29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪੰਜ ਰੋਜ਼ਾ ਨਾਟਕ ਮੇਲੇ ਦੇ ਪਹਿਲੇ ਦਿਨ ਨਾਟਕ 'ਰਾਹਾਂ 'ਚ ਅੰਗਿਆਰ ਬੜੇ ਸੀ' ਦੀ ਪੇਸ਼ਕਾਰੀ

Ad Position 21
No active advertisement
ਅਜੀਤ ਡੈਸਕ 22-11-2025
ਫ਼ਰੀਦਕੋਟ, 21 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਫ਼ਿਰਦੌਸ ਰੰਗਮੰਚ ਫ਼ਰੀਦਕੋਟ ਪੰਜਾਬੀ ਸੰਗੀਤ ਨਾਟਕ ਅਕੈਡਮੀ, ਆਈ ਕੈਨਵਸ ਪ੍ਰੋਡਕਸ਼ਨ ਵਲੋਂ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੇ ਸਹਿਯੋਗ ਨਾਲ ਪੰਜਵਾਂ, ਪੰਜ ਰੋਜ਼ਾ ਨਾਟਕ ਮੇਲਾ ਓਪਨ ਏਅਰ ਥੀਏਟਰ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਸ਼ੁਰੂ ਹੋਇਆ | ਫ਼ਿਰਦੌਸ ਰੰਗਮੰਚ ਦੇ ਸਰਪ੍ਰਸਤ ਡਾ. ਕੁਲਬੀਰ ਮਲਿਕ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ | ਡਾਇਰੈਕਟਰ ਰਾਜਿੰਦਰ ਬੁਲਟ ਨੇ ਦੱਸਿਆ ਕਿ ਪੰਜੇ ਦਿਨ ਪੰਜਾਬ ਦੇ ਕੋਨੇ-ਕੋਨੇ ਤੋਂ ਉੱਚਕੋਟੀ ਦੇ ਨਾਟਕਕਾਰ ਆਪਣੇ ਨਾਟਕ ਲੈ ਕੇ ਹਾਜ਼ਰ ਹੋਣਗੇ | ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੇ ਪਿ੍ੰਸੀਪਲ ਡਾ. ਰਾਜੇਸ਼ ਮੋਹਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਨਾਟਕ ਮੇਲੇ ਦੀ ਪ੍ਰਧਾਨਗੀ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਕੀਤੀ | ਇਸ ਮੌਕੇ ਅਕਸ ਰੰਗਮੰਚ ਸਮਰਾਲਾ ਵਲੋਂ ਨਾਟਕ 'ਰਾਹਾਂ ਵਿਚ ਅੰਗਿਆਰ ਬੜੇ ਸੀ' ਬਹੁਤ ਹੀ ਸਫ਼ਲ ਪੇਸ਼ਕਾਰੀ ਕੀਤੀ ਗਈ | ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਨੇ ਕੀਤਾ | ਅੰਤ 'ਚ ਅਕਸ ਰੰਗਮੰਚ ਸਮਰਾਲਾ ਦੀ ਟੀਮ ਦਾ ਸਨਮਾਨ ਕੀਤਾ ਗਿਆ | ਇਸ ਨਾਟਕ ਨੂੰ ਸਫ਼ਲ ਬਣਾਉਣ ਲਈ ਸਕੱਤਰ ਸਿਮਰਜੀਤ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਗੁਰਤੇਜ ਸਿੰਘ ਖੋਸਾ ਨੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 24 ਘੰਟਿਆਂ 'ਚ 8 ਮੁਕੱਦਮੇ ਦਰਜ, 9 ਨਸ਼ਾ ਤਸਕਰ ਕਾਬੂ
Ad Position 24