ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਹਰਮਹਿੰਦਰ ਪਾਲ)-ਸ੍ਰੀ ਰਾਮ ਸੇਵਾ ਸੰਮਤੀ ਦੁਆਰਾ ਰੈੱਡ ਕਰਾਸ ਭਵਨ ਵਿਖੇ ਸ੍ਰੀ ਰਾਮ ਲੀਲਾ ਦੀ ਚੌਥੀ ਰਾਤ ਸੀਤਾ ਸਵੰਬਰ ਦੌਰਾਨ ਦਰਸ਼ਕਾਂ ਨੇ ਜਿੱਥੇ ਖ਼ੁਸ਼ੀ ਮਨਾਈ, ਉੱਥੇ ਹੀ ਸ੍ਰੀ ਰਾਮ ਦੇ ਬਨਵਾਸ ਦੌਰਾਨ ਹਰ ਅੱਖ ਨਮ ਨਜ਼ਰ ਆ ਰਹੀ ਸੀ | ਚੌਥੀ ਰਾਤ ਦਾ ਉਦਘਾਟਨ ਬ੍ਰਹਮਾਕੁਮਾਰੀ ਸੰਸਥਾਨ ਤੋਂ ਸੰਤੋਸ਼ੀ ਦੀਦੀ ਅਤੇ ਸੱਚਲ ਦੀਦੀ, ਸ੍ਰੀ ਰਾਮ ਸ਼ਰਣਮ ਆਸ਼ਰਮ ਤੋਂ ਭਾਰਤ ਚੋਪੜਾ, ਸੰਜੀਵ ਗਰੋਵਰ, ਅਸ਼ੋਕ ਗਿਰਧਰ, ਅਜੈ ਵਰਮਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਤੇ ਉਨ੍ਹਾਂ ਦੀ ਟੀਮ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਟੀਮ, ਭਾਜਪਾ ਪੰਜਾਬ ਸਪੋਕਸਪਰਸਨ ਮਿੰਕਲ ਬਜਾਜ ਨੇ ਸਾਂਝੇ ਤੌਰ 'ਤੇ ਕੀਤਾ | ਉਨ੍ਹਾਂ ਵਲੋਂ ਜੋਤ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਅਸਮਾਨ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੈਕਾਰਿਆਂ ਨਾਲ ਗੂੰਜ ਉਠਿਆ | ਇਸ ਮੌਕੇ ਭਾਈ ਗੁਰਦਾਸ ਗਿਰਧਰ, ਭਾਈ ਮਾਧੋ ਸਿੰਘ, ਭਾਜਪਾ ਮੰਡਲ ਚੜਦੀ ਕਲਾ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਭਟੇਜਾ ਮੇਲੂ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਮੰਚ ਸੰਚਾਲਨ ਜੀਵਨ ਸ਼ਰਮਾ ਨੇ ਕੀਤਾ | ਇਸ ਮੌਕੇ ਕਮੇਟੀ ਪ੍ਰਧਾਨ ਰਾਹੁਲ ਚੁੱਘ, ਚੇਅਰਮੈਨ ਹੈਪੀ ਸ਼ਰਮਾ, ਚੇਅਰਮੈਨ ਰਾਜੇਸ਼ ਬਾਂਸਲ ਡੀ.ਕੇ., ਚੇਅਰਮੈਨ ਰਾਜੀਵ ਅਹੂਜਾ, ਪ੍ਰਧਾਨ ਰਮਨ ਗਿਰਧਰ, ਸਕੱਤਰ ਕਿ੍ਸ਼ਨ ਕੁਮਾਰ ਬੰਟੀ ਗੋਇਲ, ਸਕੱਤਰ ਸੰਜੀਵ ਕੁਮਾਰ ਬੱਬੀ ਗਾਵੜੀ, ਸੁਸ਼ੀਲ ਕੁਮਾਰ ਹੈਪੀ ਗਰਗ, ਅਸ਼ਵਨੀ ਆਰੀਆ, ਐਡਵੋਕੇਟ ਸੰਜੀਵ ਗੁਪਤਾ, ਤੇਜਿੰਦਰ ਬੱਬੂ ਬਾਂਸਲ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਜਨਰਲ ਸਕੱਤਰ ਦੇਸਰਾਜ ਤਨੇਜਾ, ਫ਼ੱਤਣਵਾਲਾ ਸੈਰ ਕਲੱਬ ਦੇ ਅਹੁਦੇਦਾਰ ਨਰਿੰਦਰ ਬਾਂਸਲ, ਨਵੀਨ ਅਗਰਵਾਲ ਜੌਲੀ, ਪ੍ਰੀਤ ਕਲਾਥ ਹਾਊਸ ਵਾਲੇ, ਰਾਜੇਸ਼ ਚੁੱਘ, ਐਡਵੋਕੇਟ ਸੁਭਾਸ਼ ਭਾਟੀਆ, ਹੈਪੀ ਗਰਗ ਦੋਦਾ ਵਾਲੇ, ਡੱਬੂ ਕਰਿਆਨੇ ਵਾਲੇ, ਰਿਸ਼ਵ ਸਿੰਗਲਾ, ਐਡਵੋਕੇਟ ਸਾਹਿਲ ਭਾਟੀਆ, ਰਾਜੇਸ਼ ਕੁਮਾਰ ਕੁੱਕੂ ਪਟਾਕੇ ਵਾਲੇ, ਰਾਜ ਖੁਰਾਣਾ, ਰਾਜਿੰਦਰ ਖੁਰਾਣਾ, ਪਵਨ ਖੁਰਾਣਾ, ਰਾਮ ਅਵਤਾਰ ਸਿੰਘ, ਅਜੇ ਕੁਛੱਲ, ਤਰਸੇਮ ਮੁਜਰਾਲ, ਵਿਕਰਾਂਤ ਤੇਰੀਆ, ਰਾਜਨ ਬਾਂਸਲ, ਵਿਕਾਸ ਲੱਕੀ ਝਾਂਬ ਤੋਂ ਇਲਾਵਾ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਸਮੇਤ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਵੀ ਹਾਜ਼ਰੀ ਲਗਵਾਈ |