ਫ਼ਰੀਦਕੋਟ, 3 ਨਵੰਬਰ (ਸਤੀਸ਼ ਬਾਗ਼ੀ)-ਅਰੋੜਾ ਮਹਾਂ ਸਭਾ ਨੇ ਸ੍ਰੀ ਗੇਲਾ ਰਾਮ ਗੇਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਹਾਲ ਵਿਖੇ ਤੁਲਸੀ ਦੇ ਬੂਟੇ ਵੰਡਣ ਦਾ ਲੰਗਰ ਲਗਾਇਆ | ਇਸ ਮੌਕੇ ਸ੍ਰੀ ਰਾਧਾ ਕਿ੍ਸ਼ਨ ਮੰਦਰ ਮਹਿਲਾ ਮੰਡਲੀ ਗੀਤਾ ਗੇਰਾ, ਚੰਚਲ ਖੰਨਾ, ਸਰੋਜ ਗੁਪਤਾ, ਰਮੇਸ਼ ਮਨਚੰਦਾ, ਰੋਜੀ ਕੱਕੜ, ਕੁਸਮ ਗੱਖੜ, ਸੰਗੀਤਾ ਗੇਰਾ, ਨੀਲਮ ਰਾਣੀ, ਸ਼ਿਵਾਨੀ ਗੇਰਾ, ਸੋਨੀਆ ਭਾਂਬਰੀ, ਰੀਤੂ ਗੇਰਾ, ਬਿਮਲਾ ਰਾਣੀ, ਮੀਨਾਕਸ਼ੀ ਮਿੱਤਲ, ਅਦਿੱਤੀ ਗੇਰਾ, ਪਲਵੀ ਗੇਰਾ ਤੇ ਬੀਨੂ ਕਟਾਰੀਆ ਨੇ ਤੁਲਸੀ ਵਿਆਹ ਕਰਵਾਇਆ ਗਿਆ | ਪੰਡਿਤ ਅਧੀਵੇਸ਼ ਪਰਾਸ਼ਰ ਨੇ ਦੱਸਿਆ ਕਿ ਤੁਲਸੀ ਦੇ ਬੂਟੇ ਘਰੇ ਲਾਉਣ ਦਾ ਬਹੁਤ ਹੀ ਮਹੱਤਵ ਹੈ | ਸ੍ਰੀ ਰਾਧਾ ਕਿ੍ਸ਼ਨ ਮੰਦਰ ਮਹਿਲਾ ਭਜਨ ਮੰਡਲੀ ਵਲੋਂ ਵਿਆਹ ਦੇ ਮੌਕੇ ਸ਼ਰਧਾ ਨਾਲ ਭਜਨ ਕੀਰਤਨ ਤੇ ਆਰਤੀ ਕੀਤੀ ਗਈ | ਇਸ ਮੌਕੇ ਸਭਾ ਦੇ ਪ੍ਰਧਾਨ ਰਮੇਸ਼ ਕੁਮਾਰ ਗੇਰਾ, ਸਕੱਤਰ ਦਰਸ਼ਨ ਲਾਲ ਚੁੱਘ ਅਤੇ ਖਜ਼ਾਨਚੀ ਦਿਨੇਸ਼ ਮਖੀਜਾ ਤੋਂ ਇਲਾਵਾ ਸੀਨੀਅਰ ਮੈਂਬਰ ਐਡਵੋਕੇਟ ਦਰਸ਼ਨ ਕੁਮਾਰ ਅਰੋੜਾ, ਸੰਦੀਪ ਮੌਂਗਾ, ਪਰਵੀਨ ਕੁਮਾਰ ਚਾਵਲਾ, ਵਿਸ਼ਾਲ ਅਰੋੜਾ, ਬਿਸ਼ਨ ਕੁਮਾਰ ਅਰੋੜਾ, ਨਿਵੇਸ਼ ਗੇਰਾ, ਸਾਹਿਲ ਡੰਗ, ਇੰਜੀ: ਬਲਵੰਤ ਰਾਏ ਅਰੋੜਾ, ਹਰੀ ਚੰਦ ਅਰੋੜਾ, ਕਾਲਾ ਕੁਮਾਰ ਗੇਰਾ, ਰਾਜਨ ਨਾਗਪਾਲ ਅਤੇ ਹਿਮਾਂਸ਼ੂ ਗੇਰਾ ਆਦਿ ਮੈਂਬਰਾਂ ਨੇ ਹਾਜ਼ਰੀ ਲਵਾਈ |