19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦਾ ਵਫ਼ਦ ਮੰਗਾਂ ਸੰਬੰਧੀ ਸਹਾਇਕ ਸਿਵਲ ਸਰਜਨ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 28-09-2025

ਮੋਗਾ, 27 ਸਤੰਬਰ (ਸੁਰਿੰਦਰਪਾਲ ਸਿੰਘ)- ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦਾ ਇਕ ਵਫ਼ਦ ਜਿਸ ਵਿਚ ਕਾਰਜਕਾਰੀ ਪ੍ਰਧਾਨ ਨਾਇਬ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ, ਪ੍ਰੈੱਸ ਸਕੱਤਰ ਜਗਰਾਜ ਸਿੰਘ, ਖ਼ਜ਼ਾਨਚੀ ਬਲਵਿੰਦਰ ਸਿੰਘ, ਦੀਵਾਨ ਸਿੰਘ ਵਧੀਕ ਪ੍ਰੈੱਸ ਸਕੱਤਰ, ਬਲਵਿੰਦਰ ਸ਼ਰਮਾ ਤੇ ਸ਼ਾਮ ਸੁੰਦਰ ਸ਼ਾਮਿਲ ਸਨ, ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸਹਾਇਕ ਸਿਵਲ ਸਰਜਨ ਮੋਗਾ ਨੂੰ ਮਿਲਿਆ | ਮੀਟਿੰਗ ਦੌਰਾਨ ਪੈਨਸ਼ਨਰਾਂ ਦੀ ਰੀਵਾਈਜ਼ਡ ਲੀਵ ਇੰਨ ਕੈਸ਼ਮਿੰਟ ਦੇ ਬਕਾਇਆ ਦੀ ਪਹਿਲੀ ਕਿਸ਼ਤ ਜੋ ਕਿ ਅਪ੍ਰੈਲ 2025 ਨੂੰ ਦੇਣੀ ਬਣਦੀ ਸੀ, ਬਹੁਤ ਸਾਰੇ ਪੈਨਸ਼ਨਰਾਂ ਦੇ ਬਿੱਲ ਅਜੇ ਤੱਕ ਖ਼ਜ਼ਾਨੇ 'ਚ ਜਮ੍ਹਾ ਨਾ ਕਰਵਾਉਣ ਦੇ ਸਬੰਧ ਵਿਚ ਬਿੱਲ ਤੁਰੰਤ ਜਮ੍ਹਾ ਕਰਵਾਉਣ ਦੀ ਮੰਗ ਕੀਤੀ ਗਈ | ਬਕਾਏ ਦੀ ਦੂਜੀ ਕਿਸ਼ਤ ਜੋ ਕਿ ਅਕਤੂਬਰ 2025 ਨੂੰ ਜਾਰੀ ਕੀਤੀ ਜਾਣੀ ਹੈ, ਉਸ ਦੇ ਬਿੱਲਾਂ ਨੂੰ ਪਾਸ ਕਰਵਾਉਣ ਦੀ ਮੰਗ ਕੀਤੀ ਗਈ | ਇਸ ਤੋਂ ਇਲਾਵਾ ਪੈਨਸ਼ਨਰਾਂ ਦੇ ਬਹੁਤ ਸਾਰੇ ਬਕਾਇਆ ਮੈਡੀਕਲ ਬਿੱਲਾਂ ਨੂੰ ਤੁਰੰਤ ਮਨਜ਼ੂਰ ਕਰਨ ਤੇ ਅੱਗੇ ਤੋਂ ਮੈਡੀਕਲ ਬਿੱਲਾਂ ਨੂੰ ਸਮਾਂਬੱਧ ਕਰਨ ਦੀ ਮੰਗ ਵੀ ਕੀਤੀ ਗਈ | ਸਹਾਇਕ ਸਿਵਲ ਸਰਜਨ ਡਾ. ਜੋਤੀ ਵਲੋਂ ਵਫ਼ਦ ਨਾਲ ਮੰਗਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਤੇ ਇਸ ਸਬੰਧੀ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਨ ਦਾ ਭਰੋਸਾ ਦਿਵਾਇਆ ਗਿਆ | ਉਨ੍ਹਾਂ ਵਫ਼ਦ ਨੂੰ ਰੀਵਾਈਜ਼ਡ ਲੀਵ ਇੰਨ ਕੈਸ਼ਮਿੰਟ ਦੇ ਰਹਿੰਦੇ ਬਿੱਲਾਂ ਨੂੰ ਇਕ ਹਫ਼ਤੇ ਵਿਚ ਮੁਕੰਮਲ ਕਰਨ ਦਾ ਭਰੋਸਾ ਵੀ ਦਿੱਤਾ | ਵਫ਼ਦ ਵਲੋਂ ਇਸ 'ਤੇ ਤਸੱਲੀ ਪ੍ਰਗਟਾਈ ਗਈ |

Ad Position 22
No active advertisement
ਪਿਛਲੀ ਖ਼ਬਰ ਡੀ.ਟੀ.ਐਫ਼. ਪੰਜਾਬ ਦਾ ਵਫ਼ਦ ਡੀ.ਐਸ.ਈ. (ਐਲੀਮੈਂਟਰੀ) ਨੂੰ ਮਿਲਿਆ <br/> ਅਗਲੀ ਖ਼ਬਰ ਮਾਨਸਾ ਦੇ 2 ਖ਼ੂਨਦਾਨੀ ਰਾਜ ਪੱਧਰੀ ਸਮਾਗਮ 'ਤੇ ਹੋਣਗੇ ਸਨਮਾਨਿਤ
Ad Position 24