ਫ਼ਰੀਦਕੋਟ, 27 ਸਤੰਬਰ (ਜਸਵੰਤ ਸਿੰਘ ਪੁਰਬਾ)- ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਅਗਾਂਹਵਧੂ ਅਤੇ ਰੌਸ਼ਨ ਦਿਮਾਗ ਇੰਜ. ਅਮਨਇੰਦਰ ਸਿੰਘ ਬੰਨੀ ਬਰਾੜ ਨੂੰ ਪਾਰਟੀ ਦਾ ਬੁਲਾਰਾ ਨਿਯੁਕਤ ਕੀਤਾ ਹੈ | ਇਸ ਬੁਲਾਰੇ ਦਾ ਮੁੱਖ ਕੰਮ ਟੀ.ਵੀ ਚੈਨਲਾਂ 'ਤੇ ਕੀਤੀ ਜਾਣ ਵਾਲੀ ਚਰਚਾ ਵਿਚ ਹਾਜ਼ਰੀ ਭਰਨੀ ਹੈ | ਸਿੱਖਿਆ ਦੇ ਤੌਰ 'ਤੇ ਬੀਟੈਕ ਅਤੇ ਕਾਰੋਬਾਰੀ ਬਨੀ ਬਰਾੜ ਪੰਜਾਬ ਰਾਜ ਬਿਜਲੀ ਬੋਰਡ ਦੇ ਸਾਬਕਾ ਚੇਅਰਮੈਨ ਇੰਜ. ਹਰਿੰਦਰ ਸਿੰਘ ਬਰਾੜ ਦੇ ਸਪੁੱਤਰ ਹਨ ਅਤੇ ਪਾਰਟੀ ਦੇ ਸ਼ੁਰੂ ਤੋਂ ਹੀ ਸਰਗਰਮੀ ਨਾਲ ਸੇਵਾ ਕਰ ਰਹੇ ਹਨ |