ਮੋਗਾ, 27 ਸਤੰਬਰ (ਸੁਰਿੰਦਰਪਾਲ ਸਿੰਘ)-ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਦੀ ਅਗਵਾਈ ਵਿਚ ਜਥੇਬੰਦੀ ਦਾ ਇਕ ਵਫ਼ਦ ਡੀ.ਐਸ.ਈ. (ਐਲੀਮੈਂਟਰੀ ਨੂੰ ਮਿਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਭਖਵੀਆਂ ਮੰਗਾਂ ਜਿਵੇਂ ਕਿ ਪ੍ਰਾਇਮਰੀ ਤੋਂ ਮਾਸਟਰ ਕਾਡਰ ਵਿਚ ਤਰੱਕੀਆਂ, ਐਚ. ਟੀ. ਸੀ. ਐਚ .ਟੀ. ਅਤੇ ਬੀ .ਪੀ. ਈ. ਓ. ਦੀਆਂ ਤਰੱਕੀਆਂ ਕਰਨ, ਸਿਵਲ ਵਰਕਸ ਦੇ ਚੱਲ ਰਹੇ ਕੰਮਾਂ ਦੀਆਂ ਗਰਾਂਟਾਂ ਜਾਰੀ ਕਰਨ, ਬੰਦ ਕੀਤੇ 800 ਸਕੂਲ ਅਤੇ ਖ਼ਤਮ ਕੀਤੀਆਂ 2000 ਐਚ. ਟੀ. ਦੀਆਂ ਪੋਸਟਾਂ ਮੁੜ ਸੁਰਜੀਤ ਕਰਨ, ਸੈਂਟਰ ਸਕੂਲਾਂ ਵਿਚ ਪੀ. ਟੀ. ਆਈ. ਅਤੇ ਕੰਪਿਊਟਰ ਅਪਰੇਟਰ ਦੀ ਅਸਾਮੀ ਦੇਣ, ਕੱਚੇ ਅਧਿਆਪਕਾਂ ਸਮੇਤ ਬਦਲੀਆਂ ਦਾ ਇਕ ਹੋਰ ਰਾਊਾਡ ਚਲਾਉਣ, ਕੱਚੇ ਅਧਿਆਪਕਾਂ ਤੋਂ 2364 ਭਰਤੀ ਅਧਿਆਪਕਾਂ ਨੂੰ ਇਕ ਮਹੀਨੇ ਦੀ ਤਨਖ਼ਾਹ ਜਮਾਂ ਕਰਵਾਉਣ ਤੋਂ ਛੋਟ ਦੇਣ, 160 ਕੱਚੇ ਅਧਿਆਪਕਾਂ ਦੀ ਤਨਖ਼ਾਹ ਵਾਧਾ ਕਰਨ, ਮਿਡ ਡੇ ਮੀਲ ਵਰਕਰਾਂ ਦੀ ਤਨਖ਼ਾਹ ਵਾਧਾ, ਸਾਰੇ ਸਕੂਲਾਂ ਵਿਚ ਸਫ਼ਾਈ ਕਰਮਚਾਰੀ ਅਤੇ ਪ੍ਰੀ ਪ੍ਰਾਇਮਰੀ ਕਲਾਸਾਂ ਲਈ ਹੈਲਪਰ ਦੇਣ, ਸਮਰੱਥ ਵਰਗੇ ਬੇਲੋੜੇ ਪ੍ਰੋਜੈਕਟ ਬੰਦ ਕਰਨ, ਅਧਿਆਪਕਾਂ ਤੋਂ ਗ਼ੈਰ ਵਿੱਦਿਅਕ ਕੰਮ ਲੈਣੇ ਬੰਦ ਕਰਨ, ਮਿਡ ਡੇ ਮੀਲ ਰਾਸ਼ੀ ਸਮੇਂ ਸਿਰ ਦੇਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਕੀਤਾ ਗਿਆ | ਡੀ.ਐਸ.ਈ. (ਐਲੀਮੈਂਟਰੀ) ਨੇ ਜਥੇਬੰਦੀ ਨੂੰ ਭਰੋਸਾ ਦਿਵਾਇਆ ਕਿ ਇਨ੍ਹਾਂ ਮੰਗਾਂ ਦਾ ਛੇਤੀ ਨਿਪਟਾਰਾ ਕਰ ਦਿੱਤਾ ਜਾਵੇਗਾ | ਇਸ ਮੌਕੇ ਸੁਖਵਿੰਦਰ ਸੁੱਖੀ, ਲਖਵੀਰ ਹਰੀਕੇ, ਬਲਜਿੰਦਰ ਬਠਿੰਡਾ, ਜਗਵੀਰਨ ਕੌਰ ਮੋਗਾ, ਮਧੂ ਬਾਲਾ ਮੋਗਾ, ਦਾਤਾ ਸਿੰਘ ਨਮੋਲ, ਰਾਜਵਿੰਦਰ ਸਿੰਘ ਬੈਹਣੀਵਾਲ, ਵਿਕਾਸ ਰਾਮਪੁਰਾ, ਗੁਰਮੀਤ ਝੋਰੜਾ, ਜਸਵਿੰਦਰ ਸਿੰਘ ਮਾਨਸਾ, ਗੁਰਜੀਤ ਸਿੰਘ ਮਾਨਸਾ, ਅਮਰਦੀਪ ਮੋਗਾ, ਜਗਜੀਤ ਮੋਗਾ, ਹਰਬੰਸ ਸਿੰਘ ਪਟਿਆਲਾ, ਰਵਿੰਦਰ ਕੁਮਾਰ, ਰਵਿੰਦਰ ਸੰਗਰੂਰ, ਬਲਕਰਨ ਸਿੰਘ ਬਠਿੰਡਾ, ਨਵਜੋਤ ਕੌਰ ਨਾਭਾ, ਕੁਲਦੀਪ ਸਿੰਘ ਫ਼ਰੀਦਕੋਟ, ਹਰਜਸਦੀਪ ਫ਼ਰੀਦਕੋਟ, ਸਮਰਜੀਤ ਮਾਨਸਾ ਹਾਜ਼ਰ ਸਨ |