14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸ੍ਰੀ ਸ਼ਿਆਮ ਜਨਮ ਉਤਸਵ ਮੌਕੇ 'ਇਕ ਸ਼ਾਮ ਸਵਾਂਰੇ ਕੇ ਨਾਮ' ਕਰਵਾਈ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਗਿੱਦੜਬਾਹਾ, 2 ਨਵੰਬਰ (ਪਰਮਜੀਤ ਸਿੰਘ ਥੇੜ੍ਹੀ)-ਸ੍ਰੀ ਸ਼ਿਆਮ ਪ੍ਰਚਾਰ ਮੰਡਲ ਤੇ ਪ੍ਰਾਚੀਨ ਸ੍ਰੀ ਗਊਸ਼ਾਲਾ ਮੰਦਰ ਕਮੇਟੀ ਗਿੱਦੜਬਾਹਾ ਵਲੋਂ ਸ੍ਰੀ ਸ਼ਿਆਮ ਜਨਮ ਉਤਸਵ ਮੌਕੇ ਬੀਤੀ ਰਾਤ ਗਊਸ਼ਾਲਾ ਮੰਦਰ ਵਿਖੇ 'ਇਕ ਸ਼ਾਮ ਸਵਾਂਰੇ ਕੇ ਨਾਮ' ਕਰਵਾਈ ਗਈ | ਇਸ ਮੌਕੇ ਫਤਿਹਾਬਾਦ (ਹਰਿਆਣਾ) ਤੋਂ ਉਚੇਚੇ ਤੌਰ 'ਤੇ ਪੁੱਜੇ ਪ੍ਰਸਿੱਧ ਭਜਨ ਗਾਇਕ ਸੋਨੂੰ ਸਿੰਗਲਾ ਨੇ ਖਾਟੂ ਵਾਲੇ ਸ਼ਿਆਮ ਪ੍ਰਭੂ ਦੀਆਂ ਸੁੰਦਰ ਭੇਂਟਾ ਦਾ ਗੁਣਗਾਨ ਕੀਤਾ | ਇਸ ਮੌਕੇ ਸ੍ਰੀ ਸ਼ਿਆਮ ਜਨਮ ਉਤਸਵ ਮੌਕੇ ਗਊਸ਼ਾਲਾ ਮੰਦਰ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ | ਧਾਰਮਿਕ ਸਮਾਗਮ ਦੌਰਾਨ ਸ੍ਰੀ ਸ਼ਿਆਮ ਬਾਬਾ ਜੀ ਦੇ ਜਨਮ ਦਿਨ ਮੌਕੇ ਕੇਕ ਵੀ ਕੱਟਿਆ ਗਿਆ | ਇਸ ਮੌਕੇ ਤਿ੍ਲੋਕ ਚੰਦ ਸਿੰਗਲਾ, ਪ੍ਰਵੀਨ ਕੁਮਾਰ ਪੋਨੀ, ਦਿਨੇਸ਼ ਅਰੋੜਾ, ਰਜਨੀਸ਼ ਗਰਗ, ਰਾਹੁਲ ਬਾਂਸਲ, ਕੁੰਜ ਬਿਹਾਰੀ ਬਾਂਸਲ, ਮੋਹਿਤ ਸਿੰਗਲਾ, ਅੰਕੁਸ਼, ਵਿਜੇ ਸਚਦੇਵਾ, ਭਰਤ ਬਾਂਸਲ, ਨਵਨੀਤ ਬਾਂਸਲ ਅਤੇ ਪ੍ਰਸ਼ੋਤਮ ਗਰਗ ਸੰਜੂ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਇੰਪੀਰੀਅਲ ਪਬਲਿਕ ਸਕੂਲ ਵਿਖੇ ਭਿ੍ਸ਼ਟਾਚਾਰ ਵਿਰੁੱਧ ਜਾਗਰੂਕਤਾ ਹਫ਼ਤਾ ਮਨਾਇਆ ਅਗਲੀ ਖ਼ਬਰ ਮੋਗਾ ਦੇ ਡਾਕਟਰ ਮਥੁਰਾ ਦਾਸ ਸਰਕਾਰੀ ਹਸਪਤਾਲ ਨੂੰ ਪ੍ਰਾਈਵੇਟ ਹੱਥਾਂ 'ਚ ਨਾ ਦਿੱਤਾ ਜਾਵੇ-ਐਡਵੋਕੇਟ ਵਿਜੇ ਧੀਰ
Ad Position 24