14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸ਼ੈਲਰਾਂ 'ਚੋਂ ਝੋਨਾ ਮੋੜਨ ਦੇ ਰੋਸ ਵਜੋਂ ਆੜ੍ਹਤੀਆਂ ਤੇ ਕਿਸਾਨਾਂ ਵਲੋਂ ਮਾਰਕੀਟ ਕਮੇਟੀ ਦਫ਼ਤਰ ਵਿਖੇ ਧਰਨਾ

Ad Position 21
No active advertisement
ਅਜੀਤ ਡੈਸਕ 19-10-2025

• ਕਿਹਾ, ਸ਼ੈਲਰ ਮਾਲਕਾਂ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਝੋਨੇ ਦੀਆਂ ਗੱਡੀਆਂ ਸ਼ੈਲਰਾਂ ਵਿਚੋਂ ਮੋੜਨ ਦੇ ਰੋਸ ਵਜੋਂ ਅੱਜ ਕੱਚਾ ਆੜ੍ਹਤੀਆ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਅਤੇ ਕਿਸਾਨਾਂ ਵਲੋਂ ਮਾਰਕੀਟ ਕਮੇਟੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਧਰਨਾ ਦਿੱਤਾ ਗਿਆ | ਪ੍ਰਧਾਨ ਇਕਬਾਲ ਸਿੰਘ ਵੜਿੰਗ ਨੇ ਦੱਸਿਆ ਕਿ ਜਦੋਂ ਗੱਡੀਆਂ ਭਰ ਕੇ ਸ਼ੈਲਰਾਂ ਵਿਚ ਜਾਂਦੀਆਂ ਹਨ ਤਾਂ ਉੱਥੇ ਝੋਨਾ ਨਹੀਂ ਲੁਹਾਇਆ ਜਾਂਦਾ ਅਤੇ ਵਾਪਸ ਮੋੜ ਦਿੱਤਾ ਜਾਂਦਾ ਹੈ | ਜਿਸ ਕਰਕੇ ਤਿੰਨ ਤਿੰਨ ਦਿਨ ਗੱਡੀਆਂ ਖੜ੍ਹੀਆਂ ਰਹਿੰਦੀਆਂ ਹਨ | ਸ਼ੈਲਰ ਮਾਲਕਾ ਵਲੋਂ ਕਿਹਾ ਜਾਂਦਾ ਹੈ ਕਿ ਝੋਨੇ ਦੀ ਕੁਆਲਿਟੀ ਸਹੀ ਨਹੀਂ ਹੈ ਅਤੇ ਕਈ ਵਾਰ ਹਾਈਬਿ੍ਡ ਝੋਨੇ ਦਾ ਬਹਾਨਾ ਲਾ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਆੜਤੀਆਂ ਤੇ ਕਿਸਾਨਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ | ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਸ ਦਾ ਹੱਲ ਕਰਨ ਦੀ ਮੰਗ ਕੀਤੀ ਹੈ | ਇਸ ਮੌਕੇ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਬਹਾਨੇ ਬਣਾ ਕੇ ਝੋਨੇ ਨੂੰ ਵੱਟਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਪਹਿਲਾਂ ਹੀ ਆਰਥਿਕ ਤੌਰ 'ਤੇ ਕਮਜ਼ੋਰ ਕਿਸਾਨਾਂ 'ਤੇ ਮਾੜਾ ਅਸਰ ਪਵੇਗਾ ਕਿਉਂਕਿ ਜੇਕਰ ਸੱਤ ਤੋਂ ਅੱਠ ਕਿਲੋ ਕਾਟ ਲਗਾਈ ਜਾਂਦੀ ਹੈ ਤਾਂ ਕੁਇੰਟਲ ਮਗਰ ਕਿਸਾਨ ਨੂੰ 200 ਰੁਪਏ ਦਾ ਵੱਟਾ ਲੱਗ ਜਾਵੇਗਾ | ਜਿਸ ਨਾਲ ਕਿਸਾਨ ਨੂੰ ਘਾਟਾ ਪਵੇਗਾ | ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਰਮਲ ਸਿੰਘ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਹੀ ਮਨਜ਼ੂਰੀ ਦਿੱਤੀ ਹੈ ਅਤੇ ਹਾਈਬਿ੍ਡ ਝੋਨਾ ਸ਼ੈਲਰਾਂ ਵਿਚ ਕਿਉਂ ਨਹੀਂ ਲੁਹਾਇਆ ਜਾਂਦਾ | ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕਾਂ ਦੀ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਝੋਨੇ ਵਿਚ ਨਮੀ ਦਾ ਬਹਾਨਾ ਲਗਾ ਕੇ ਵੱਟਾ ਨਹੀਂ ਲੱਗਣ ਦਿੱਤਾ ਜਾਵੇਗਾ | ਜਦੋਂ ਝੋਨੇ ਦੀ ਖਰੀਦ ਹੋ ਗਈ ਅਤੇ ਮਾਲ ਗੱਟਿਆਂ ਵਿਚ ਭਰਿਆ ਗਿਆ ਤਾਂ ਇਸ ਮਗਰੋਂ ਆੜ੍ਹਤੀਆਂ ਨੂੰ ਫੋਨ ਕੀਤਾ ਜਾਂਦਾ ਹੈ ਅਤੇ ਉਹ ਕਿਸਾਨਾਂ ਨੂੰ ਫੋਨ ਕਰਦੇ ਹਨ ਪਰ ਅਸੀਂ ਇਸ ਸਬੰਧੀ ਕਾਟ ਕਿਉਂ ਦੇਈਏ | ਇਸ ਮੌਕੇ ਆੜ੍ਹਤੀਆਂ ਤੇ ਕਿਸਾਨਾਂ ਨੇ ਇਸ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ 6.30 ਗਰਾਮ ਹੈਰੋਇਨ ਅਤੇ ਨਕਦੀ ਸਮੇਤ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਨਸ਼ਾ ਸਮੱਗਰੀ ਸਮੇਤ 7 ਵਿਅਕਤੀ ਕਾਬੂ
Ad Position 24