19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਛੱਤ ਡਿਗਣ ਕਾਰਨ ਘਰ ਦੇ ਤਿੰਨ ਜੀਅ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 28-09-2025
ਕੋਟਕਪੂਰਾ, 27 ਸਤੰਬਰ (ਮੋਹਰ ਸਿੰਘ ਗਿੱਲ)-ਇੱਥੋਂ ਦੇ ਮੁਹੱਲਾ ਸੁਰਗਾਪੁਰੀ ਵਿਖੇ ਇਕ ਮਕਾਨ ਦੀ ਛੱਤ ਅਚਾਨਕ ਡਿੱਗਣ ਕਾਰਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਛੱਤ ਹੇਠ ਪਿਆ ਘਰੇਲੂ ਵਰਤੋਂ ਦਾ ਸਾਰਾ ਸਮਾਨ ਨੁਕਸਾਨਿਆ ਗਿਆ | ਘਰ ਦਾ ਮਾਲਕ ਨਰੇਸ਼ ਸਿੰਗਲਾ ਪੁੱਤਰ ਗਿਆਨ ਚੰਦ, ਉਸ ਦੀ ਪਤਨੀ ਪੂਨਮ ਰਾਣੀ ਅਤੇ ਪੁੱਤਰ ਅਸ਼ਵਨੀ ਸਿੰਗਲਾ ਮਲਬੇ ਹੇਠ ਦੱਬ ਗਏ | ਆਂਢ-ਗੁਆਂਢ 'ਚ ਰਹਿੰਦੇ ਵਿਅਕਤੀਆਂ ਨੇ ਇਸ ਗੱਲ ਦਾ ਪਤਾ ਲੱਗਦਿਆਂ ਹੀ ਰੌਲਾ ਪਾਇਆ | ਅਸ਼ਵਨੀ ਸਿੰਗਲਾ ਸੁੱਤਾ ਪਿਆ ਹੋਣ ਕਰਕੇ ਉਸ ਨੂੰ ਮਲਬੇ ਹੇਠੋਂ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ, ਜਦਕਿ ਨਰੇਸ਼ ਸਿੰਗਲਾ ਅਤੇ ਉਸ ਦੀ ਪਤਨੀ ਛੱਤ ਤੋਂ ਥੋੜ੍ਹਾ ਬਾਹਰ ਹੋਣ ਕਾਰਨ ਮਲਬੇ ਦੀ ਮਾਰ ਹੇਠ ਘੱਟ ਆਏ | ਨਰੇਸ਼ ਸਿੰਗਲਾ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਸਮੇਤ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ | ਉਸ ਦੇ ਰਿਹਾਇਸ਼ੀ ਇਕੋ ਇਕ ਕਮਰੇ ਦੀ ਛੱਤ ਪਿਛਲੇ ਸਮੇਂ 'ਚ ਹੋਈ ਤੇਜ਼ ਬਾਰਸ਼ ਸਦਕਾ ਹੋਰ ਕਮਜ਼ੋਰ ਹੋ ਗਈ ਸੀ | ਉਸ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਲਿਖਤੀ ਦਰਖ਼ਾਸਤ ਦੇ ਕੇ ਮਕਾਨ ਦੀ ਮੁਰੰਮਤ ਲਈ ਅਪੀਲ ਵੀ ਕੀਤੀ ਸੀ, ਪਰ ਕੋਈ ਸੁਣਵਾਈ ਨਹੀਂ ਹੋਈ | ਘਟਨਾ ਸਥਾਨ ਵਾਲੇ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਵਾਰਡ ਦੇ ਕੌਂਸਲਰ ਚੰਚਲ ਕੁਮਾਰ ਨੇ ਮੰਨਿਆ ਕਿ ਪਰਿਵਾਰ ਨੇ ਸਰਕਾਰੀ ਦਰਬਾਰੇ ਛੱਤ ਦੇ ਨਵੀਨੀਕਰਨ ਸਬੰਧੀ ਚਾਰਾਜੋਈ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਅਜੈਪਾਲ ਸਿੰਘ ਸੰਧੂ ਨੇ ਖੁਦ ਪਹੁੰਚ ਕੇ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟਾਉਂਦਿਆਂ ਮਕਾਨ ਬਣਾਉਣ 'ਚ ਮੱਦਦ ਕਰਨ ਦਾ ਭਰੋਸਾ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਇੰਜ. ਅਮਨਇੰਦਰ ਸਿੰਘ ਬੰਨੀ ਬਰਾੜ ਬੁਲਾਰੇ ਬਣੇ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਚਾਰ ਸਰਕਲ ਪ੍ਰਧਾਨ ਨਿਯੁਕਤ
Ad Position 24