19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮਾਊਾਟ ਲਿਟਰਾ ਜ਼ੀ ਸਕੂਲ ਦੀਆਂ ਖਿਡਾਰਨਾਂ ਦਾ ਜ਼ੋਨਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 28-09-2025
ਫ਼ਰੀਦਕੋਟ, 27 ਸਤੰਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਮਾਊਾਟ ਲਿਟਰਾ ਜ਼ੀ ਸਕੂਲ ਦੀਆਂ ਵਿਦਿਆਰਥਣਾਂ ਨੇ 69ਵੇਂ ਜ਼ੋਨਲ ਐਥਲੈਟਿਕਸ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14 ਅਤੇ ਅੰਡਰ-17 'ਚ ਓਵਰ ਆਲ ਚੈਂਪੀਅਨਸ਼ਿਪ ਜਿੱਤੀ ਹੈ | ਇਨ੍ਹਾਂ ਖਿਡਾਰਣਾਂ ਨੇ ਕੁੱਲ 21 ਮੈਡਲ ਹਾਸਿਲ ਕੀਤੇ, ਜਿਨ੍ਹਾਂ ਵਿਚ 10 ਸੋਨੇ, 9 ਚਾਂਦੀ ਅਤੇ 2 ਕਾਂਸੀ ਦੇ ਸ਼ਾਮਿਲ ਹਨ | ਅੰਡਰ-14 ਸ਼੍ਰੇਣੀ ਵਿਚ ਪਵਨਪ੍ਰੀਤ ਕੌਰ (ਅੱਠਵੀਂ ਜਮਾਤ) ਨੇ ਲਾਂਗ ਜੰਪ ਅਤੇ ਹਾਈ ਜੰਪ ਵਿਚ ਸੋਨਾ ਅਤੇ 4__1MP__100 ਮੀਟਰ ਰਿਲੇਅ ਦੌੜ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ | ਅਰਸ਼ਪ੍ਰੀਤ ਕੌਰ (ਅੱਠਵੀਂ ਜਮਾਤ) ਨੇ 200 ਮੀ. ਅਤੇ 400 ਮੀ. ਦੌੜਵਿਚ ਸੋਨਾ ਤੇ ਰਿਲੇਅ ਦੌੜ ਵਿਚ ਚਾਂਦੀ ਦਾ ਤਮਗਾ ਜਿੱਤਿਆ | ਰੀਤ ਬਰਾੜ (ਛੇਵੀਂ ਜਮਾਤ) ਨੇ 600 ਮੀ. ਦੌੜ ਵਿਚ ਕਾਂਸੀ ਦਾ ਤਮਗਾ ਜਿਤਿਆ | ਰੀਤ ਹਰਪ੍ਰੀਤ ਕੌਰ (ਛੇਵੀਂ ਜਮਾਤ) ਨੇ ਰਿਲੇਅ ਦੌੜ ਵਿਚ ਚਾਂਦੀ, ਜਦਕਿ ਨਵਰੀਤ ਕੌਰ (ਛੇਵੀਂ ਜਮਾਤ) ਨੇ ਰਿਲੇਅ ਦੌੜ ਅਤੇ ਲਾਂਗ ਜੰਪ ਵਿਚ ਕਾਂਸੀ ਦਾ ਤਗਮਾ ਹਾਸਿਲ ਕੀਤਾ ਹੈ | ਅੰਡਰ-17 ਸ਼੍ਰੇਣੀ ਵਿਚ ਅੰਸ਼ਪ੍ਰੀਤ ਕੌਰ (ਦਸਵੀਂ ਜਮਾਤ) ਨੇ 100 ਮੀ. ਅਤੇ 200 ਮੀ. ਦੌੜ ਵਿਚ ਸੋਨਾ ਤੇ ਰਿਲੇਅ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ | ਦਿਸ਼ਿਕਾ (ਦਸਵੀਂ ਜਮਾਤ) ਨੇ ਲਾਂਗ ਜੰਪ ਵਿਚ ਚਾਂਦੀ, ਰਿਲੇਅ ਦੌੜ ਵਿਚ ਚਾਂਦੀ ਅਤੇ 100 ਮੀ. ਦੌੜ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ | ਰੁਪਿੰਦਰ ਕੌਰ (ਨਵੀਂ ਜਮਾਤ) ਨੇ ਰਿਲੇਅ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ | ਅੰਡਰ-19 ਸ਼੍ਰੇਣੀ ਵਿਚ ਗੁਰਪ੍ਰੀਤ ਕੌਰ (ਬਾਰ੍ਹਵੀਂ ਜਮਾਤ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 400 ਮੀ, 800 ਮੀ ਅਤੇ 1500 ਮੀ ਦੌੜ ਵਿਚ ਸੋਨੇ ਦੇ ਤਮਗੇ ਜਿੱਤੇ ਹਨ | ਇਸ ਉਪਲਬਧੀ 'ਤੇ ਸਕੂਲ ਦੇ ਪਿ੍ੰਸਿਪਲ ਡਾ. ਸੁਰੇਸ਼ ਸ਼ਰਮਾ, ਮੈਨੇਜਿੰਗ ਡਾਇਰੈਕਟਰ ਪੰਕਜ ਅਤੇ ਚੇਅਰਮੈਨ ਚਮਨ ਲਾਲ ਗੁਲਾਟੀ ਨੇ ਸਭ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ : ਡੀ. ਐੱਸ. ਪੀ. ਅਗਲੀ ਖ਼ਬਰ ਬਾਬਾ ਫ਼ਰੀਦ ਸੁਸਾਇਟੀ ਨੇ ਜਗਜੀਤ ਸਿੰਘ ਬਰਾੜ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ
Ad Position 24