19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਤੋਂ ਅੱਖਾਂ ਦੇ ਆਪ੍ਰੇਸ਼ਨ ਕਰਵਾ ਕੇ ਵਾਪਸ ਪੁੱਜੇ ਮਰੀਜ਼

Ad Position 21
No active advertisement
ਅਜੀਤ ਡੈਸਕ 01-11-2025
ਫ਼ਰੀਦਕੋਟ, 31 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਵਲੋਂ ਲਗਾਏ ਗਏ ਅੱਖਾਂ ਦੇ ਜਾਂਚ ਕੈਂਪ 'ਚ 81 ਲੈਨਜ਼ ਪਾਉਣ ਲਈ ਚੁਣੇ ਗਏ ਮਰੀਜ਼ਾਂ ਦਾ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਤੋਂ ਆਪ੍ਰੇਸ਼ਨ ਕਰਵਾਇਆ ਗਿਆ | ਇਨ੍ਹਾਂ ਮਰੀਜ਼ਾਂ ਦਾ ਅੱਖਾਂ ਦੇ ਮਾਹਿਰ ਡਾ. ਵਿਕਾਸ ਅਤੇ ਉਨ੍ਹਾਂ ਦੀ ਟੀਮ ਵਲੋਂ ਫ਼ੇਕੋ ਮਸ਼ੀਨ ਨਾਲ ਲੈਨਜ਼ ਪਾਏ ਗਏ | ਲਾਇਨ ਕਲੱਬ ਦੇ ਪ੍ਰਧਾਨ ਮੋਹਿਤ ਗੁਪਤਾ ਨੇ ਦੱਸਿਆ ਕਿ ਅੱਜ ਲਾਇਨ ਭਵਨ ਫ਼ਰੀਦਕੋਟ ਵਿਖੇ ਲਾਇਨਜ਼ ਆਈ ਕੇਅਰ ਸੈਂਟਰ ਦੀ ਬੱਸ ਸਾਰੇ ਮਰੀਜ਼ਾਂ ਨੂੰ ਆਪ੍ਰੇਸ਼ਨ ਹੋਣ ਤੋਂ ਬਾਅਦ ਇੱਥੇ ਲੈ ਪੁੱਜੀ | ਮਰੀਜ਼ਾਂ ਨੇ ਅੱਖਾਂ ਦਾ ਵਧੀਆ ਆਪ੍ਰੇਸ਼ਨ ਹੋਣ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਚਰਨ ਸਿੰਘ ਗਿੱਲ ਪ੍ਰੋਜੈਕਟ ਚੇਅਰਮੈਨ, ਅਮਰੀਕ ਸਿੰਘ ਖਾਲਸਾ ਕੋ-ਚੇਅਰਮੈਨ, ਹਰਜੀਤ ਸਿੰਘ ਲੈਕਚਰਾਰ, ਕੇ.ਪੀ. ਸਿੰਘ ਸਿੰਘ ਸਰਾਂ ਅਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮਹੀਨਾ ਅਕਤੂਬਰ ਦੌਰਾਨ ਜਨਮੇ 42 ਪੈਨਸ਼ਨਰ ਸਨਮਾਨਿਤ ਅਗਲੀ ਖ਼ਬਰ ਇੰਡੀਕ ਆਰਟਸ ਵੈੱਲਫੇਅਰ ਕੌਂਸਲ ਨੇ ਕੋਟਕਪੂਰਾ ਵਿਖੇ ਕਰਵਾਇਆ 18ਵਾਂ ਸਾਲਾਨਾ ਮੇਲਾ
Ad Position 24