29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਬੇ-ਢੰਗੀਆਂ ਬਿਜਲੀ ਅਤੇ ਕੇਬਲ ਤਾਰਾਂ ਬਣ ਰਹੀਆਂ ਨੇ ਹਾਦਸਿਆਂ ਦਾ ਕਾਰਨ

Ad Position 21
No active advertisement
ਅਜੀਤ ਡੈਸਕ 29-09-2025
ਗਿੱਦੜਬਾਹਾ, 28 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਪਾਵਰਕਾਮ ਵਿਭਾਗ ਵਲੋਂ ਖ਼ਪਤਕਾਰਾਂ ਨੂੰ ਬਿਜਲੀ ਸਪਲਾਈ ਦੇਣ ਲਈ ਕਈ ਦਹਾਕੇ ਪਹਿਲਾਂ ਪਾਈਆਂ ਬਿਜਲੀ ਦੀਆ ਤਾਰਾਂ ਕੰਡਮ ਹੋ ਚੁੱਕੀਆਂ ਹਨ | ਸ਼ਹਿਰ 'ਚ ਬੇਢੰਗੀਆਂ ਅਤੇ ਖੰਭਿਆਂ 'ਤੇ ਲਟਕਦੀਆਂ ਕੇਬਲ ਟੀ.ਵੀ ਦੀਆਂ ਤਾਰਾਂ ਕਾਰਨ ਹਾਦਸੇ ਵਾਪਰ ਰਹੇ ਹਨ | ਪੇਂਡੂ ਖੇਤਰਾਂ ਵਿਚ ਫ਼ਸਲਾਂ ਨੂੰ ਅੱਗ ਲੱਗਣ ਦਾ ਕਾਰਨ ਢਿੱਲੀਆਂ ਤਾਰਾਂ ਬਣ ਰਹੀਆਂ ਹਨ | ਵਿਭਾਗ ਵਿਚ ਕਰਮਚਾਰੀਆਂ ਦੀ ਵੱਡੀ ਕਮੀ ਅਤੇ ਖਪਤਕਾਰਾਂ ਨੂੰ ਸਮੇਂ ਸਿਰ ਸਹੂਲਤਾਂ ਨਾ ਮਿਲਣੀਆਂ ਸਰਕਾਰ ਵਲੋਂ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦੇ ਦਾਅਵਿਆ ਦੀ ਪੋਲ ਖੁੱਲ੍ਹ ਰਹੀ ਹੈ | ਬਿਜਲੀ ਵਿਭਾਗ ਵਲੋ ਸ਼ਹਿਰਾਂ ਅਤੇ ਪੇਂਡੂ ਖੇਤਰਾ ਵਿਚ ਬਿਜਲੀ ਸਪਲਾਈ ਦੇਣ ਲਈ ਬਿਜਲੀ ਦੀਆ ਤਾਰਾਂ ਕਈ ਦਹਾਕੇ ਪੁਰਾਣੀਆਂ ਹਨ ਅਤੇ ਢਿੱਲੀਆਂ ਹੋ ਕਿ ਜ਼ਮੀਨ ਨੂੰ ਛੂੰਹਣ ਲੱਗ ਪਈਆਂ ਹਨ | ਸ਼ਹਿਰ ਅਤੇ ਮੁਹੱਲਿਆਂ ਦੀਆਂ ਗਲੀਆਂ ਵਿਚ ਬਿਜਲੀ ਦੀਆਂ ਤਾਰਾਂ ਇਮਾਰਤਾਂ ਦੇ ਨਾਲ ਖਹਿੰਦੀਆਂ ਹਾਦਸਿਆਂ ਦਾ ਕਰਾਨ ਬਣ ਰਹੀਆਂ ਹਨ | ਬਿਜਲੀ ਦੇ ਖੰਭਿਆਂ 'ਤੇ ਹੀ ਕੇਬਲ ਟੀ.ਵੀ ਦੀਆਂ ਤਾਰਾਂ ਸਮਾਂ ਅੰਤਰ ਪਾਈਆਂ ਗਈਆਂ ਹਨ | ਮਾਹਿਰਾਂ ਦਾ ਕਹਿਣਾ ਹੈ ਕਿ ਕੇਬਲ ਟੀ.ਵੀ ਦੀਆਂ ਤਾਰਾਂ ਵਿਚ ਜੇਕਰ ਕਿਸੇ ਸਮੇ ਬਿਜਲੀ ਦਾ ਕਰੰਟ ਆ ਜਾਂਦਾ ਹੈ ਤਾਂ ਘਰਾ ਵਿਚ ਵੱਡਾ ਬਲਾਸਟ ਹੋ ਜਾਣ ਤੋਂ ਵੀ ਇੰਨਕਾਰ ਨਹੀਂ ਕੀਤਾ ਜਾ ਸਕਦਾ, ਪ੍ਰੰਤੂ ਵਿਭਾਗ ਵਲੋਂ ਕੋਈ ਕਾਰਵਾਈ ਕਿਉਂ ਨਹੀ? ਬਿਜਲੀ ਤਾਰਾਂ ਦਾ ਵਿਛਿਆ ਮੱਕੜ ਜਾਲ ਡਰਾਉਣਾ ਦਿ੍ਸ਼ ਦੇਖ ਕਿ ਇੰਝ ਲੱਗ ਰਿਹਾ ਹੈ ਕਿ ਬੱਸ ਆਮ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ | ਘੰਟਾ ਘਰ ਕੋਲ ਟਰਾਂਸਫਾਰਮਰ 'ਤੇ ਲਟਕਦੀਆਂ ਤਾਰਾਂ ਕਾਰਨ ਕਈ ਵਾਰ ਅੱਗ ਲੱਗ ਚੁੱਕੀ ਹੈ | ਬਿਜਲੀ ਦੇ ਖੰਭਿਆਂ 'ਤੇ ਜ਼ਮੀਨ ਦੇ ਨਜ਼ਦੀਕ ਸ਼ਰੇਆਮ ਖੁੱਲੇ੍ਹ ਲਟਕਦੇ ਬਿਜਲੀ ਦੇ ਮੀਟਰ ਹਰ ਸਮੇਂ ਹਾਦਸਿਆਂ ਦੀ ਉਡੀਕ ਵਿਚ ਹਨ | ਪੇਂਡੂ ਖੇਤਰਾਂ ਵਿਚ ਖ਼ਸਤਾ ਹਾਲਤ ਤਾਰਾਂ ਅਕਸਰ ਹੀ ਥਾਂ-ਥਾਂ ਤੋਂ ਟੁੱਟਦੀਆਂ ਰਹਿੰਦੀਆਂ ਹਨ | ਪੱਕੀਆਂ ਫ਼ਸਲਾਂ ਨੂੰ ਅੱਗ ਲੱਗਣ ਦਾ ਵੱਡਾ ਕਾਰਨ ਵੀ ਖ਼ਸਤਾ ਹਾਲਤ ਢਿੱਲੀਆਂ ਤਾਰਾਂ ਹੀ ਹਨ | ਜਾਣਕਾਰੀ ਅਨੁਸਾਰ ਜ਼ਮੀਨ 'ਤੇ ਲਟਕਦੀਆਂ ਤਾਰਾਂ ਵਿਚੋਂ ਲਗਾਤਾਰ ਬਿਜਲੀ ਚੋਰੀ ਹੋਣ ਦੀਆਂ ਵੀ ਸੂਚਨਾ ਹੈ | ਸ਼ਹਿਰ ਅੰਦਰ ਕਈ ਦਹਾਕਿਆਂ ਤੋਂ ਇਮਾਰਤਾਂ ਜਾਂ ਕਿਸੇ ਪਲਾਟ ਅੱਗੇ ਬੇਢੰਗੇ ਲੱਗੇ ਖੰਭਿਆਂ ਕਾਰਨ ਜਾਇਦਾਦਾਂ ਦੀਆਂ ਕੀਮਤਾਂ ਵਿਚ ਗਿਰਾਵਟ ਆ ਰਹੀ ਹੈ ਅਤੇ ਕੋਈ ਖ਼ਰੀਦਦਾਰ ਵੀ ਨਹੀਂ ਬਣਦਾ | ਵਿਭਾਗ ਅੰਦਰ ਫੀਲਡ ਕਰਮਚਾਰੀਆਂ ਵਿਚ ਵੱਡੀ ਕਮੀ ਪਾਈ ਜਾ ਰਹੀ ਹੈ | ਪੇਂਡੂ ਖੇਤਰ ਵਿਚ ਤਾਂ ਪਿੰਡ ਵਾਸੀ ਆਪਣੇ ਪੱਧਰ 'ਤੇ ਪੈਸੇ ਇਕੱਠੇ ਕਰ ਕਿ ਕਾਮੇ ਰੱਖ ਕਿ ਆਪਣੀਆਂ ਲੋੜਾ ਪੂਰੀਆਂ ਕਰ ਰਹੇ ਹਨ | ਕਰਮਚਾਰੀਆਂ ਦੀ ਰੜਕਦੀ ਘਾਟ ਕਾਰਨ ਆਮ ਖਪਤਕਾਰਾਂ ਨੂੰ ੂ ਸਹੀ ਅਤੇ ਸਮੇਂ ਸਿਰ ਸਹੂਲਤਾਂ ਨਹੀਂ ਮਿਲ ਰਹੀਆਂ | ਆਮ ਲੋਕਾਂ ਦੀ ਮੰਗ ਹੈ ਕਿ ਪੇਂਡੂ ਅਤੇ ਸ਼ਹਿਰੀ ਖੇਤਰ ਵਿਚ ਪੁਰਾਣੀਆਂ ਬਿਜਲੀ ਦੀਆਂ ਤਾਰਾਂ ਨੂੰ ਬਦਲਿਆ ਜਾਵੇ | ਇਮਾਰਤਾਂ ਨਾਲ ਖਹਿੰਦੀਆ ਅਤੇ ਲਟਦੀਆਂ ਤਾਰਾਂ ਨੂੰ ਸਹੀ ਕਰਨ ਤੋਂ ਇਲਾਵਾ ਬਿਜਲੀ ਖੰਭਿਆਂ 'ਤੇ ਲੱਗੀਆਂ ਕੇਬਲ.ਟੀ.ਵੀ ਦੀਆਂ ਤਾਰਾਂ ਹਟਾਈਆਂ ਜਾਣ |
Ad Position 22
No active advertisement
ਪਿਛਲੀ ਖ਼ਬਰ ਚੋਣਾਂ ਸੰਬੰਧੀ ਸਹੀ ਤੇ ਸਟੀਕ ਜਾਣਕਾਰੀ ਲਈ ਮੁੱਖ ਚੋਣ ਦਫ਼ਤਰ ਪੰਜਾਬ ਦੇ ਸੋਸ਼ਲ ਮੀਡੀਆ ਹੈਂਡਲਜ ਨੂੰ ਹੀ ਫਾਲੋ ਕਰੋ-ਡੀ.... ਅਗਲੀ ਖ਼ਬਰ ਮਹਾਤਮਾ ਗਾਂਧੀ ਸਕੂਲ ਵਿਖੇ ਸੁੰਦਰ ਲਿਖਾਈ ਕਾਰਜਸ਼ਾਲਾ ਸਿਰਲੇਖ ਹੇਠ ਸੈਮੀਨਾਰ ਕਰਵਾਇਆ
Ad Position 24