13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਮੁੱਦਕੀ 'ਚ ਟ੍ਰੈਫਿਕ ਸਮੱਸਿਆ ਸੁਲਝਾਉਣ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 27-09-2025
ਮੁੱਦਕੀ, 26 ਸਤੰਬਰ (ਭੁਪਿੰਦਰ ਸਿੰਘ)- ਸਥਾਨਕ ਕਸਬਾ ਮੁੱਦਕੀ ਵਿਚ ਪਿਛਲੇ ਲੰਮੇ ਸਮੇਂ ਤੋਂ ਮੇਨ ਬਾਜ਼ਾਰ (ਫ਼ਰੀਦਕੋਟ-ਤਲਵੰਡੀ ਭਾਈ ਰੋਡ) ਤੇ ਪਿੱਪਲ ਵਾਲਾ ਬਾਜ਼ਾਰ ਵਿਚ ਰਾਹਗੀਰਾਂ ਤੇ ਪੈਦਲ ਚੱਲਣ ਵਾਲੇ ਬੱਚਿਆਂ, ਔਰਤਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਸਬੇ ਦੇ ਮੋਹਤਬਰਾਂ ਕੁਲਵੰਤ ਰਾਏ ਕਟਾਰੀਆ, ਸੁਖਦੇਵ ਸਿੰਘ, ਬੱਬਾ, ਗੁਰਸੇਵਕ ਸਿੰਘ, ਜਸਵਿੰਦਰ ਸਿੰਘ, ਜਗਰਾਜ ਸਿੰਘ, ਦੀਪਕ, ਭਾਰਤ ਭੂਸ਼ਣ ਗੁਪਤਾ ਸੀਬਾ, ਬਲਬੀਰ ਸਿੰਘ, ਰਵਿੰਦਰ ਕੁਮਾਰ, ਸਰਬਜੋਤ ਸਿੰਘ, ਸੋਨੂੰ, ਕਸ਼ਿਸ਼, ਅੰਗਰੇਜ਼ ਕੁਮਾਰ, ਅਸ਼ੋਕ ਕੁਮਾਰ, ਗੁਰਪ੍ਰੀਤ ਸਿੰਘ ਤੇ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਮੇਨ ਬਾਜ਼ਾਰ ਵਿਚ ਦੁਕਾਨਦਾਰ ਭਰਾਵਾਂ ਨੇ ਆਪਣੀਆਂ ਦੁਕਾਨਾਂ ਦਾ ਸਾਮਾਨ ਦੁਕਾਨਾਂ ਦੇ ਬਾਹਰ ਦੂਰ ਤੱਕ ਰੱਖ ਕੇ ਆਮ ਰਸਤੇ ਨੂੰ ਰੋਕਿਆ ਹੋਇਆ ਹੈ ਤੇ ਕੁੱਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਮੂਹਰੇ ਰੇਹੜੀਆਂ ਲਵਾਈਆਂ ਹੋਈਆਂ ਹਨ ਜਿਸ ਕਾਰਨ ਜਗ੍ਹਾ ਦੀ ਘਾਟ ਕਾਰਨ ਬੱਚਿਆਂ ਅਤੇ ਔਰਤਾਂ ਨੂੰ ਖ਼ਰੀਦੋ-ਫ਼ਰੋਖ਼ਤ ਕਰਨ ਸਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਪਾਰਕਿੰਗ ਵਾਸਤੇ ਜਗ੍ਹਾ ਨਾ ਬਚਣ ਕਾਰਨ ਕੁੱਝ ਚਾਲਕ ਆਪਣੇ ਵਹੀਕਲ ਸੜਕ ਦੇ ਕਿਨਾਰੇ 'ਤੇ ਖੜ੍ਹੇ ਕਰ ਦਿੰਦੇ ਹਨ ਜਿਸ ਕਾਰਨ ਕਿਸੇ ਵੀ ਸਮੇਂ ਹਾਦਸਾ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਉਕਤ ਸੱਜਣਾਂ ਦੀ ਨਗਰ ਪੰਚਾਇਤ ਮੁੱਦਕੀ ਤੋਂ ਮੰਗ ਹੈ ਕਿ ਸੜਕ ਦੇ ਕਿਨਾਰਿਆਂ ਤੱਕ ਕੀਤੇ ਨਾਜਾਇਜ਼ ਕਬਜ਼ੇ ਹਟਾਏ ਜਾਣ ਤੇ ਦੁਕਾਨਦਾਰ ਭਰਾਵਾਂ ਨੂੰ ਆਪਣਾ ਸਮਾਜ ਦੁਕਾਨਾਂ ਦੇ ਅੰਦਰ ਹੀ ਰੱਖਣ ਦੀ ਤਾਕੀਦ ਕੀਤੀ ਜਾਵੇ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਮੁਆਵਜ਼ੇ ਨੂੰ ਲੈ ਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਸੌਂਪਿਆ ਪੱਤਰ <br/> ਅਗਲੀ ਖ਼ਬਰ ਕਾਲਾ ਸਿੰਘ ਸੁਖਨਾ ਅਬਲੂ ਨੂੰ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ
Ad Position 24