19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕੋਟਕਪੂਰਾ ਦੀ ਦਾਣਾ ਮੰਡੀ 'ਚ ਬਾਸਮਤੀ ਝੋਨੇ ਦੀ ਨਾਲੋ-ਨਾਲ ਵਿਕਰੀ

Ad Position 21
No active advertisement
ਅਜੀਤ ਡੈਸਕ 28-09-2025
ਕੋਟਕਪੂਰਾ, 27 ਸਤੰਬਰ (ਮੋਹਰ ਸਿੰਘ ਗਿੱਲ)-ਕੋਟਕਪੂਰਾ ਦੀ ਮੁੱਖ ਅਨਾਜ ਮੰਡੀ 'ਚ ਬਾਸਮਤੀ ਝੋਨੇ ਦੀ ਨਾਲੋ-ਨਾਲ ਵਿਕਰੀ ਹੋ ਰਹੀ ਹੈ | ਨਿੱਜੀ ਖ਼ਰੀਦ ਹੋਣ ਕਾਰਨ ਕਿਸਾਨਾਂ ਨੂੰ ਮੰਡੀ ਅੰਦਰ ਕੋਈ ਦਿੱਕਤ ਪੇਸ਼ ਨਹੀਂ ਆ ਰਹੀ | ਕੋਟਕਪੂਰਾ ਦੀ ਦਾਣਾ ਮੰਡੀ 'ਚ ਬਾਸਮਤੀ 1509 ਦਾ ਵੱਧ ਤੋਂ ਵੱਧ 3150 ਰੁਪਏ ਪ੍ਰਤੀ ਕੁਇੰਟਲ ਅਤੇ ਘੱਟ ਤੋਂ ਘੱਟ ਭਾਅ 2925 ਰੁਪਏ ਰਿਹਾ ਹੈ | ਇਸ ਝੋਨੇ ਦੀ ਖ਼ਰੀਦ ਅਤੇ ਚੁਕਾਈ ਤੁਰੰਤ ਹੋ ਰਹੀ ਹੈ | ਹੁਣ ਤੱਕ ਮੰਡੀ 'ਚ 1,56,000 ਗੱਟਾ ਅਤੇ 5470 ਮੀਟਰਕ ਟਨ ਬਾਸਮਤੀ ਦੀ ਕੁੱਲ ਆਮਦ ਹੋਈ ਹੈ, ਜਦ ਕਿ ਝੋਨੇ ਦੀ ਰਵਾਇਤੀ ਕਿਸਮ ਦਾ ਮਸਾਂ ਅਜੇ 4000 ਗੱਟਾ ਹੀ ਆਇਆ ਹੈ | ਮੰਡੀ ਦਾ ਦੌਰਾ ਕਰਨ 'ਤੇ ਵੇਖਿਆ ਗਿਆ ਹੈ ਕਿ ਮੰਡੀ 'ਚ ਝੋਨੇ ਦੀ ਕਟਾਈ ਸ਼ੁਰੂ ਹੋ ਜਾਣ ਕਾਰਨ ਰੌਣਕ ਪਰਤ ਰਹੀ ਹੈ | ਮਾਰਕੀਟ ਕਮੇਟੀ ਵਲੋਂ ਕਿਸਾਨਾਂ, ਮਜ਼ਦੂਰਾਂ ਦੇ ਲਈ ਪੀਣ ਵਾਲੇ ਪਾਣੀ ਦਾ ਪੁਖ਼ਤਾ ਪ੍ਰਬੰਧ ਕੀਤਾ ਗਿਆ ਹੈ | ਮੰਡੀ ਦੇ ਮੁੱਖ ਗੇਟ 'ਤੇ ਮੁਆਇਸਚਰ ਚੈਕ ਕਰਨ ਵਾਲਾ ਪੁਆਇੰਟ ਬਣਾਇਆ ਗਿਆ ਹੈ, ਜਿਸ ਵਿਚ 17 ਫ਼ੀਸਦੀ ਨਮੀ ਦੀ ਸ਼ਰਤ ਨਿਰਧਾਰਿਤ ਕੀਤੀ ਗਈ ਹੈ | ਹਾਲਾਂ ਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈੈ ਕਿ ਇਹ ਨਮੀ ਦੀ ਸ਼ਰਤ 20 ਫ਼ੀਸਦੀ ਕੀਤੀ ਜਾਵੇ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਮਾਘ ਤੋਂ ਮੰਡੀ 'ਚ ਝੋਨਾ ਲੈ ਕੇ ਆਏ ਕਿਸਾਨ ਰੇਸ਼ਮ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਵਲੋਂ ਕਰੀਬ 5 ਏਕੜ ਪੀ.ਆਰ 114 ਝੋਨੇ ਦੀ ਕਟਾਈ ਕੀਤੀ ਗਈ ਹੈ, ਉਸ ਨੂੰ ਮੰਡੀ 'ਚ ਬੈਠਿਆਂ ਅੱਜ ਤੀਜਾ ਦਿਨ ਹੋ ਚੁੱਕਾ ਹੈ ਅਤੇ ਕੋਈ ਖ਼ਰੀਦ ਏਜੰਸੀ ਅਜੇ ਤੱਕ ਨਹੀਂ ਆਈ | ਪਿੰਡ ਵਾਂਦਰ ਜਟਾਣਾ ਦੇ ਕਿਸਾਨ ਬਲਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਨੇ ਅਜੇ 5 ਏਕੜ 'ਚੋਂ ਹੀ ਝੋਨੇ ਦੀ ਵਢਾਈ ਕੀਤੀ ਹੈ ਅਤੇ ਅੱਜ ਪਹਿਲੇ ਦਿਨ ਹੀ ਮੰਡੀ 'ਚ ਆਇਆ ਹੈ | ਇਹ ਵੀ ਦੱਸਣਯੋਗ ਹੈ ਕਿ ਮਾਰਕੀਟ ਕਮੇਟੀ ਕੋਟਕਪੂਰਾ ਅਧੀਨ ਆਉਂਦੀਆਂ ਪੇਂਡੂ ਖ਼ਰੀਦ ਕੇਂਦਰਾਂ 'ਤੇ ਅਜੇ ਤੱਕ ਇਕ ਵੀ ਝੋਨੇ ਦੀ ਢੇਰੀ ਨਹੀਂ ਆਈ | ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪਲਵਿੰਦਰ ਸਿੰਘ ਕਾਲਾ ਐਮ.ਸੀ ਅਤੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਿ੍ਸ਼ਨ ਸਿੰਘ ਬੱਬੂ ਨੇ ਕਿਹਾ ਕਿ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਮੰਡੀ 'ਚ ਬਾਸਮਤੀ ਝੋਨੇ ਦੀ ਆਮਦ ਕਾਰਨ ਮੰਡੀ ਮਜ਼ਦੂਰਾਂ ਨੂੰ ਗੁਜ਼ਾਰੇ ਜੋਗਾ ਕੰਮ ਮਿਲ ਰਿਹਾ ਹੈ, ਜਿਸ ਕਾਰਨ ਉਹ ਕਾਫ਼ੀ ਖ਼ੁਸ਼ ਹਨ | ਆਉਂਦੇ ਦਿਨਾਂ 'ਚ ਮੰਡੀ ਮਜ਼ਦੂਰਾਂ ਉਪਰ ਵਰਕਲੋਡ ਬਹੁਤ ਜ਼ਿਆਦਾ ਵਧ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਲੁੱਟ-ਖੋਹ ਕਰਨ ਦੀ ਯੋਜਨਾ ਬਣਾਉਂਦੇ ਪੁਲਿਸ ਵਲੋਂ ਪੰਜ ਗਿ੍ਫ਼ਤਾਰ ਅਗਲੀ ਖ਼ਬਰ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈੱਲਫੇਅਰ ਕਲੱਬ ਨੇ ਜਨਮ ਦਿਨ ਅਤੇ ਅਧਿਆਪਕ ਦਿਵਸ ਮਨਾਇਆ
Ad Position 24