਸ.ਡੀ. ਸਕੂਲ ਵਿਖੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ
Ad Position 24