ਫ਼ਰੀਦਕੋਟ, 21 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਦੀ ਸਥਾਪਨਾ ਦੇ 50 ਸਾਲ ਮੁਕੰਮਲ ਹੋਣ 'ਤੇ ਅਤੇ ਲਾਇਨਜ਼ ਕਲੱਬ ਫ਼ਰੀਦਕੋਟ ਦੇ ਸਾਲ 2025-26 ਲਈ ਪ੍ਰਧਾਨ ਮੋਹਿਤ ਗੁਪਤਾ, ਸਕੱਤਰ ਬਿਕਰਮਜੀਤ ਸਿੰਘ ਢਿੱਲੋਂ, ਕੈਸ਼ੀਅਰ ਚੰਦਨ ਕੱਕੜ, ਪੀ.ਆਰ.ਓ ਐਡਵੋਕੇਟ ਅਨੁਜ ਗੁਪਤਾ ਅਤੇ ਟੀਮ ਦੀ ਤਾਜਪੋਸ਼ੀ ਲਈ ਇਕ ਸਮਾਗਮ ਸਥਾਨਕ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ 'ਚ ਕਲੱਬ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਗਿੱਲ ਨੇ ਪ੍ਰਥਾਨਾ ਨਾਲ ਕੀਤੀ | ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਗਵਰਨਰ ਏ.ਐੱਸ. ਜੰਡੂ ਸ਼ਾਮਿਲ ਹੋਏ | ਉਨ੍ਹਾਂ ਲਾਇਨਜ਼ ਇੰਟਰਨੈਸ਼ਨਲ ਦੇ ਕਾਰਜਾਂ ਦੀ ਜਾਣਕਾਰੀ ਦਿੱਤੀ | ਸਮਾਗਮ ਦੇ ਪ੍ਰਧਾਨਗੀ ਮੰਡਲ 'ਚ ਜ਼ਿਲ੍ਹਾ ਗਵਰਨਰ ਲਾਇਨਜ਼ ਇੰਟਰਨੈਸ਼ਨਲ-1, ਲਾਇਨ ਅਜੈ ਗੋਇਲ, ਜ਼ਿਲ੍ਹਾ ਗਵਰਨਰ ਲਾਇਨਜ਼ ਇੰਟਰਨੈਸ਼ਨਲ-2 ਲਾਇਨ ਨਰੇਸ਼ ਗੋਇਲ ਲੁਧਿਆਣਾ, ਸਾਬਕਾ ਡਿਸਟਿ੍ਕ ਗਵਰਨਰ ਰਾਜੀਵ ਗੋਇਲ, ਲਾਇਨ ਰਵਿੰਦਰ ਸੱਗੜ, ਜੀ.ਐਸ. ਕਾਲੜਾ, ਆਰ.ਕੇ. ਰਾਣਾ, ਆਰ.ਕੇ. ਮਹਿਤਾ, ਟੀ.ਐੱਨ ਗਰੋਵਰ, ਬਰਿੰਦਰ ਸਿੰਘ ਸੋਹਲ, ਕੇ.ਐਸ.ਸੋਹਲ, ਆਰ.ਕੇ. ਮਹਿਤਾ, ਦਰਸ਼ਨ ਲਾਲ ਮੌਂਗਾ, ਰਵੀ ਗੋਇਲ ਕੋਟਕਪੂਰਾ, ਪ੍ਰਧਾਨ ਹਰਜੀਤ ਸਿੰਘ ਸ਼ਾਮਿਲ ਹੋਏ | ਵਿਸ਼ੇਸ਼ ਮਹਿਮਾਨਾਂ ਵਜੋਂ ਗੁਰਬਚਨ ਸਿੰਘ ਬਰਾੜ ਕੈਲਗਰੀ, ਗੁਰਚਰਨ ਸਿੰਘ ਭੰਗੜਾ ਕੋਚ, ਡਾ. ਐੱਸ.ਐੱਸ. ਬਰਾੜ, ਡਾ. ਸੰਜੀਵ ਗੋਇਲ ਮੈਨੇਜਿੰਗ ਡਾਇਰੈਕਟਰ ਪੈਲੀਕਲ ਪਲਾਜ਼ਾ, ਡਾ. ਕਰਨ ਗੁਪਤਾ, ਐਡਵੋਕੇਟ ਮਨਪ੍ਰੀਤ ਸਿੰਘ ਤਾਂਗੜੀ ਸ਼ਾਮਿਲ ਹੋਏ | ਇਸ ਪ੍ਰੋਗਰਾਮ 'ਚ ਪਹੁੰਚੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਦੇ ਕੋਆਰਡੀਨੇਟਰ ਲਾਇਨ ਰਜਨੀਸ਼ ਗਰੋਵਰ ਨੇ ਆਖਿਆ | ਇਸ ਮੌਕੇ ਨਵੇਂ ਚੁਣੇ ਪ੍ਰਧਾਨ ਮੋਹਿਤ ਗੁਪਤਾ ਨੇ ਵਿਸ਼ਵਾਸ਼ ਦੁਆਇਆ ਕਿ ਸਮੁੱਚੇ ਕਲੱਬ ਮੈਂਬਰਾਂ ਨੂੰ ਨਾਲ ਲੈ ਕੇ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ |