15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਇੰਪੀਰੀਅਲ ਪਬਲਿਕ ਸਕੂਲ ਵਿਖੇ ਭਿ੍ਸ਼ਟਾਚਾਰ ਵਿਰੁੱਧ ਜਾਗਰੂਕਤਾ ਹਫ਼ਤਾ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਸ੍ਰੀ ਮੁਕਤਸਰ ਸਾਹਿਬ, 2 ਨਵੰਬਰ (ਰਣਜੀਤ ਸਿੰਘ ਢਿੱਲੋਂ)-ਇੰਪੀਰੀਅਲ ਪਬਲਿਕ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਭਿ੍ਸ਼ਟਾਚਾਰ ਵਿਰੁੱਧ ਜਾਗਰੂਕਤਾ ਹਫ਼ਤਾ ਮਨਾਇਆ ਗਿਆ | ਇਹ ਸਮਾਗਮ ਸਕੂਲ ਦੇ ਮੈਨੇਜਮੈਂਟ ਕੰਵਰਦੀਪ ਸਿੰਘ ਕੁਲਾਰ ਤੇ ਸੁਖਬੀਰ ਕੌਰ ਕੁਲਾਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਇਸ ਦਾ ਉਦੇਸ਼ ਵਿਦਿਆਰਥੀਆਂ ਵਿਚ ਇਮਾਨਦਾਰੀ, ਨਿਸ਼ਠਾ ਤੇ ਪਾਰਦਰਸ਼ਤਾ ਦੀ ਭਾਵਨਾ ਪੈਦਾ ਕਰਨਾ ਸੀ | ਸਮਾਗਮ ਦੀ ਸ਼ੁਰੂਆਤ ਹਰਪ੍ਰੀਤ ਸਿੰਘ ਸੀਨੀਅਰ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਤੇ ਅੰਕੁਰ ਕੁਮਾਰ ਸਬ ਸਟਾਫ਼ ਦੇ ਪ੍ਰੇਰਣਾਦਾਇਕ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਭਿ੍ਸ਼ਟਾਚਾਰ ਦੇ ਨੁਕਸਾਨਾਂ ਤੇ ਸੱਚੇ ਨਾਗਰਿਕ ਬਣਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਵਿਦਿਆਰਥਣਾਂ ਪ੍ਰਭਨੂਰ ਕੌਰ (ਕਲਾਸ 12ਵੀਂ) ਤੇ ਦੇਵਾਂਸ਼ਿਕਾ ਨੇ ਵੀ ਇਸ ਵਿਸ਼ੇ 'ਤੇ ਪ੍ਰੇਰਣਾਦਾਇਕ ਭਾਸ਼ਣ ਦਿੱਤੇ | ਸਮਾਗਮ ਦੌਰਾਨ ਇਨਾਮ ਵੰਡ ਸਮਾਗਮ ਵੀ ਕੀਤਾ ਗਿਆ, ਜਿਸ ਵਿਚ ਦਸਵੀਂ ਕਲਾਸ (ਹੁਣ 11ਵੀਂ) ਅਤੇ 11ਵੀਂ ਕਲਾਸ (ਹੁਣ 12ਵੀਂ ਕਲਾਸ ਵਿਚ) ਦੇ ਮਿਹਨਤੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਸਮਾਗਮ ਦਾ ਅੰਤ ਐਂਟੀ-ਕੁਰੱਪਸ਼ਨ ਸਹੁੰ ਚੁੱਕਣ ਨਾਲ ਹੋਇਆ, ਜਿਸ 'ਚ ਸਾਰੇ ਵਿਦਿਆਰਥੀਆਂ ਤੇ ਸਟਾਫ਼ ਨੇ ਇਮਾਨਦਾਰੀ ਤੇ ਭਿ੍ਸ਼ਟਾਚਾਰ ਦੇ ਖ਼ਿਲਾਫ਼ ਲੜਨ ਦੀ ਸਹੁੰ ਖਾਧੀ |
Ad Position 22
No active advertisement
ਪਿਛਲੀ ਖ਼ਬਰ ਜ਼ਰੂਰਤਮੰਦਾਂ ਦੇ ਅੱਖਾਂ ਦੇ ਆਪਰੇਸ਼ਨ ਕਰਵਾਏ ਅਗਲੀ ਖ਼ਬਰ ਸ੍ਰੀ ਸ਼ਿਆਮ ਜਨਮ ਉਤਸਵ ਮੌਕੇ 'ਇਕ ਸ਼ਾਮ ਸਵਾਂਰੇ ਕੇ ਨਾਮ' ਕਰਵਾਈ
Ad Position 24