ਫ਼ਰੀਦਕੋਟ, 31 ਅਕਤੂਬਰ (ਸਤੀਸ਼ ਬਾਗ਼ੀ)-ਅਕਤੂਬਰ ਮਹੀਨੇ 'ਚ ਵੱਖ-ਵੱਖ ਵਰਗਾਂ ਤੋਂ ਸੇਵਾ ਮੁਕਤ ਹੋਏ 42 ਕਰਮਚਾਰੀ ਤੇ ਅਧਿਕਾਰੀਆਂ ਦਾ ਜਨਮ ਦਿਨ ਸਿਵਲ ਪੈਨਸ਼ਨਰਜ ਐਸੋਸੀਏਸ਼ਨ ਵਲੋਂ ਮਨਾਇਆ ਗਿਆ | ਆਏ ਹੋਏ ਮਹਿਮਾਨਾਂ ਦਾ ਸੰਤ ਸਿੰਘ ਹੈੱਡਮਾਸਟਰ, ਇੰਜ: ਜੀਤ ਸਿੰਘ ਅਤੇ ਮਨੋਹਰ ਸਿੰਘ ਧੁੰਨਾ ਨੇ ਸਵਾਗਤ ਕੀਤਾ | ਜਨਮ ਦਿਨ ਮਨਾਉਣ ਆਏ ਮਹਿਮਾਨਾਂ ਵਿਚ ਵਿਸ਼ੇਸ਼ ਤੌਰ 'ਤੇ ਰਿਟ. ਸੀ. ਐੱਚ. ਡੀ. ਜਸਵਿੰਦਰ ਸਿੰਘ ਜੌੜਾ, ਸ਼ਸ਼ੀ ਪ੍ਰਭਾ, ਅਜੈਬ ਸਿੰਘ ਸੰਧੂ, ਜਗਜੀਤ ਸਿੰਘ ਚਹਿਲ ਡਾਇਰੈਕਟਰ ਰਿਟਾਇਰਡ, ਬਲਵਿੰਦਰ ਸਿੰਘ ਸੰਧੂ ਅਤੇ ਪ੍ਰੋਫੈਸਰ ਬਾਜਵਾ ਨੇ ਸਪੈਸ਼ਲ ਤੌਰ 'ਤੇ ਸ਼ਿਰਕਤ ਕੀਤੀ | ਮੰਚ ਸੰਚਾਲਨ ਕਰਦਿਆਂ ਜਗਤਾਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਵੱਲ ਕਿੰਨੇ ਡਿਊਜ਼ ਕਿੰਨੀ ਦੇਰ ਤੋਂ ਲਮਕਦੇ ਆ ਰਹੇ ਹਨ ਅਤੇ ਸੰਸਥਾ ਵਲੋਂ ਜੋ ਹੁਣ ਤੱਕ ਸੰਘਰਸ਼ ਕੀਤਾ ਗਿਆ ਅਤੇ ਅੱਗੇ ਕੀਤੇ ਜਾਣ ਵਾਲੇ ਸੰਘਰਸ਼ ਬਾਰੇ ਚਾਨਣਾ ਪਾਇਆ | ਪ੍ਰਧਾਨ ਇੰਦਰਜੀਤ ਸਿੰਘ ਖੀਵਾ ਨੇ ਦੱਸਿਆ ਕਿ ਇਸ ਸੰਸਥਾ ਦੇ ਰਿਕਾਰਡ ਤੋੜ 1955 ਮੈਂਬਰ ਬਣ ਚੁੱਕੇ ਹਨ ਅਤੇ 12 ਕਰੋੜ 50 ਲੱਖ ਦੇ ਕਰੀਬ ਰੁਲਿਆ ਹੋਇਆ ਬਕਾਇਆ ਬਹਾਲ ਕਰਵਾਇਆ ਜਾ ਚੁੱਕਾ ਹੈ | ਇਸ ਸਮਾਗਮ ਦੌਰਾਨ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਤੋਂ ਪ੍ਰਭਾਵਿਤ ਹੋ ਕੇ ਜਸਵਿੰਦਰ ਸਿੰਘ ਜੌੜਾ ਅਤੇ ਬੀਬੀ ਪ੍ਰੀਤਮ ਕੌਰ ਬਠਿੰਡਾ (ਇੰਦਰਜੀਤ ਸਿੰਘ ਖੀਵਾ ਪ੍ਰਧਾਨ ਦੇ ਭੈਣ ਜੀ) ਨੇ 51-51 ਹਜ਼ਾਰ ਰੁਪਏ ਦੇ ਕੇ ਐਸੋਸੀਏਸ਼ਨ ਦੀ ਮਾਇਕ ਸਹਾਇਤਾ ਕੀਤੀ | ਪਿ੍ੰਸੀਪਲ ਕਿ੍ਸ਼ਨ ਕੁਮਾਰ ਬਕੋਲੀਆ ਅਤੇ ਲੈਕਚਰਾਰ ਦਰਸ਼ਨ ਸਿੰਘ ਵਿਰਦੀ ਨੇ ਮਨੋਰੰਜਨ ਲਈ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ | ਸਮਾਗਮ ਦੇ ਅੰਤ ਵਿਚ ਆਮ ਜਾਣਕਾਰੀ ਸਬੰਧੀ ਸਵਾਲ ਜਵਾਬ ਪੁੱਛੇ ਗਏ ਅਤੇ ਇਸ ਸਬੰਧੀ ਇੰਜੀਨੀਅਰ ਬਲਵੰਤ ਰਾਏ ਗੱਖੜ, ਬਿਸ਼ਨ ਕੁਮਾਰ ਅਰੋੜਾ ਅਤੇ ਜਗਦੀਸ਼ ਕੁਮਾਰ ਬੈਂਬੀ ਨੇ ਜੱਜ ਦੀ ਭੂਮਿਕਾ ਨਿਭਾਈ | ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ | ਸਮਾਗਮ ਦੇ ਅਖੀਰ ਵਿਚ ਮਹੀਨਾ ਅਕਤੂਬਰ ਦੌਰਾਨ ਸਵਰਗਵਾਸ ਹੋਏ ਮੈਂਬਰਾਂ ਗੁਰਦੇਵ ਸਿੰਘ, ਜੁਗਤਾਰ ਸਿੰਘ, ਹਰਨੇਕ ਸਿੰਘ, ਵੀਰ ਸਿੰਘ, ਸੁਰਜੀਤ ਕੌਰ ਅਤੇ ਸਰੋਜ ਰਾਣੀ ਪ੍ਰਤੀ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ | ਸਮਾਗਮ 'ਚ ਮਨਜੀਤ ਇੰਦਰ ਸਿੰਘ ਵਾਲੀਆ, ਗੁਰਦੇਵ ਸਿੰਘ ਭਾਣਾ, ਅਮਰਜੀਤ ਸਿੰਘ ਵਾਲੀਆ, ਜੰਗੀਰ ਕੌਰ ਬਰਾੜ, ਨਿਰਮਲ ਕੁਮਾਰੀ ਅਰੋੜਾ ਅਤੇ ਕਿਰਨ ਬਾਲਾ ਝਾਂਜੀ ਵੀ ਹਾਜ਼ਰ ਸਨ |