14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਕਾਰ-ਟੈਂਪੂ (ਥ੍ਰੀ ਵੀਲ੍ਹਰ) ਵਿਚਕਾਰ ਹਾਦਸਾ, 17 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 19-10-2025
ਗਿੱਦੜਬਾਹਾ, 18 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਰਾਸ਼ਟਰੀ ਮਾਰਗ ਨੰਬਰ 7 'ਤੇ ਗਿੱਦੜਬਾਹਾ ਕੋਲ ਕਾਰ-ਟੈਂਪੂ (ਥ੍ਰੀ ਵੀਲ੍ਹਰ) ਵਿਚਕਾਰ ਵਾਪਰੇ ਸੜਕ ਹਾਦਸੇ ਵਿਚ 17 ਜਣਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸ੍ਰੀ ਗੰਗਾਨਗਰ ਵਾਸੀ ਪਰਿਵਾਰ ਜਿਨ੍ਹਾਂ 'ਚ ਪਤੀ-ਪਤਨੀ ਅਤੇ ਉਨ੍ਹਾਂ ਦਾ 20 ਕੁ ਸਾਲਾਂ ਪੁੱਤਰ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਸ੍ਰੀ ਗੰਗਾਨਗਰ ਜਾ ਰਿਹਾ ਸੀ ਤਾਂ ਗਿੱਦੜਬਾਹਾ ਵਿਖੇ ਮਾਰਕਫ਼ੈੱਡ ਕੋਲ ਕਾਰ ਦਾ ਅਚਾਨਕ ਅਗਲਾ ਟਾਇਰ ਫ਼ਟ ਗਿਆ ਤਾਂ ਕਾਰ ਬੇਕਾਬੂ ਹੋ ਕੇ ਡਿਵਾਇਡਰ ਪਾਰ ਕਰਦੀ ਹੋਈ ਸੜਕ ਦੇ ਦੂਜੇ ਪਾਸੇ ਚਲੀ ਗਈ ਤਾਂ ਸਾਹਮਣੇ ਤੋਂ ਮਲੋਟ ਮੰਡੀ ਵਾਲੇ ਪਾਸੇ ਤੋਂ ਆ ਰਿਹਾ ਸਵਾਰੀਆਂ ਦੇ ਭਰੇ ਥ੍ਰੀ ਵੀਲ੍ਹਰ ਨਾਲ ਜਾ ਟਕਰਾਈ | ਪਤਾ ਲੱਗਿਆ ਹੈ ਕਿ ਥ੍ਰੀ ਵੀਲ੍ਹਰ ਵਿਚ ਸਵਾਰ ਔਰਤਾਂ ਕਿਸੇ ਪਿੰਡ ਨਰਮਾ ਚੁਗਣ ਲਈ ਜਾ ਰਹੀਆਂ ਸਨ | ਗਿੱਦੜਬਾਹਾ ਦੇ ਐਂਬੂਲੈਂਸ ਚਾਲਕ ਮੰਗਾ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਹਾਦਸਾ ਵਾਪਰਨ ਦਾ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿਚ ਪਹੁੰਚਾਇਆ ਗਿਆ | ਡਾ. ਸੈਮ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਪਾਸ 17 ਜਣੇ ਜ਼ਖ਼ਮੀ ਹਾਲਤ 'ਚ ਆਏ ਤਾਂ ਉਨ੍ਹਾਂ 'ਚ ਮੰਗਾ ਸਿੰਘ, ਪਰਮਜੀਤ ਕੌਰ, ਕਰਮਜੀਤ ਕੌਰ ਅਤੇ ਜੋਤੀ ਸਮੇਤ 10 ਜਣਿਆਂ ਦੇ ਕੁਝ ਜ਼ਿਆਦਾ ਸੱਟਾਂ ਲੱਗੀਆਂ ਸਨ ਅਤੇ ਉਨ੍ਹਾਂ ਨੂੰ ਮੁੱਢਲਾ ਇਲਾਜ ਦਿੰਦਿਆਂ ਬਠਿੰਡਾ ਦੇ ਏਮਜ ਵਿਚ ਇਲਾਜ ਲਈ ਭੇਜ ਦਿੱਤਾ ਗਿਆ ਹੈ | ਇਸ ਸਮੇਂ 7 ਜਣੇ ਉਨ੍ਹਾਂ ਕੋਲ ਇਲਾਜ ਅਧੀਨ ਹਨ ਤੇ ਉਨ੍ਹਾਂ ਦੀ ਹਾਲਤ ਠੀਕ ਹੈ | ਸੀਨੀਅਰ ਮੈਡੀਕਲ ਅਫ਼ਸਰ ਡਾ. ਰਛਮੀ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਕੋਲ 17 ਜਣੇ ਜ਼ਖ਼ਮੀ ਹਾਲਤ ਵਿਚ ਆਏ ਸਨ, ਜਿਨ੍ਹਾਂ ਵਿਚੋਂ 14 ਔਰਤਾਂ ਤੇ ਤਿੰਨ ਮਰਦ ਸਨ, ਜਿਨ੍ਹਾਂ ਵਿਚੋਂ 7 ਜਣਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਆਇਆ ਹਰਕਤ 'ਚ • ਮੁੱਖ ਦਫ਼ਤਰ ਅੱਗੇ ਪਏ ਕੂੜੇ ਦੇ ਢੇਰ ਚੁੱਕੇ ਅਗਲੀ ਖ਼ਬਰ 6 ਗਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ
Ad Position 24