29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਹੀਰੇ ਵੈੱਲਫੇਅਰ ਕਲੱਬ ਕੋਟਕਪੂਰਾ ਨੇ ਫ਼ਰੀਦਕੋਟ ਰੋਡ ਦੀ ਕੀਤੀ ਸਫ਼ਾਈ <br/>

Ad Position 21
No active advertisement
ਅਜੀਤ ਡੈਸਕ 29-09-2025
ਕੋਟਕਪੂਰਾ, 28 ਸਤੰਬਰ (ਮੇਘਰਾਜ)-ਹੀਰੇ ਵੈਲਫੇਅਰ ਕਲੱਬ ਕੋਟਕਪੂਰਾ ਵਲੋਂ ਨਗਰ ਕੌਂਸਲ ਦੇ ਸਹਿਯੋਗ ਨਾਲ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਬੱਤੀਆਂ ਵਾਲਾ ਚੌਕ ਤੋਂ ਫ਼ਰੀਦਕੋਟ ਰੋਡ ਦੀ ਸਫ਼ਾਈ ਲਈ ਮੁਹਿੰਮ ਚਲਾਈ ਗਈ | ਇਸ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਸਵਤੰਤਰ ਜੋਸ਼ੀ ਵਲੋਂ ਕਰਵਾਈ ਗਈ | ਇਸ ਮੌਕੇ ਚੌਕ 'ਚ ਸਵਾਰੀਆਂ ਦੇ ਬੈਠਣ ਲਈ ਲਗਾਏ ਗਏ ਬੈਂਚਾਂ ਤੇ ਚੌਗਿਰਦੇ ਦੀ ਸਫ਼ਾਈ ਕੀਤੀ ਗਈ | ਇਸ ਮੌਕੇ ਸਵਤੰਤਰ ਜੋਸ਼ੀ ਨੇ ਵਿਸ਼ਵਾਸ ਦਿਵਾਇਆ ਗਿਆ ਡਿਵਾਈਡਰ ਦੀ ਸਫ਼ਾਈ ਮੁਹਿੰਮ ਲਗਾਤਾਰ ਚਲਾਈ ਜਾਵੇਗੀ ਤੇ ਕੁਝ ਦਿਨਾਂ 'ਚ ਡਿਵਾਈਡਰ ਦੇ ਵਿਚਕਾਰਲੇ ਹਿੱਸੇ 'ਚੋਂ ਘਾਹ ਦੀ ਸਫ਼ਾਈ ਕਰ ਦਿੱਤੀ ਜਾਵੇਗੀ | ਅੱਜ ਦੀ ਮੁਹਿੰਮ 'ਚ ਨਗਰ ਕੌਂਸਲ ਦੇ ਮੇਟ, ਸਫ਼ਾਈ ਸੇਵਕ, ਮਾਲੀਆਂ ਤੋਂ ਇਲਾਵਾ ਹੀਰੇ ਵੈਲਫੇਅਰ ਕਲੱਬ ਦੇ ਪ੍ਰਧਾਨ ਸੰਦੀਪ ਕਟਾਰੀਆ, ਚੈਅਰਮੈਨ ਦਲਜਿੰਦਰ ਸਿੰਘ ਸੰਧੂ, ਗੁਰਦੀਪ ਸਿੰਘ ਮੈਨੇਜਰ, ਗੋਪਾਲ ਕ੍ਰਿਸ਼ਨ ਵੋਹਰਾ, ਰਾਜਿੰਦਰ ਸਿੰਘ ਸਰਾਂ, ਮਨਤਾਰ ਸਿੰਘ ਮੱਕੜ, ਨਛੱਤਰ ਸਿੰਘ ਇੰਸਪੈਕਟਰ, ਬਸੰਤ ਕੁਮਾਰ ਮੈਨੇਜਰ, ਲਕਸ਼ਮਣ ਮਹਿਰਾ, ਕਮਲ ਰਾਜਪੂਤ, ਬਿੱਟਾ ਨਰੂਲਾ, ਜਗਸੀਰ ਸਿੰਘ ਖਾਰਾ, ਬਲਵੀਰ ਸਿੰਘ ਤੱਗੜ, ਜੋਗਿੰਦਰ ਸਿੰਘ ਮੱਕੜ, ਪ੍ਰਦੀਪ ਚੋਪੜਾ, ਸ਼ਾਮ ਲਾਲ ਚਾਵਲਾ, ਸੰਜੀਵ ਕੁਮਾਰ ਧੀਂਗੜਾ, ਹਰਬੰਸ ਲਾਲ, ਜੋਗਿੰਦਰ ਸਿੰਘ ਜੋਗਾ, ਕੈਪਟਨ ਜਰਨੈਲ ਸਿੰਘ ਮਾਨ, ਰਾਜਾ ਠੇਕੇਦਾਰ, ਅਸ਼ੋਕ ਸੇਠੀ, ਸੁਰਿੰਦਰ ਸਿੰਘ ਰਾਮਗੜ੍ਹੀਆ ਤੇ ਚੰਦਰ ਅਰੋੜਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਨੇ ਫ਼ੋਗਿੰਗ ਕਰਵਾਈ ਅਗਲੀ ਖ਼ਬਰ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ <br/>
Ad Position 24