16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਜ਼ਰੂਰਤਮੰਦਾਂ ਦੇ ਅੱਖਾਂ ਦੇ ਆਪਰੇਸ਼ਨ ਕਰਵਾਏ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਧਾਰੀਵਾਲ, 2 ਨਵੰਬਰ (ਜੇਮਸ ਨਾਹਰ)- ਸ਼ਿਫਾ ਆਯੁਰਵੈਦਾ ਧਾਰੀਵਾਲ ਦੇ ਮੁੱਖ ਪ੍ਰਬੰਧਕ ਅਤੇ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਡਾਕਟਰ ਐੱਸ. ਯੂਸਫ ਤਰੇਜਾ ਨਗਰ ਤੇ ਗਰੇਸਫੁਲ ਜੋਏਸ ਫਾਊਾਡੇਸ਼ਨ ਬਟਾਲਾ ਦੇ ਸਾਂਝੇ ਉਪਰਾਲੇ ਸਦਕਾ ਰੂਬੀ ਨੈਸ਼ਨਲ ਮੈਮੋਰੀਅਲ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ ਜਿਸ ਵਿਚ 60 ਲੋਕਾਂ ਦਾ ਚੈੱਕਅਪ ਕੀਤਾ ਗਿਆ, ਜਿਨਾਂ ਵਿਚੋਂ 35 ਲੋਕਾਂ ਦਾ ਆਪਰੇਸ਼ਨ ਕਰਵਾਇਆ ਗਿਆ | ਇਹ ਜਾਣਕਾਰੀ ਸ਼ਿਫਾ ਆਯੁਰਵੈਦਾ ਦੇ ਐੱਮ.ਡੀ. ਡਾਕਟਰ ਹੈਪੀ ਵਿਨਸੈਟ ਨੇ ਸਾਂਝੀ ਕਰਦੇ ਹੋਏ ਦੱਸਿਆ ਕਿ ਅਸਲ ਵਿਚ ਇਹ ਮਾਨਵਤਾ ਦੀ ਸੇਵਾ ਉਨ੍ਹਾਂ ਵਲੋਂ ਅਕਸਰ ਹੀ ਜ਼ਰੂਰਤਮੰਦ ਲੋਕਾਂ ਲਈ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸਾਡੀ ਸ਼ਿਫਾ ਆਯੁਰਵੈਦਾ ਧਾਰੀਵਾਲ ਤੇ ਗਰੇਸਫੁਲ ਜੋਏਸ ਫਾਊਾਡੇਸ਼ਨ ਸੰਸਥਾ ਦੋਨੇ ਮਿਲ ਕੇ ਭਵਿੱਖ 'ਚ ਵੀ ਇਸੇ ਤਰ੍ਹਾਂ ਹਰ ਸੰਭਵ-ਅਸੰਭਵ ਲੋੜਵੰਦ ਲੋਕਾਂ ਦੀ ਮਦਦ ਲਈ ਵਚਨਬੱਧ ਰਹਿਣਗੀਆਂ | ਇਸ ਮੌਕੇ ਜੋਏਸ ਮੱਟੂ, ਪਾਸਟਰ ਵਿਜੇ ਮਸੀਹ, ਵਿਸ਼ਾਲ ਸਹੋਤਾ, ਪਾਸਟਰ ਰੋਹਿਤ, ਪਾਸਟਰ ਰਮੇਸ਼, ਜੇਕਬ ਮੱਟੂ ਤੇ ਮਾਈਕਲ ਲੱਦਰ ਆਦਿ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਰਨਬੀਰ ਸਿੰਘ ਬੁਰਜ ਸ਼ਾਨਦਾਰ ਜਿੱਤ ਦਰਜ ਕਰਨਗੇ- ਜੱਫਰਵਾਲ ਅਗਲੀ ਖ਼ਬਰ ਇੰਪੀਰੀਅਲ ਪਬਲਿਕ ਸਕੂਲ ਵਿਖੇ ਭਿ੍ਸ਼ਟਾਚਾਰ ਵਿਰੁੱਧ ਜਾਗਰੂਕਤਾ ਹਫ਼ਤਾ ਮਨਾਇਆ
Ad Position 24