14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਮੋਗਾ ਦੇ ਡਾਕਟਰ ਮਥੁਰਾ ਦਾਸ ਸਰਕਾਰੀ ਹਸਪਤਾਲ ਨੂੰ ਪ੍ਰਾਈਵੇਟ ਹੱਥਾਂ 'ਚ ਨਾ ਦਿੱਤਾ ਜਾਵੇ-ਐਡਵੋਕੇਟ ਵਿਜੇ ਧੀਰ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਮੋਗਾ, 2 ਨਵੰਬਰ (ਜਸਪਾਲ ਸਿੰਘ ਬੱਬੀ)-ਮਾਲਵੇ ਦੇ ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਅਤੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਮੋਗਾ ਦੇ ਡਾਕਟਰ ਮਥੁਰਾ ਦਾਸ ਸਿਵਲ ਹਸਪਤਾਲ ਨੂੰ ਪ੍ਰਾਈਵੇਟ ਠੇਕੇਦਾਰਾਂ ਨੂੰ ਠੇਕੇ 'ਤੇ ਦੇਣ ਦੀ ਸਰਕਾਰ ਨੇ ਤਿਆਰੀ ਕਰ ਲਈ ਗਈ ਹੈ | ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਲਈ ਜ਼ਿਲ੍ਹਾ ਭਰ ਦੀਆਂ ਸਮਾਜਿਕ ਅਤੇ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਨੂੰ ਸਾਂਝਾ ਫ਼ਰੰਟ ਬਣਾ ਕੇ ਇਕ ਜਨ ਅੰਦੋਲਨ ਸ਼ੁਰੂ ਕਰਨਾ ਚਾਹੀਦਾ ਹੈ | ਧੀਰ ਨੇ ਕਿਹਾ ਕਿ ਡਾਕਟਰ ਮਥੁਰਾ ਦਾਸ ਸਰਕਾਰੀ ਸਿਵਲ ਹਸਪਤਾਲ ਸਵਰਗੀ ਡਾਕਟਰ ਰਾਏ ਬਹਾਦਰ ਮਥੁਰਾ ਦਾਸ ਪਾਹਵਾ ਦੀ ਮੋਗਾ ਜ਼ਿਲ੍ਹਾ ਦੇ ਲੋਕਾਂ ਨੂੰ ਦਿੱਤੀ ਇਕ ਵਿਰਾਸਤ ਹੈ | ਧੀਰ ਨੇ ਕਿਹਾ ਕਿ ਜੇਕਰ ਸਰਕਾਰ ਇਸ ਸਰਕਾਰੀ ਸਿਵਲ ਹਸਪਤਾਲ ਨੂੰ ਪ੍ਰਾਈਵੇਟ ਠੇਕੇਦਾਰਾਂ ਨੂੰ ਇਹ ਸਿਵਲ ਹਸਪਤਾਲ ਠੇਕੇ 'ਤੇ ਦੇਣ ਜਾ ਰਹੀ ਹੈ ਤਾਂ ਇਸ ਦਾ ਅਰਥ ਹੈ ਕਿ ਪੰਜਾਬ ਸਰਕਾਰ ਗਰੀਬ ਅਤੇ ਮੱਧ ਵਰਗ ਨੂੰ ਸਸਤੀਆਂ ਅਤੇ ਬਿਹਤਰ ਸਿਹਤ ਸੇਵਾਵਾਂ ਦੇਣ ਵਿਚ ਫ਼ੇਲ੍ਹ ਹੋ ਗਈ ਹੈ | ਧੀਰ ਨੇ ਕਿਹਾ ਕਿ ਮੋਗਾ ਦੇ ਪੁਰਾਤਨ ਡਾਕਟਰ ਮਥੁਰਾ ਦਾਸ ਸਰਕਾਰੀ ਸਿਵਲ ਹਸਪਤਾਲ ਨੂੰ ਪ੍ਰਾਈਵੇਟ ਬਣਾਉਣਾ ਸਰਕਾਰ ਦੀ ਗ਼ਲਤੀ ਹੋਵੇਗੀ | ਧੀਰ ਨੇ ਕਿਹਾ ਕਿ ਡਾਕਟਰ ਮਥੁਰਾ ਦਾਸ ਸਿਵਲ ਹਸਪਤਾਲ ਪ੍ਰਾਈਵੇਟ ਹੱਥਾਂ ਵਿਚ ਦੇਣ ਦਾ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ | ਇਸ ਮੌਕੇ ਜਸਵਿੰਦਰ ਸਿੰਘ, ਮੇਜਰ ਸਿੰਘ ਲੰਢੇਕੇ, ਜਸਵੰਤ ਸਿੰਘ, ਰੇਸ਼ਮ ਸਿੰਘ, ਮਦਨ ਸਿੰਘ, ਚਮਕੌਰ ਸਿੰਘ, ਗੁਰਚਰਨ ਸਿੰਘ, ਰਜਿੰਦਰ ਸਿੰਘ, ਸੁਖਦੇਵ ਸਿੰਘ, ਸ਼ਿੰਦਰ ਪਾਲ, ਦਰਸ਼ਨ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸ਼ਿਆਮ ਜਨਮ ਉਤਸਵ ਮੌਕੇ 'ਇਕ ਸ਼ਾਮ ਸਵਾਂਰੇ ਕੇ ਨਾਮ' ਕਰਵਾਈ ਅਗਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ
Ad Position 24