ਜੈਤੋ, 18 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਗੁਰਮੀਤਪਾਲ ਰੋੜੀਕਪੂਰਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਕਰਵਾਏ ਗਏ ਫ਼ਰੀਦਕੋਟ-ਬਠਿੰਡਾ ਖੇਤਰੀ ਯੁਵਕ ਮੇਲੇ ਵਿਚ ਯੂਨੀਵਰਸਿਟੀ ਕਾਲਜ ਜੈਤੋ ਦੀ ਬੀ. ਐਸ. ਸੀ. ਭਾਗ ਦੂਜਾ ਦੀ ਵਿਦਿਆਰਥਣ ਸੰਦੀਪ ਕੌਰ ਨੇ ਕਾਵਿ ਉਚਾਰਣ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਰÏਸ਼ਨ ਕੀਤਾ ਹੈ¢ ਇਸ ਮੁਕਾਬਲੇ 'ਚ ਸੰਦੀਪ ਕÏਰ ਦੀ ਨਿਰਦੇਸ਼ਕਾ ਪ੍ਰੋ. ਗੁਰਜੀਤ ਕੌਰ ਸਨ | ਜਿਨ੍ਹਾਂ ਨੇ ਮੁਕਾਬਲੇ ਲਈ ਬਾਖ਼ੂਬੀ ਤਿਆਰੀ ਕਰਵਾਈ | ਇਸ ਉਪਲਬਧੀ 'ਤੇ ਕਾਲਜ ਇੰਚਾਰਜ ਅਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸਮਰਾਟ ਖੰਨਾ, ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ, ਕਮਰਸ ਵਿਭਾਗ ਦੇ ਮੁਖੀ ਪ੍ਰੋ. ਸ਼ਿਲਪਾ ਕਾਂਸਲ, ਡਾ. ਗੁਰਬਿੰਦਰ ਕÏਰ ਅਤੇ ਹੋਰ ਪ੍ਰੋਫੈਸਰਾਂ ਜਸ਼ਨਦੀਪ ਕÏਰ, ਮਨਿੰਦਰ ਕÏਰ ਤੇ ਅਮਨਦੀਪ ਕÏਰ ਨੇ ਵਿਜੇਤਾ ਪ੍ਰਤੀਯੋਗੀ ਸੰਦੀਪ ਕÏਰ, ਪ੍ਰੋ. ਗੁਰਜੀਤ ਕÏਰ ਅਤੇ ਯੂਥ ਕੋਆਰਡੀਨੇਟਰ ਡਾ. ਸੁਭਾਸ਼ ਚੰਦਰ ਮੁਖੀ ਕੰਪਿਊਟਰ ਵਿਭਾਗ ਨੂੰ ਵਧਾਈ ਦਿੱਤੀ | ਇਹ ਵਿਦਿਆਰਥਣ ਅੱਗੇ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਖੇਤਰੀ ਯੁਵਕ ਮੇਲੇ ਵਿਚ ਮੁਕਾਬਲੇ ਲਈ ਭਾਗ ਲਵੇਗੀ |