12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਰਕਾਰੀ ਪ੍ਰਾਇਮਰੀ ਸਕੂਲ ਸੈਦੇਕੇ ਵਿਖੇ ਬੱਚਿਆਂ ਦੇ ਦੀਵਾਲੀ ਸੰਬੰਧੀ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 19-10-2025
ਸਾਦਿਕ, 18 ਅਕਤੂਬਰ (ਆਰ.ਐਸ.ਧੁੰਨਾ)-ਸਰਕਾਰੀ ਪ੍ਰਾਇਮਰੀ ਸਕੂਲ ਸੈਦੇਕੇ ਵਿਖੇ ਮਨਾਏ ਗਏ ਦੀਵਾਲੀ ਦੇ ਤਿਉਹਾਰ ਸਮੇਂ ਬੱਚਿਆਂ ਦੇ ਰੰਗੋਲੀ ਬਣਾਉਣ, ਚਿੱਤਰ ਬਣਾਉਣ ਤੇ ਦੀਵਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਸਕੂਲ ਮੁਖੀ ਡਾ. ਅਵਤਾਰ ਦੀਪ ਨੇ ਦੱਸਿਆ ਕਿ ਰੰਗੋਲੀ ਬਣਾਉਣ 'ਚੋਂ ਮਨਵੀਰ ਕੌਰ ਤੇ ਸ਼ਗਨਪ੍ਰੀਤ ਕੌਰ ਦੀ ਟੀਮ ਨੇ ਪਹਿਲਾ, ਮੁਨੀਸ਼ ਤੇ ਅਮਨਦੀਪ ਕੌਰ ਦੀ ਟੀਮ ਨੇ ਦੂਜਾ, ਗੁਣਦੀਪ ਕੌਰ ਤੇ ਸ਼ਹਿਨਾਜ਼ਦੀਪ ਕੌਰ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ | ਦੀਵਾ ਸਜਾਉਣ 'ਚੋਂ ਗੁਰਲੀਨ ਸਿੰਘ ਨੇ ਪਹਿਲਾ, ਅਨਮੋਲ ਸਿੰਘ ਨੇ ਦੂਜਾ ਤੇ ਮਨਸੀਰਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਚਿੱਤਰ ਬਣਾਉਣ 'ਚੋਂ ਜਸਪ੍ਰੀਤ ਸਿੰਘ ਨੇ ਪਹਿਲਾ, ਅਨਮੋਲ ਸਿੰਘ ਨੇ ਦੂਜਾ ਤੇ ਸੁਖਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਹੁਸਨਪ੍ਰੀਤ ਕੌਰ ਤੇ ਹਰਪ੍ਰੀਤ ਸਿੰਘ ਇਨ੍ਹਾਂ ਮੁਕਾਬਲਿਆਂ ਵਿਚੋਂ ਸਮੁੱਚੇ ਤੌਰ 'ਤੇ ਵਧੀਆ ਵਿਦਿਆਰਥੀ ਚੁਣੇ ਗਏ | ਇਸ ਮੌਕੇ ਸਕੂਲ ਵਿਕਾਸ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਨੇ ਬੱਚਿਆਂ ਨੂੰ ਇਸ ਪ੍ਰਾਪਤੀ 'ਤੇ ਮੁਬਾਰਕਬਾਦ ਦਿੱਤੀ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ | ਇਸ ਉਪਰੰਤ ਸਕੂਲ ਪ੍ਰਬੰਧਕਾਂ ਵਲੋਂ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਪ-ਚੇਅਰਮੈਨ ਮੇਜਰ ਸਿੰਘ, ਅਧਿਆਪਕ ਪਿ੍ਆ ਰਾਣੀ, ਪਿ੍ਅੰਕਾ ਰਾਣੀ, ਪਰਵੀਨਾ, ਕੁਲਦੀਪ ਸਿੰਘ, ਕਿ੍ਸ਼ਨਾ ਰਾਣੀ, ਮਨਪ੍ਰੀਤ ਕੌਰ ਤੇ ਜਗਜੀਤ ਸਿੰਘ, ਸੁਖਮੰਦਰ ਸਿੰਘ, ਸੁਲੱਖਣ ਸਿੰਘ, ਪਰਮਜੀਤ ਕੌਰ, ਜਸਵੀਰ ਕੌਰ, ਬਿੰਦਰਪਾਲ ਕੌਰ, ਜੁਗਿੰਦਰ ਸਿੰਘ ਆਦਿ ਕਮੇਟੀ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਉੱਦਮ ਕਲੱਬ ਜੈਤੋ ਤੇ ਬਲਿਹਾਰ ਫ਼ਾਊਾਡੇਸ਼ਨ ਨੇ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਜੈਤੋ ਦੀ ਸੰਦੀਪ ਕÏਰ ਖੇਤਰੀ ਯੁਵਕ ਮੇਲੇ 'ਚ ਅੱਵਲ
Ad Position 24