19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸ਼ਹਿਰ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ : ਡੀ. ਐੱਸ. ਪੀ.

Ad Position 21
No active advertisement
ਅਜੀਤ ਡੈਸਕ 28-09-2025
ਜੈਤੋ, 27 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਸ੍ਰੀ ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ ਜੈਤੋ ਵਲੋਂ ਪ੍ਰਭੂ ਸ੍ਰੀ ਰਾਮ ਚੰਦਰ ਜੀ ਦੇ ਜੀਵਨ 'ਤੇ ਆਧਾਰਿਤ ਦਰਸ਼ਕਾਂ ਨੂੰ ਦਿਖਾਈ ਜਾ ਰਹੀ ਰਾਮਲੀਲ੍ਹਾ ਦੀ ਸੱਤਵੀਂ ਨਾਈਟ 'ਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਡੀ.ਐੱਸ.ਪੀ. ਮਨੋਜ ਕੁਮਾਰ ਸ਼ਰਮਾ ਨੇ ਰਾਮਲੀਲ੍ਹਾ ਮੰਚਨ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਤੁਹਾਡੇ ਸਹਿਯੋਗ ਲਈ ਹਮੇਸ਼ਾ ਤਿਆਰ ਹੈ ਅਤੇ ਸ਼ਹਿਰ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ | ਰਾਮਲੀਲ੍ਹਾ ਮੰਚਨ ਦੀ ਸੱਤਵੀਂ ਨਾਈਟ ਮੌਕੇ ਤੁਲਸੀ ਰਾਮ ਬਾਂਸਲ, ਨਰਿੰਦਰ ਬਾਂਸਲ ਪੁੱਤਰ, ਨਵਨੀਤ ਬਾਂਸਲ ਤੇ ਵਿਸ਼ੇਸ਼ ਮਹਿਮਾਨ ਡੀ.ਐਸ.ਪੀ. ਮਨੋਜ ਕੁਮਾਰ ਸ਼ਰਮਾ, ਨਗਰ ਕੌਂਸਲ ਦੇ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ, ਰੇਨੂੰ ਗੋਇਲ ਤੇ ਪਰਿਵਾਰਕ ਮੈਂਬਰਾਂ ਨੇ ਗਣੇਸ਼ ਵੰਦਨਾ ਤੇ ਸਰਸਵਤੀ ਮਾਂ ਦੀ ਆਰਤੀ ਕੀਤੀ | ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਰਾਮ ਦਰਬਾਰ ਦਾ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਪ੍ਰੈੱਸ ਸਕੱਤਰ ਸੰਦੀਪ ਲੂੰਬਾ ਨੇ ਦੱਸਿਆ ਕਿ ਮੰਚਨ ਦੌਰਾਨ ਅਮਨ ਬਾਂਸਲ ਨੇ ਰਾਮ ਚੰਦਰ, ਅੰਕੁਰ ਗਰਗ ਨੇ ਲਛਮਣ, ਭਾਵਿਤ ਗੋਇਲ ਨੇ ਮਾਤਾ ਸੀਤਾ, ਜਿਉਣਾ ਪੁੰਨੀ ਨੇ ਜਟਾਯੂ, ਲੱਕੀ ਬਰਨਾਲਾ ਨੇ ਸਰੂਪ ਨਖਾਂ, ਆਸ਼ੀਸ਼ ਬਰਗਾੜੀ ਨੇ ਖੜ, ਵਿਪਨ ਅਰੋੜਾ ਨੇ ਦੂਸ਼ਣ ਦੀ ਅਦਾਕਾਰੀ ਨੂੰ ਬਾਖ਼ੂਬੀ ਨਿਭਾਇਆ | ਇਸ ਧਾਰਮਿਕ ਸਮਾਗਮ ਦੌਰਾਨ ਪ੍ਰਧਾਨ ਮਾਣਕ ਸ਼ਾਹ, ਜਰਨਲ ਸਕੱਤਰ ਸੋਨੂੰ ਫੈਟੀ ਗਰਗ, ਕੈਸ਼ੀਅਰ ਸੁਰਿੰਦਰ ਭੁੱਚੀ ਗੋਇਲ, ਮਾਸਟਰ ਸੁਰਿੰਦਰ ਲੂੰਬਾ, ਸੀਨੀਅਰ ਮੀਤ ਪ੍ਰਧਾਨ ਨਿੰਦਾ ਸ਼ਰਮਾ, ਚੀਫ਼ ਡਾਇਰੈਕਟਰ ਸੋਨੂੰ ਵਰਮਾ, ਟੋਨੀ ਵਰਮਾ, ਨਰੇਸ਼ ਮਿੱਤਲ (ਪੂਜਾ ਆਰਤੀ ਪ੍ਰਬੰਧਕ), ਪਰੋਮਟਰ ਰਾਮ ਅਵਤਾਰ ਵਰਮਾ, ਸਟੇਜ ਸਕੱਤਰ ਟੋਨੀ ਪਾਟਿਲ, ਪੀ.ਆਰ.ਓ. ਪੰਕਜ ਜਿੰਦਲ, ਟਿੰਕੂ ਢੱਲਾ, ਸੁਦਰਸ਼ਨ ਗੋਇਲ, ਸਮੂਹ ਅਹੁਦੇਦਾਰ, ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਦਰਸ਼ਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸ਼ੇਖ ਫ਼ਰੀਦ ਜੀ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਦੀਆਂ ਖਿਡਾਰਨਾਂ ਦਾ ਜ਼ੋਨਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24