ਕੋਟਕਪੂਰਾ, 27 ਸਤੰਬਰ (ਮੋਹਰ ਸਿੰਘ ਗਿੱਲ)-ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੇ ਲੁੱਟ-ਖੋਹ ਕਰਨ ਦੀ ਯੋਜਨਾ ਬਣਾਉਂਦੇ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਆਧਾਰਿਤ ਪੁਲਿਸ ਪਾਰਟੀ ਗਸ਼ਤ ਦੌਰਾਨ ਦੇਵੀ ਵਾਲਾ, ਸਿਰਸੜੀ ਨੂੰ ਜਾ ਰਹੇ ਸਨ | ਇਸ ਦੌਰਾਨ ਪੁਲਿਸ ਨੇ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦੇ ਕੈ ਦੱਸਿਆ ਕਿ ਦੇਵੀਵਾਲਾ ਨੇੜੇ ਬੰਦ ਪਏ ਸਾਂਝ ਕੇਂਦਰ ਕੋਲ ਜਤਿੰਦਰ ਸਿੰਘ ਵਾਸੀ ਹਰੀਨੌਂ, ਫੀਨਾ ਵਾਸੀ ਕੋਟਕਪੂਰਾ, ਅਭਿਸ਼ੇਕ, ਸੰਜੂ ਅਤੇ ਦੇਬੂ ਵਾਸੀ ਸੰਧਵਾਂ ਲੁੱਟ-ਖੋਹ ਕਰਨ ਅਤੇ ਨਸ਼ੇ ਕਰਨ ਦੇ ਆਦੀ ਹਨ | ਜੋ ਹੁਣ ਵੀ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ | ਪੁਲਿਸ ਪਾਰਟੀ ਨੇ ਮੌਕੇ ਪਰ ਛਾਪਾਮਾਰੀ ਕਰਕੇ ਇਨ੍ਹਾਂ ਸਾਰਿਆਂ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਕੋਲੋਂ ਲੱਕੜੀ ਦੇ ਦਸਤੇ ਬਰਾਮਦ ਕੀਤੇ ਹਨ |