ਫ਼ਰੀਦਕੋਟ, 28 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਸਿਵਲ ਸਰਜਨ ਦਫ਼ਤਰ ਫ਼ਰੀਦਕੋਟ ਵਿਖੇ ਅਨੈਕਸੀ ਟ੍ਰੇਨਿੰਗ ਹਾਲ 'ਚ ਪੰਜਾਬ ਰਾਜ ਫ਼ਾਰਮੇਸੀ ਆਫ਼ੀਸਰਜ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਕੁਲਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਫ਼ਾਰਮੇਸੀ ਅਫ਼ਸਰਾਂ ਵਲੋਂ ਹਰ ਸਾਲ ਦੀ ਤਰ੍ਹਾਂ ਵਿਸ਼ਵ ਫ਼ਾਰਮਾਸਿਸਟ ਦਿਵਸ ਕੇਕ ਕੱਟ ਕੇ ਮਨਾਇਆ, ਜਿਸ ਦਾ ਉਦੇਸ਼ ਸਿਹਤਮੰਦ ਸੰਸਾਰ ਦੀ ਸਿਰਜਨਾ 'ਚ ਰਜਿਟਰਡ ਫ਼ਾਰਮਾਸਿਸਟ ਦੇ ਵੱਡਮੁਲੇ ਯੋਗਦਾਨ ਲਈ ਸਨਮਾਨਿਤ ਕਰਨ ਤੋਂ ਇਲਾਵਾ ਫ਼ਾਰਮੇਸੀ ਪ੍ਰੋਫੈਸ਼ਨ ਨੂੰ ਪੇਸ਼ ਚੁਣੌਤੀਆਂ, ਮੁਸ਼ਕਿਲਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਚਰਚਾ ਕਰਨਾ ਹੁੰਦਾ ਹੈ | ਜ਼ਿਲ੍ਹਾ ਸਕੱਤਰ ਰਾਜਿੰਦਰ ਅਰੋੜਾ ਨੇ ਹਾਜ਼ਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਇਸ ਸੈਮੀਨਾਰ ਬਾਰੇ ਸੰਖੇਪ ਜਾਣਕਾਰੀ ਦਿੱਤੀ | ਸਾਬਕਾ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਮਾਰ ਸ਼ਰਮਾ ਵਲੋਂ ਸਮੂਹ ਫਾਰਮੇਸੀ ਅਫ਼ਸਰਾਂ ਨੂੰ ਵਰਲਡ ਫਾਰਮਾਸਿਸਟ ਦਿਵਸ ਦੀਆਂ ਸ਼ੁੱਭ ਇੱਛਾਵਾਂ, ਮੁਬਾਰਕਾਂ ਦੇ ਕੇ ਆਪਣੀ ਹਾਜ਼ਰੀ ਲਵਾਈ | ਇਸ ਮੌਕੇ ਹਰਪਾਲ ਸਿੰਘ, ਸੁਖਦੀਪ ਕੁਮਾਰ ਸ਼ਰਮਾ, ਕਮਲੇਸ਼ ਕੁਮਾਰ ਗਰਗ, ਅਪਿੰਦਰਪਾਲ ਸਿੰਘ ਉਬਰਾਏ, ਗੋਪਾਲ ਕਿ੍ਸ਼ਨ ਗਰਗ, ਜਸਕਰਨ ਸਿੰਘ ਬਰਾੜ, ਅਰਸ਼ਦੀਪ ਸਿੰਘ, ਗਗਨਦੀਪ ਕੌਰ, ਨਵਦੀਪ ਕੌਰ, ਇਸ਼ਾਂਤ ਤੇ ਰੀਆ ਆਦਿ ਫ਼ਾਰਮੇਸੀ ਅਫ਼ਸਰ ਆਦਿ ਹਾਜ਼ਰ ਸਨ |