19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪਿੰਡ ਚੰਦਭਾਨ ਦੇ ਬਿਨਾਂ ਫ਼ਾਟਕ ਵਾਲਾ ਰੇਲਵੇ ਸਟੇਸ਼ਨ ਲੋਕਾਂ ਲਈ ਬਣਿਆ ਵੱਡੀ ਸਮੱਸਿਆ

Ad Position 21
No active advertisement
ਅਜੀਤ ਡੈਸਕ 28-09-2025
ਜੈਤੋ, 27 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਪਿੰਡ ਚੰਦਭਾਨ ਦੇ ਰੇਲਵੇ ਸਟੇਸ਼ਨ ਦੇ ਖੱਬੇ ਤੇ ਸੱਜੇ ਪਾਸੇ ਫ਼ਾਟਕ ਨਾ ਹੋਣ ਕਰਕੇ ਰਾਹਗੀਰਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ | ਰੇਲਵੇ ਲਾਈਨ ਦੇ ਛਿਪਦੇ ਪਾਸੇ ਵੱਸੇ ਪਿੰਡਾਂ ਨੂੰ ਜਾਣ-ਆਉਣ ਸਮੇਂ ਲੋਕਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਰੇਲਵੇ ਵਿਭਾਗ ਨੇ ਇਸ ਸਟੇਸ਼ਨ 'ਤੇ ਫ਼ਾਟਕ ਦੀ ਸਹੂਲਤ ਨਹੀਂ ਦਿੱਤੀ ਹੈ | ਜਿਸ ਕਰਕੇ ਚੜ੍ਹਦੇ ਅਤੇ ਛਿੱਪਦੇ ਵੱਲ ਜਾਣ-ਆਉਣ ਵਾਲੇ ਲੋਕਾਂ ਤੇ ਵਾਹਨ ਚਾਲਕਾਂ ਨੂੰ ਦੂਰ-ਦੁਰਾਢੇ ਪੈਂਦੇ ਪਿੰਡ ਅਕਾਲੀਏ ਅਤੇ ਗੁੰਮਟੀ ਖੁਰਦ (ਸੇਵੇਵਾਲਾ) ਦੇ ਫ਼ਾਟਕਾਂ ਰਾਹੀਂ ਆਪਣੀ ਮੰਜਿਲ ਵੱਲ ਜਾਣ-ਆਉਣ ਲਈ ਮਜਬੂਰ ਹੋਣ ਪੈ ਰਿਹਾ ਹੈ | ਪਿੰਡ ਦੇ ਲੋਕਾਂ ਨੇ ਦੱਸਿਆ ਕਿ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲਕੇ ਤੇ ਲਿਖਤੀ ਤੌਰ 'ਤੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਜਾ ਚੁੱਕਿਆ ਹੈ ਕਿ ਪਿੰਡ ਨਿਵਾਸੀਆਂ ਨੂੰ ਫ਼ਾਟਕ ਦੀ ਸਹੂਲਤ ਨਾ ਮਿਲਣ ਕਰਕੇ ਪਿੰਡ ਦੇ ਨੇੜੋਂ ਲੰਘਦੀ ਡਰੇਨ ਵਿਚੋਂ ਦੀ ਹੋ ਕੇ ਦੂਜੇ ਪਿੰਡ ਜਾਂ ਆਪਣੇ ਖੇਤਾਂ ਵਿਚ ਕੰਮ ਕਰਨ ਲਈ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਜਦ ਡਰੇਨ ਵਿਚ ਪਾਣੀ ਹੁੰਦਾ ਹੈ ਉਦੋਂ ਪੱਕਾ ਹੀ ਹੈ ਕਿ ਦੂਰ-ਦੁਰਾਢੇ ਪੈਂਦੇ ਫਾਟਕਾਂ ਰਾਹੀਂ ਲੰਘ ਕੇ ਹੀ ਦੂਜੇ ਪਿੰਡਾਂ ਜਾਂ ਖੇਤਾਂ ਵਿਚ ਜਾਇਆ ਜਾਂਦਾ ਹੈ | ਜਿਸ ਨਾਲ ਸਮੇਂ ਦੇ ਨਾਲ, ਵਾਹਨਾਂ ਦੇ ਤੇਲ ਦੀ ਖ਼ਪਤ ਵੀ ਵੱਧ ਹੁੰਦੀ ਹੈ | ਜਦ ਕਿ ਪਿੰਡ ਦੇ ਲੋਕਾਂ ਤੇ ਪੰਚਾਇਤ ਨੇ ਕਈ ਵਾਰ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਮਿਲਕੇ ਰੇਲਵੇ ਲਾਈਨ 'ਤੇ ਫ਼ਾਟਕ ਲਗਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ ਪ੍ਰੰਤੂ ਰੇਲਵੇ ਵਿਭਾਗ ਪਿੰਡ ਨਿਵਾਸੀਆਂ ਦੀ ਉਕਤ ਸਮੱਸਿਆ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਿਹਾ ਤੇ ਪਰਨਾਲਾ ਉਥੇ ਦਾ ਉਥੇ ਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਉਕਤ ਡਰੇਨ ਵਿਚ ਦੀ ਲੰਘਣਾ ਬਹੁਤ ਹੀ ਮੁਸ਼ਕਿਲ ਹੈ ਕਿਉਂਕਿ ਵਾਹਨਾਂ ਨੂੰ ਪਹਿਲਾਂ ਡਰੇਨ ਵਿਚ ਉਤਾਰਣਾ ਪੈਂਦਾ ਹੈ ਉਪਰੰਤ ਪੂਰਾ ਜ਼ੋਰ ਲਗਾ ਕੇ ਦੂਜੇ ਪਾਸੇ ਉਚਾਈ ਵੱਲ ਵੱਧਣਾ ਪੈਂਦਾ ਹੈ | ਪਿੰਡ ਨਿਵਾਸੀਆਂ ਨੇ ਦੱਸਿਆ ਹੈ ਕਿ ਰੇਲਵੇ ਲਾਈਨ ਦੇ ਪਾਰ ਪਿੰਡ ਨਿਵਾਸੀਆਂ ਦੀ ਕਈ ਏਕੜ ਜ਼ਮੀਨ ਨੂੰ ਵਾਹੁਣ ਲਈ ਕਿਸਾਨਾਂ ਨੂੰ ਪਿੰਡ ਆਕਲੀਏ, ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਜਾਂ ਫਿਰ ਪਿੰਡ ਦੇ ਨੇੜਿਓਾ ਲੰਘਦੀ ਡਰੇਨ 'ਚ ਬਣੇ ਕੱਚੇ ਰਸਤੇ ਰਾਹੀਂ ਆਪਣੇ ਖੇਤਾਂ ਜਾਂ ਫਿਰ ਦੂਰ ਦੁਰਾਢੇ ਦੇ ਪਿੰਡਾਂ 'ਚ ਜਾਣ-ਆਉਣ ਲਈ ਇਨ੍ਹਾਂ ਰਸਤਿਆਂ ਨੂੰ ਚੁਣਨਾ ਪੈਂਦਾ ਹੈ | ਲੋਕਾਂ ਨੇ ਮੰਗ ਕੀਤੀ ਹੈ ਕਿ ਪਿੰਡਾਂ ਦੇ ਲੋਕਾਂ ਦੀ ਇਸ ਸਮੱਸਿਆ ਨੂੰ ਵੇਖਦਿਆਂ ਰੇਲਵੇ ਵਿਭਾਗ ਨੂੰ ਚਾਹੀਦਾ ਹੈ ਕਿ ਸਟੇਸ਼ਨ ਦੇ ਨਜ਼ਦੀਕ ਦੋਵੇਂ ਪਾਸੇ ਰਸਤੇ ਛੱਡ ਕੇ ਫ਼ਾਟਕ ਲਗਾਏ ਜਾਣ ਤਾਂ ਜੋ ਕਿ ਰੇਲਵੇ ਲਾਈਨ ਦੇ ਦੂਜੇ ਪਾਸੇ ਜਾਣ-ਆਉਣ ਲਈ ਲੋਕਾਂ ਨੂੰ ਸੌਖਾਲਾ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਬਿ੍ਜਿੰਦਰਾ ਕਾਲਜ 'ਚ ਆਰ.ਓ. ਪਲਾਂਟ ਤੇ ਵਾਟਰ ਚਿਲਰ ਦਾ ਸਾਂਸਦ ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਪੁਲਿਸ ਵਲੋਂ ਤਿਉਹਾਰੀ ਸੀਜ਼ਨ ਮੌਕੇ ਸੁਰੱਖਿਆ ਦੇ ਪੱਕੇ ਪ੍ਰਬੰਧ- ਐੱਸ.ਐੱਸ.ਪੀ.
Ad Position 24