19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਰਾਸ਼ਟਰੀ ਪੱਧਰ ਖੇਡਾਂ ਲਈ ਚੁਣੇ ਗਏ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ

Ad Position 21
No active advertisement
ਅਜੀਤ ਡੈਸਕ 01-11-2025
ਜੈਤੋ, 31 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਰਾਸ਼ਟਰੀ ਪੱਧਰੀ ਖੇਡਾਂ ਲਈ ਚੁਣੇ ਗਏ ਏਕਲਵਿਆ ਕਾਨਵੈਂਟ ਸਕੂਲ (ਪਿੰਡ ਗੰਗਾ ਅਬਲੂ ਕੀ) ਦੇ ਖਿਡਾਰੀਆਂ ਨੂੰ ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਵਲੋਂ ਵਿਵੇਕ ਆਸ਼ਰਮ ਚੈਨਾ ਰੋਡ ਜੈਤੋ ਵਿਖੇ ਸਨਮਾਨਿਤ ਕੀਤਾ ਗਿਆ | ਇਹ ਸਮਾਰੋਹ ਕਲੱਬ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਅਤੇ ਬੀਬੀ ਰਜਨੀ ਦੇਵੀ ਜੀ ਦੀ ਅਗਵਾਈ ਵਿਚ ਕੀਤਾ ਗਿਆ | ਸਕੂਲ ਦੇ ਏ.ਐਸ.ਓ. ਗੁਰਭੇਜ ਸਿੰਘ ਬਰਾੜ ਰੋੜੀਕਪੂਰਾ ਨੇ ਕਲੱਬ ਦੇ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬ ਪੱਧਰੀ ਮੁਕਾਬਲਿਆਂ ਵਿਚ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਖੇਤਰ ਦਾ ਨਾਂਅ ਰੌਸ਼ਨ ਕੀਤਾ | ਜੈਵਲਿਨ ਥਰੋ ਵਿਚ ਕਰਮਜੀਤ ਸਿੰਘ ਨੇ ਚਾਂਦੀ, ਗਰੀਕੋ ਰੋਮਨ ਕੁਸ਼ਤੀ ਵਿਚ ਰਨਪ੍ਰਤਾਪ ਸਿੰਘ ਨੇ ਕਾਂਸੀ, ਰੈਸਲਿੰਗ ਵਿਚ ਚਾਂਦੀ ਦਾ ਤਗਮਾ ਹਾਸਿਲ ਕੀਤਾ ਹੈ | ਦੋਵੇਂ ਖਿਡਾਰੀਆਂ ਨੇ ਹੁਣ ਰਾਸ਼ਟਰੀ ਪੱਧਰੀ ਖੇਡਾਂ ਵਿਚ ਜਗ੍ਹਾ ਬਣਾਈ ਹੈ | ਇਸ ਮੌਕੇ ਸੰਤ ਰਿਸ਼ੀ ਰਾਮ ਨੇ ਖਿਡਾਰੀਆਂ ਨੂੰ ਲੱਡੂ ਵੰਡੇ ਅਤੇ ਖਿਡਾਰੀਆਂ ਮਾਣ ਵਧਾਉਣ ਲਈ ਜੀਪ 'ਚ ਬਿਠਾ ਕੇ ਸ਼ਹਿਰ ਦਾ ਚੱਕਰ ਲਗਾਇਆ, ਜਿਸ 'ਚ ਸ਼ਹਿਰ ਵਾਸੀਆਂ ਨੇ ਇਨ੍ਹਾਂ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ | ਸਕੂਲ ਦੀ ਪਿ੍ੰਸੀਪਲ ਰਜਨੀ ਜਿੰਦਲ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਉਮੀਦ ਜਤਾਈ ਕਿ ਇਹ ਵਿਦਿਆਰਥੀ ਅਗਲੇ ਪੱਧਰ 'ਤੇ ਵੀ ਜੈਤੋ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ | ਇਸ ਮੌਕੇ ਕਲੱਬ ਦੇ ਸਰਪ੍ਰਸਤ ਸੰਤ ਰਿਸ਼ੀ ਰਾਮ ਅਤੇ ਪ੍ਰਧਾਨ ਗੁਰਬੀਰ ਸਿੰਘ ਬਰਾੜ ਨੇ ਸਮੂਹ ਕਲੱਬ ਮੈਂਬਰਾਂ ਦੀ ਹਾਜ਼ਰੀ 'ਚ ਰਾਸ਼ਟਰੀ ਪੱਧਰੀ ਖੇਡਾਂ ਲਈ ਚੁਣੇ ਗਏ ਖਿਡਾਰੀਆਂ ਨੂੰ ਸਿਰੋਪਾਓ ਭੇਟ ਕਰਦਿਆਂ ਸਕੂਲ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ | ਇਸ ਮੌਕੇ ਕੋਚ ਦੇਵਿੰਦਰ ਬਾਬੂ, ਪਰਮਜੀਤ ਸਿੰਘ ਜੈਤੋ, ਅਮਰੀਕ ਸਿੰਘ ਬਰਾੜ, ਕਰਮਜੀਤ ਕਾਲਾ ਸ਼ਰਮਾ, ਡੀ.ਪੀ. ਦਰਸ਼ਨ ਸਿੰਘ, ਸਿਮਰਜੀਤ ਕੌਰ, ਨੀਵੀਆ, ਹਰਮੀਤ ਕੌਰ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਅਤੇ ਸਕੂਲ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਏਕਤਾ ਦਿਵਸ ਦੇ ਮੱਦੇਨਜ਼ਰ ਪੁਲਿਸ ਨੇ 'ਰਨ ਫਾਰ ਯੂਨਿਟੀ' ਮੈਰਾਥਨ ਦੌੜ ਕਰਵਾਈ ਅਗਲੀ ਖ਼ਬਰ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮਹੀਨਾ ਅਕਤੂਬਰ ਦੌਰਾਨ ਜਨਮੇ 42 ਪੈਨਸ਼ਨਰ ਸਨਮਾਨਿਤ
Ad Position 24