ਦੋਦਾ, 27 ਸਤੰਬਰ (ਰਵੀਪਾਲ)-ਜੈ ਮਾਂ ਦੁਰਗਾ ਮੰਦਰ ਕਮੇਟੀ ਕਾਉਣੀ ਰੋਡ ਦੋਦਾ ਵਲੋਂ ਇਕ ਜ਼ਰੂਰਤਮੰਦ ਲੜਕੀ ਦੇ ਵਿਆਹ ਦਾ ਸਾਰਾ ਕਾਰਜ ਸੰਭਾਲਦਿਆਂ ਲੜਕੀ ਦੇ ਪਰਿਵਾਰ ਨੂੰ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ | ਜਾਣਕਾਰੀ ਦਿੰਦਿਆਂ ਮਾਂ ਦੁਰਗਾ ਮੰਦਰ ਕਮੇਟੀ ਦੋਦਾ ਦੇ ਸਮੂਹ ਮੈਂਬਰਾਂ ਨੇ ਦੱਸਿਆ ਕਿ ਪਿੰਡ ਕਾਉਣੀ ਤੋਂ ਵਿਧਵਾ ਵੀਰਪਾਲ ਕੌਰ ਪੁੱਤਰੀ ਜਸਪ੍ਰੀਤ ਕੌਰ ਪਿੰਡ ਕਾਉਣੀ ਦਾ ਵਿਆਹ ਮੇਗਾ ਸਿੰਘ ਦੇ ਪੁੱਤਰ ਚਮਕੌਰ ਸਿੰਘ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਨਾਲ ਧਾਰਮਿਕ ਮਰਿਯਾਦਾ ਅਨੁਸਾਰ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦੋਦਾ ਵਿਖੇ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਲੜਕੀ ਦਾ ਪਰਿਵਾਰ ਵਿਆਹ ਕਾਰਜ ਕਰਨ ਤੋਂ ਅਸਮਰਥ ਸੀ, ਜਿਸ ਕਰਕੇ ਕਮੇਟੀ ਨੇ ਹੋਰ ਸੰਸਥਾ ਦਾ ਸਹਿਯੋਗ ਲੈ ਕੇ ਲੜਕੀ ਦੇ ਵਿਆਹ ਦਾ ਕਾਰਜ ਸੰਭਾਲਿਆ | ਸਮੂਹ ਕਮੇਟੀ ਨੇ ਲੜਕੀ ਨੂੰ ਸਾਰਾ ਘਰੇਲੂ ਵਰਤੋਂ ਦਾ ਸਾਮਾਨ ਵੀ ਦਿੱਤਾ | ਕਮੇਟੀ ਮੈਂਬਰਾਂ ਨੇ ਇਸ ਨੇਕ ਕਾਰਜ ਲਈ ਡੇਰਾ ਬਾਬਾ ਧਿਆਨ ਦਾਸ ਜੀ ਕਮੇਟੀ, ਡੇਰਾ ਬਾਬਾ ਕ੍ਰਿਸ਼ਨਦਾਸ ਗਊ ਸੇਵਾ ਕਮੇਟੀ, ਬਾਬਾ ਖੇਤਰਪਾਲ ਕਮੇਟੀ ਦਾ ਵੀ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ | ਇਸ ਮੌਕੇ ਬਾਬਾ ਅਮਰ ਸਿੰਘ, ਸਰਪੰਚ ਭਾਗ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ, ਬਹਾਦਰ ਸਿੰਘ ਬਰਾੜ, ਰਵੀ ਸ਼ਰਮਾ ਪੰਡਿਤ ਜੀ ਤੋਂ ਇਲਾਵਾ ਜੈ ਮਾਂ ਦੁਰਗਾ ਮੰਦਿਰ ਕਮੇਟੀ ਦੇ ਸਮੂਹ ਸੇਵਾਦਾਰ ਵੀ ਹਾਜ਼ਰ ਸਨ |