19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਇੰਡੀਕ ਆਰਟਸ ਵੈੱਲਫੇਅਰ ਕੌਂਸਲ ਨੇ ਕੋਟਕਪੂਰਾ ਵਿਖੇ ਕਰਵਾਇਆ 18ਵਾਂ ਸਾਲਾਨਾ ਮੇਲਾ

Ad Position 21
No active advertisement
ਅਜੀਤ ਡੈਸਕ 01-11-2025
ਕੋਟਕਪੂੁਰਾ, 31 ਅਕਤੂਬਰ (ਮੋਹਰ ਸਿੰਘ ਗਿੱਲ)-ਇਕਬਾਲ ਸਿੰਘ ਸਹੋਤਾ ਕੌਮੀ ਪ੍ਰਧਾਨ ਇੰਡੀਕ ਆਰਟਸ ਵੈੱਲਫੇਅਰ ਕੌਂਸਲ ਸਾਹਿਤ ਸੈੱਲ ਦੀ ਅਗਵਾਈ ਹੇਠ 18ਵਾਂ ਸਾਲਾਨਾ ਰਾਜ ਪੱਧਰੀ ਪੁਰਸਕਾਰ ਸਮਾਰੋਹ ਵਿਰਾਸਤ ਮੇਲਾ ਕੋਟਕਪੂਰਾ ਵਿਖੇ ਕਰਵਾਇਆ ਗਿਆ, ਜਿਸ ਵਿਚ ਲੇਖਕਾਂ, ਗਾਇਕਾਂ, ਕਲਾਕਾਰਾਂ, ਗੀਤਕਾਰਾਂ ਅਤੇ ਸਮਾਜ ਸੇਵੀਆਂ ਨੂੰ ਵੱਖ-ਵੱਖ ਕੈਟਾਗਰੀਆਂ ਦੇ ਹਿਸਾਬ ਨਾਲ ਰਾਜ ਆਈਕਾਨ ਐਵਾਰਡ, ਰਾਜ ਰਤਨ ਐਵਾਰਡ ਨਾਲ, ਸਾਹਿਤ ਜਗਤ ਅਤੇ ਸਮਾਜ ਸੇਵਾ ਵਿਚ ਕੰਮ ਕਰਦੀਆਂ 50 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਵਿਚ ਮੁੱਖ ਮਹਿਮਾਨ ਮਨਜੀਤ ਸਿੰਘ ਬਰਾੜ ਆਈ.ਏ.ਐਸ ਮੰਡਲ ਕਮਿਸ਼ਨਰ ਫ਼ਰੀਦਕੋਟ ਸ਼ਾਮਿਲ ਹੋਏ | ਪ੍ਰੋਗਰਾਮ ਦੌਰਾਨ ਗਾਇਕ ਸਰਬਜੀਤ ਚੀਮਾ, ਸੁਰਿੰਦਰ ਫ਼ਰਿਸ਼ਤਾ ਘੁੱਲੇ ਸ਼ਾਹ, ਪੰਜਾਬੀ ਦੀ ਪ੍ਰਸਿੱਧ ਗਾਇਕਾ ਸੁਦੇਸ਼ ਕੁਮਾਰੀ, ਭੱਟੀ ਭੜੀਵਾਲਾ, ਫ਼ਿਰੋਜ਼ਪੁਰ ਦੀ ਵਸਨੀਕ ਦੀ ਪੰਜਾਬੀ ਪ੍ਰਸਿੱਧ ਲੇਖਿਕਾ ਦਿਲਪ੍ਰੀਤ ਕੌਰ ਗੁਰੀ ਅਤੇ ਹੋਰਾਂ ਦਾ ਕੌਂਸਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਚੈਅਰਮੈਨ ਪ੍ਰੋਫੈਸਰ ਭੋਲਾ ਯਮਲਾ, ਕੌਮੀ ਪ੍ਰਧਾਨ ਸਾਹਿਤ ਸੈਲ ਇਕਬਾਲ ਸਿੰਘ ਸਹੋਤਾ, ਕਨਵੀਨਰ ਸਾਹਿਤ ਸੈਲ ਗੁਰਮੀਤ ਬੱਬੀ ਬਾਜਾਖਾਨਾ, ਪਟਿਆਲਾ ਤੋਂ ਜ਼ਿਲ੍ਹਾ ਪ੍ਰਧਾਨ ਹਰੀਸ਼ ਹਰਫ਼, ਕੁਲਦੀਪ ਸਿੰਘ ਅਟਵਾਲ, ਭਗਵਾਨ ਦਾਸ ਗੁਪਤਾ, ਸਤਨਾਮ ਸਿੰਘ ਮੱਟੂ ਪਟਿਆਲਾ, ਮਦਨ ਜਲੰਧਰੀ, ਭੱਟੀ ਭੜੀਵਾਲਾ, ਗਾਇਕ ਲੱਕੀ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਤੋਂ ਅੱਖਾਂ ਦੇ ਆਪ੍ਰੇਸ਼ਨ ਕਰਵਾ ਕੇ ਵਾਪਸ ਪੁੱਜੇ ਮਰੀਜ਼ ਅਗਲੀ ਖ਼ਬਰ ਅਰੋੜਾ ਮਹਾਂਸਭਾ ਨੇ ਗੋਪਾ ਅਸ਼ਟਮੀ 'ਤੇ ਗਊਆਂ ਦੀ ਸੇਵਾ ਕੀਤੀ
Ad Position 24