ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (ਰਣਜੀਤ ਸਿੰਘ ਢਿੱਲੋਂ)-ਰੈੱਡ ਕਰਾਸ ਭਵਨ ਵਿਖੇ ਸ੍ਰੀ ਰਾਮ ਸੇਵਾ ਸੰਮਤੀ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੀ ਦੂਜੀ ਰਾਤ ਦਾ ਉਦਘਾਟਨ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਹਲਕਾ ਸ੍ਰੀ ਮੁਕਤਸਰ ਸਾਹਿਬ ਵਲੋਂ ਜੋਤ ਪ੍ਰਚੰਡ ਕਰਕੇ ਕੀਤਾ ਗਿਆ | ਕਲਾਕਾਰਾਂ ਵਲੋਂ ਵੱਖ-ਵੱਖ ਦਿ੍ਸ਼ਾਂ ਨੂੰ ਬਾਖ਼ੂਬੀ ਨਾਲ ਪੇਸ਼ ਕੀਤਾ ਗਿਆ | ਵਿਧਾਇਕ ਤੋਂ ਇਲਾਵਾ ਭਾਜਪਾ ਮੰਡਲ ਚੜ੍ਹਦੀ ਕਲਾ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਭਟੇਜਾ ਮੇਲੂ, ਤੇਜਿੰਦਰ ਬੱਬੂ ਬਾਂਸਲ ਅਤੇ ਹੋਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਕਮੇਟੀ ਦੇ ਅਹੁਦੇਦਾਰ ਸੰਜੀਵ ਖੇੜਾ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਲਗਪਗ 13 ਸਾਲਾਂ ਬਾਅਦ ਰਾਮ ਲੀਲ੍ਹਾ ਹੋ ਰਹੀ ਹੈ, ਜਿਸ ਕਰਕੇ ਸ਼ਹਿਰ ਵਾਸੀਆਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਮੰਚ ਸੰਚਾਲਨ ਜੀਵਨ ਸ਼ਰਮਾ ਦੁਆਰਾ ਕੀਤਾ ਗਿਆ | ਇਸ ਮੌਕੇ ਕਮੇਟੀ ਪ੍ਰਧਾਨ ਰਾਹੁਲ ਚੁੱਘ, ਚੇਅਰਮੈਨ ਹੈਪੀ ਸ਼ਰਮਾ, ਚੇਅਰਮੈਨ ਰਾਜੇਸ਼ ਬਾਂਸਲ ਡੀ.ਕੇ., ਚੇਅਰਮੈਨ ਰਾਜੀਵ ਆਹੂਜਾ, ਪ੍ਰਧਾਨ ਰਮਨ ਗਿਰਧਰ, ਸਕੱਤਰ ਕਿ੍ਸ਼ਨ ਕੁਮਾਰ ਬੰਟੀ ਗੋਇਲ, ਸਕੱਤਰ ਸੰਜੀਵ ਕੁਮਾਰ ਬੌਬੀ ਗਾਵੜੀ, ਸੁਸ਼ੀਲ ਕੁਮਾਰ ਹੈਪੀ ਗਰਗ, ਅਸ਼ਵਨੀ ਆਰੀਆ, ਐਡਵੋਕੇਟ ਸੰਜੀਵ ਗੁਪਤਾ, ਗੁਰਦਾਸ ਗਿਰਧਰ, ਫ਼ੱਤਣਵਾਲਾ ਸੈਰ ਕਲੱਬ ਦੇ ਅਹੁਦੇਦਾਰ ਨਰਿੰਦਰ ਬਾਂਸਲ, ਨਵੀਨ ਅਗਰਵਾਲ ਜੌਲੀ, ਪ੍ਰੀਤ ਕਲਾਥ ਹਾਊਸ, ਰਾਜੇਸ਼ ਚੁੱਘ, ਐਡਵੋਕੇਟ ਸੁਭਾਸ਼ ਭਾਟੀਆ, ਹੈਪੀ ਗਰਗ ਦੋਦੇ ਵਾਲੇ, ਰਿਸ਼ਵ ਸਿੰਗਲਾ, ਐਡਵੋਕੇਟ ਸਾਹਿਲ ਭਾਟੀਆ, ਰਾਜੇਸ਼ ਕੁਮਾਰ ਕੁੱਕੂ, ਰਾਜ ਖੁਰਾਣਾ, ਸੁਰਿੰਦਰ ਧਵਨ, ਰਜਿੰਦਰ ਖੁਰਾਣਾ, ਪਵਨ ਖੁਰਾਣਾ, ਅਜੇ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |