19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਮਾਨਸਿਕ ਤੰਦਰੁਸਤੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 01-11-2025
ਫ਼ਰੀਦਕੋਟ, 31 ਅਕਤੂਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਮਾਨਸਿਕ ਤੰਦਰੁਸਤੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦਾ ਮੁੱਖ ਮਕਸਦ ਮਾਨਸਿਕ ਤੰਦਰੁਸਤੀ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਰਿਹਾ | ਸੈਮੀਨਾਰ 'ਚ ਮੁੱਖ ਵਕਤਾ ਉੱਘੇ ਮਨੋਚਕਿਤਸਕ ਡਾ. ਨੇਹਾ ਗੋਇਲ ਨੇ ਵਿਦਿਆਰਥੀਆਂ ਨੂੰ ਮਾਨਸਿਕ ਤੰਦਰੁਸਤੀ ਲਈ ਭਰਪੂਰ ਜਾਣਕਾਰੀ ਦਿੱਤੀ | ਅਜੋਕੇ ਦੌਰ 'ਚ ਮਾਨਸਿਕ ਦੁਸ਼ਵਾਰੀਆਂ ਦੇ ਕਾਰਨਾਂ ਅਤੇ ਉਨ੍ਹਾਂ ਹੱਲ ਲਈ ਭਾਵਪੂਰਤ ਸੁਝਾਅ ਪੇਸ਼ ਕੀਤੇ | ਵਿਦਿਆਰਥੀਆਂ ਵਲੋਂ ਇਸ ਸੈਮੀਨਾਰ ਦਾ ਭਰਪੂਰ ਫ਼ਾਇਦਾ ਉਠਾਇਆ ਗਿਆ | ਆਪਣੀਆਂ ਸਮੱਸਿਆਵਾਂ ਵਿਦਿਆਰਥੀਆਂ ਵਲੋਂ ਮੁੱਖ ਵਕਤਾ ਨਾਲ ਸਾਂਝੀਆਂ ਕੀਤੀਆਂ ਗਈਆਂ | ਵਿਦਿਆਰਥੀਆਂ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦੇ ਹੱਲ ਮੌਕੇ 'ਤੇ ਹੀ ਸਮਝਾਏ ਗਏ | ਵਿਦਿਆਰਥੀ ਭਲਾਈ ਸੈੱਲ ਕਾਲਜ ਅਤੇ ਰੈੱਡ ਰਿਬਨ ਕਲੱਬ ਵਲੋਂ ਇਹ ਸੈਮੀਨਾਰ ਕਰਵਾਇਆ ਗਿਆ | ਵਿਦਿਆਰਥੀ ਭਲਾਈ ਸੈੱਲ ਦੇ ਪ੍ਰੋ. ਬੂਟਾ ਸਿੰਘ ਨੇ ਸੈਮੀਨਾਰ ਦੇ ਮਕਸਦ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ | ਪ੍ਰੋ. ਗੌਰਵ ਧਵਨ ਨੇ ਸੈਮੀਨਾਰ 'ਚ ਉਚੇਚਾ ਯੋਗਦਾਨ ਦਿੱਤਾ | ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਡਾ. ਸ਼ਾਲਿਨੀ ਗੋਇਲ, ਡਾ. ਨਛੱਤਰ ਸਿੰਘ, ਡਾ. ਕੁਲਵਿੰਦਰ ਕੌਰ, ਪ੍ਰੋ. ਹਰਪ੍ਰੀਤ ਸਿੰਘ ਸਫ਼ੀ, ਪ੍ਰੋ. ਕਿਰਨ ਬਾਲਾ, ਪ੍ਰੋ. ਗਗਨਦੀਪ ਸਿੰਘ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਸੋਨਿਕਾ ਆਦਿ ਨੇ ਯੋਗਦਾਨ ਦਿੱਤਾ | ਮੰਚ ਸੰਚਾਲਨ ਰੈੱਡ ਰਿਬਨ ਕਲੱਬਾਂ ਦੇ ਕਨਵੀਨਰ ਪ੍ਰੋ. ਸੁਖਜੀਤ ਸਿੰਘ ਨੇ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅਰੋੜਾ ਮਹਾਂਸਭਾ ਨੇ ਗੋਪਾ ਅਸ਼ਟਮੀ 'ਤੇ ਗਊਆਂ ਦੀ ਸੇਵਾ ਕੀਤੀ ਅਗਲੀ ਖ਼ਬਰ ਬਾਬਾ ਨਾਮਦੇਵ ਦਾ ਪ੍ਰਕਾਸ਼ ਉਤਸਵ ਭਲਕੇ ਮਨਾਇਆ ਜਾਵੇਗਾ
Ad Position 24