13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

102 ਵਾਰ ਖੂਨ ਦਾਨ ਕਰਨ ’ਤੇ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਦੇ ਪ੍ਰਧਾਨ ਪ੍ਰਿੰ: ਸੁਰੇਸ਼ ਅਰੋੜਾ ਸਨਮਾਨਿਤ

ਫ਼ਰੀਦਕੋਟ, 13 ਅਗਸਤ (ਜਸਵੰਤ ਸਿੰਘ ਪੁਰਬਾ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦੇ ਆਈ. ਐਚ.

Ad Position 21
No active advertisement
ਬਲੱਡ ਬੈਂਕ ਦੇ ਮੁਖੀ ਡਾ. ਨੀਤੂ ਕੁੱਕੜ ਖ਼ੂਨਦਾਨੀ ਪ੍ਰਿੰ: ਸੁਰੇਸ਼ ਅਰੋੜਾ ਨੂੰ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ 14-08-2026
ਫ਼ਰੀਦਕੋਟ, 13 ਅਗਸਤ (ਜਸਵੰਤ ਸਿੰਘ ਪੁਰਬਾ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦੇ ਆਈ.ਐਚ.ਬੀ.ਟੀ. (ਬਲੱਡ ਸੈਂਟਰ) ਵਿਭਾਗ ਵਲੋਂ ਵਿਸ਼ਵ ਖੂਨ ਦਾਨ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਵਿਚ ਖੂਨ ਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਪ੍ਰਧਾਨ ਪ੍ਰਿੰ : ਸੁਰੇਸ਼ ਅਰੋੜਾ ਨੂੰ 102 ਵਾਰ ਖੂਨ ਦਾਨ ਕਰਨ ’ਤੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦੇ ਨਾਲ ਸੁਸਾਇਟੀ ਦੇ 2 ਹੋਰ ਖੂਨਦਾਨੀ ਮੈਂਬਰਾਂ ਗੁਰਿੰਦਰ ਸਿੰਘ ਮਨੀ ਅਤੇ ਸਿਕੰਦਰ ਸ਼ਰਮਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਖੂਨ ਦਾਨੀ ਮੈਂਬਰ ਅਤੇ ਡਾਕਟਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਨ.ਡੀ.ਪੀ.ਐਸ. ਐਕਟ ਅਧੀਨ ਜੇਲ੍ਹ ਅੰਦਰ ਬੰਦ ਕੈਦੀ ਦੀ ਇਲਾਜ ਦੌਰਾਨ ਮੌਤ ਅਗਲੀ ਖ਼ਬਰ ਨਿਰਮਲ ਸਿੰਘ ਵੜਿੰਗ ਡੋਡ ਬਾਜਾਖਾਨਾ ਬਲਾਕ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਜਸਪਾਲ ਸਿੰਘ ਕਾਂਟਾ ਨੂੰ ਜੈਤੋ ਸ਼ਹਿਰ ਦੇ ਬਲਾਕ-...
Ad Position 24