ਫ਼ਰੀਦਕੋਟ, 27 ਸਤੰਬਰ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਅੱਜ ਗੁਰਦੁਆਰਾ ਸਾਹਿਬ ਹਰਿੰਦਰਾ ਨਗਰ ਵਿਖੇ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਚਾਰ ਸਰਕਲ ਪ੍ਰਧਾਨ ਸਰਬਸੰਮਤੀ ਨਾਲ ਨਿਯੁਕਤ ਹਨ | ਜਿਸ ਵਿਚ ਫ਼ਰੀਦਕੋਟ ਸ਼ਹਿਰੀ-1, ਫ਼ਰੀਦਕੋਟ ਸ਼ਹਿਰੀ-2, ਗੋਲੇਵਾਲਾ ਸਰਕਲ ਅਤੇ ਸਾਦਿਕ ਸਰਕਲ ਸ਼ਾਮਿਲ ਹਨ | ਇਸ ਚੋਣ ਵਿਚ ਅਮਰੀਕ ਸਿੰਘ ਫ਼ਰੀਦਕੋਟ ਸ਼ਹਿਰੀ-1, ਜਗਦੇਵ ਸਿੰਘ ਫ਼ਰੀਦਕੋਟ ਸ਼ਹਿਰੀ-2, ਰਣਜੀਤ ਸਿੰਘ ਸਰਕਲ ਗੋਲੇਵਾਲਾ ਅਤੇ ਬਲਕਰਨ ਸਿੰਘ ਸਿਮਰੇਵਾਲਾ ਸਾਦਿਕ ਸਰਕਲ ਲਈ ਪ੍ਰਧਾਨ ਬਣਾਏ ਗਏ ਹਨ | ਇਹ ਚੋਣ ਪਾਰਟੀ ਨਿਗਰਾਨ ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ ਮਾਨਸਾ, ਮਨਜੀਤ ਸਿੰਘ ਬੱਪੀਆਣਾ ਮੈਂਬਰ ਸ਼ੋ੍ਰਮਣੀ ਕਮੇਟੀ ਦੀ ਨਿਗਰਾਨੀ ਹੇਠ ਕਰਵਾਈ ਗਈ ਹੈ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਰਣਜੀਤ ਸਿੰਘ ਔਲਖ ਸੂਬਾਈ ਡੈਲੀਗੇਟ, ਅਮਨਇੰਦਰ ਸਿੰਘ ਬੰਨੀ ਬਰਾੜ, ਮਨਪ੍ਰੀਤ ਸਿੰਘ ਭੋਲੂਵਾਲਾ, ਸੁਖਵੀਰ ਸਿੰਘ ਸਮਰਾ, ਭਾਈ ਜਸਵੰਤ ਸਿੰਘ, ਜਸਪਾਲ ਸਿੰਘ ਬਰਾੜ, ਰਣਜੀਤ ਸਿੰਘ ਕੋਹਲੀ, ਜਗਜੀਵਨ ਸਿੰਘ, ਰਣਪਿੰਦਰ ਸਿੰਘ ਗੋਲਡੀ ਮਿਸਲ ਸਤਲੁਜ, ਦਿਲਬਾਗ ਸਿੰਘ ਭੱਟੀ, ਰਣਜੀਤ ਸਿੰਘ ਸੇਠੀ, ਗਗਨਦੀਪ ਸਿੰਘ ਅਰਾਈਆਂਵਾਲਾ, ਭਗਵਾਨ ਸਿੰਘ ਸਿੱਧੂ, ਰਵਿੰਦਰ ਸਿੰਘ ਸਿੱਧੂ, ਪਰਮਿੰਦਰ ਸਿੰਘ ਮਿਸਲ ਸਤਲੁਜ, ਅਮਰੀਕ ਸਿੰਘ ਭੋਲੂਵਾਲਾ, ਬਲਕਰਨ ਸਿੰਘ ਭੋਲੂਵਾਲਾ, ਮਿਹਰ ਸਿੰਘ, ਬਿੱਕਰ ਸਿੰਘ, ਭਾਈ ਹਰਦੇਵ ਸਿੰਘ ਆਦਿ ਹਾਜ਼ਰ ਸਨ |