ਸ੍ਰੀ ਮੁਕਤਸਰ ਸਾਹਿਬ/ਦੋਦਾ, 26 ਸਤੰਬਰ (ਰਣਜੀਤ ਸਿੰਘ ਢਿੱਲੋਂ, ਰਵੀਪਾਲ)-ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ 4 ਸਾਲਾਂ ਚੋਣ ਕਰਨ ਲਈ ਬੀਤੇ ਦਿਨ ਵਿਸ਼ੇਸ਼ ਮੀਟਿੰਗ ਦੋਦਾ ਵਿਖੇ ਕੀਤੀ ਗਈ | ਇਸ ਵਿਚ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ | ਇਸ ਮੌਕੇ ਨਰਿੰਦਰ ਸਿੰਘ ਕਾਉਣੀ, ਪਾਲ ਸਿੰਘ ਸਾਬਕਾ ਸਰਪੰਚ ਕਾਉਣੀ, ਬਲਜੀਤ ਸਿੰਘ ਖਿਉਵਾਲੀ, ਸਤਪਾਲ ਸਿੰਘ ਜੇਬੀ, ਕਾਲਾ ਸਿੰਘ ਸੁਖਨਾ ਅਬਲੂ, ਅੰਗਰੇਜ਼ ਸਿੰਘ ਮੱਲਣ, ਬਲਤੇਜ ਸਿੰਘ ਥਾਂਦੇਵਾਲਾ, ਕੇਵਲ ਸਿੰਘ, ਡੀ.ਪੀ.ਈ. ਗੁਰਭੇਜ ਸਿੰਘ ਥਾਂਦੇਵਾਲਾ, ਜੋਗਿੰਦਰ ਸਿੰਘ ਹਰਾਜ, ਗੁਰਪ੍ਰਤਾਪ ਸਿੰਘ, ਗੁਰਮੀਤ ਸਿੰਘ ਭਲਵਾਨ ਥਾਂਦੇਵਾਲਾ, ਸੋਹਣ ਸਿੰਘ, ਪਰਮਿੰਦਰ ਸਿੰਘ, ਦਲਜੀਤ ਸਿੰਘ, ਦਿਲਬਾਗ ਸਿੰਘ, ਬੂਟਾ ਸਿੰਘ ਬਰੀਵਾਲਾ, ਅਮਨਪ੍ਰੀਤ ਸਿੰਘ, ਨਿਰਵੈਰ ਸਿੰਘ, ਹਰਮੀਤ ਸਿੰਘ, ਬਲਵਿੰਦਰ ਸਿੰਘ ਥਾਂਦੇਵਾਲਾ, ਅਮਰਜੀਤ ਸਿੰਘ, ਚਰਨਜੀਤ ਸਿੰਘ, ਰਣਧੀਰ ਸਿੰਘ, ਪਿ੍ਤਪਾਲ ਸਿੰਘ, ਪੰਮਾ ਥਾਂਦੇਵਾਲਾ, ਸਵਰਨ ਸਿੰਘ, ਨੀਲਾ ਸਿੰਘ, ਸੁਖਜਿੰਦਰ ਸਿੰਘ ਆਦਿ ਸਮੂਹ ਮੈਂਬਰਾਂ ਨੇ ਭਾਗ ਲਿਆ | ਇਸ ਮੌਕੇ ਸਮੂਹ ਹਾਜ਼ਰੀਨ ਦੀ ਸਹਿਮਤੀ ਨਾਲ ਅਗਲੇ 4 ਸਾਲਾਂ ਲਈ ਪ੍ਰਸਿੱਧ ਕਬੱਡੀ ਖਿਡਾਰੀ ਕਾਲਾ ਸਿੰਘ ਸੁਖਨਾ ਅਬਲੂ ਨੂੰ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ ਅਤੇ ਬਲਤੇਜ ਸਿੰਘ ਥਾਂਦੇਵਾਲਾ ਨੂੰ ਸਕੱਤਰ ਚੁਣਿਆ ਗਿਆ | ਇਸ ਮੌਕੇ ਹਾਜ਼ਰੀਨ ਨੇ ਨਵ-ਨਿਯੁਕਤ ਆਹੁਦੇਦਾਰਾਂ ਨੂੰ ਵਧਾਈ ਦਿੱਤੀ | ਇਸ ਮੌਕੇ ਪ੍ਰਧਾਨ ਕਾਲਾ ਸਿੰਘ ਨੇ ਸਕੱਤਰ ਬਲਤੇਜ ਸਿੰਘ ਵਲੋਂ ਸਮੂਹ ਮੈਬਰਾਂ ਨੂੰ ਵਿਸਵਾਸ਼ ਦਿਵਾਇਆ ਗਿਆ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ |