13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਭਾਜਪਾ ਵਲੋਂ ਜੀ.ਐੱਸ.ਟੀ. ਸੰਬੰਧੀ ਪ੍ਰੈੱਸ ਕਾਨਫ਼ਰੰਸ

Ad Position 21
No active advertisement
ਅਜੀਤ ਡੈਸਕ 27-09-2025
ਮਲੋਟ, 26 ਸਤੰਬਰ (ਪਾਟਿਲ)-ਭਾਰਤ ਦੇ ਤੇਜਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਲੋਕ ਹਿੱਤ ਲਈ ਚੁੱਕੇ ਗਏ ਇਤਿਹਾਸਕ ਕਦਮ ਅਗਲੀ ਪੀੜ੍ਹੀ ਦੇ ਜੀ.ਐੱਸ.ਟੀ. ਸੁਧਾਰ ਦੇ ਅਧੀਨ ਅੱਜ ਦੇਸ਼ ਭਰ ਦੇ ਵਪਾਰੀਆਂ, ਉਦਯੋਗਪਤੀਆਂ ਅਤੇ ਉਪਭੋਗਤਾਵਾਂ 'ਚ ਇਕ ਨਵੀਂ ਲਹਿਰ ਦੇਖਣ ਨੂੰ ਮਿਲੀ ਹੈ | ਇਸੇ ਸੰਬੰਧੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਪੋਕਸਪਰਸਨ ਅਸ਼ੋਕ ਭਾਰਤੀ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਤੀਸ਼ ਅਸੀਜਾ ਦੀ ਅਗਵਾਈ 'ਚ ਪ੍ਰੈੱਸ ਕਾਨਫ਼ਰੰਸ ਮਲੋਟ ਵਿਖੇ ਹੋਈ | ਪ੍ਰੈੱਸ ਕਾਨਫ਼ਰੰਸ ਦੌਰਾਨ ਸਪੋਕਸਪਰਸਨ ਅਸ਼ੋਕ ਭਾਰਤੀ ਅਤੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਨਵੇਂ ਜੀ.ਐੱਸ.ਟੀ. ਕਾਨੂੰਨਾਂ ਬਾਰੇ ਵਿਸਥਾਰ ਵਿਚ ਦੱਸਿਆ | ਇਸ ਮੌਕੇ ਬੌਬੀ ਸਿੰਗਲਾ, ਅਮਨਦੀਪ ਸੰਧੂ, ਕਾਰਜ ਮਿੱਡਾ, ਰਵਿੰਦਰ ਕਟਾਰੀਆ, ਸੁਸ਼ੀਲ ਗਰੋਵਰ, ਸਤੀਸ਼ ਭਟੇਜਾ, ਸੁਸ਼ੀਲ ਜਲਹੋਤਰਾ, ਰਿਖੀਕੇਸ ਪਰਵਲ ਭੋਲੀ ਅਤੇ ਹੋਰ ਆਗੂ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਬਾਬਾ ਫ਼ਰੀਦ ਸਕੂਲ ਛੱਤਿਆਣਾ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਸ਼ੁਰੂ ਅਗਲੀ ਖ਼ਬਰ ਥਾਪਰ ਮਾਡਲ: ਖੂਹੀਆਂ 'ਚੋਂ ਗਾਰ ਬਾਹਰ ਕੱਢ ਕੇ ਛੱਪੜ 'ਚ ਸੁੱਟੀ ਜਾ ਰਹੀ
Ad Position 24