17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਲੁੱਟ-ਖੋਹ ਦੀ ਯੋਜਨਾ ਬਣਾਉਂਦੇ ਇਕ ਔਰਤ ਸਮੇਤ 6 ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 23-11-2025
ਕੋਟਕਪੂਰਾ, 22 ਨਵੰਬਰ (ਮੋਹਰ ਸਿੰਘ ਗਿੱਲ)-ਹੌਲਦਾਰ ਗੁਰਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਤਿਕੋਣੀ ਮੋਗਾ ਰੋਡ ਕੋਟਕਪੂਰਾ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਲੁੱਟਾਂ-ਖੋਹਾਂ ਕਰਨ ਦੇ ਆਦੀ ਹਨ | ਜੋ ਰਾਹ ਜਾਂਦਿਆਂ ਤੋਂ ਲੁੱਟ ਕਰਦੇ ਹਨ, ਜਿਨ੍ਹਾਂ ਪਰ ਪਹਿਲਾ ਵੀ ਮੁਕੱਦਮੇ ਦਰਜ ਹਨ, ਅੱਜ ਬਾਬਾ ਭਮੀਰੀ ਦਾਸ ਦੇ ਡੇਰੇ ਨੇੜੇ ਬਿਜਲੀ ਘਰ ਦੇਵੀਵਾਲਾ ਰੋਡ ਕੋਟਕਪੂਰਾ ਵਿਚ ਲੁਕ ਛਿਪ ਕੇ ਸਮੇਤ ਮਾਰੂ ਹਥਿਆਰਾਂ ਦੇ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਨ੍ਹਾਂ ਨਾਲ ਇਕ ਔਰਤ ਵੀ ਮੌਜੂਦ ਹੈ | ਪੁਲਿਸ ਪਾਰਟੀ ਨੇ ਤੁਰੰਤ ਛਾਪਾਮਾਰੀ ਕਰਦਿਆਂ ਸੁਖਨਾਮ ਸਿੰਘ ਉਰਫ਼ ਸੁੱਖਾ ਵਾਸੀ ਚੋਪੜਿਆਂ ਵਾਲਾ ਬਾਗ ਕੋਟਕਪੂਰਾ, ਰਾਜ ਕਰਨ ਉਰਫ਼ ਗੋਰੀ ਵਾਸੀ ਚੋਪੜਿਆਂ ਵਾਲਾ ਬਾਗ ਕੋਟਕਪੂਰਾ, ਹਰਦੇਵ ਸਿੰਘ ਉਰਫ਼ ਦੇਵ ਵਾਸੀ ਜੈਤੋ ਚੁੰਗੀ ਕੋਟਕਪੂਰਾ, ਗੁਰਪ੍ਰੀਤ ਕੌਰ ਵਾਸੀ ਕੋਟਕਪੂਰਾ, ਨਿਰਮਲ ਸਿੰਘ ਦੀਪੂ ਵਾਸੀ ਬਾਹਮਣ ਵਾਲਾ ਰੋਡ ਕੋਟਕਪੂਰਾ, ਸੋਨਾ ਸਿੰਘ ਵਾਸੀ ਭੋਲੂਵਾਲਾ ਰੋਡ ਫ਼ਰੀਦਕੋਟ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਕੋਲੋਂ 2 ਖੰਡੇ ਲੋਹਾ, 2 ਟੋਕਾ ਲੋਹਾ, 1 ਕਿਰਪਾਨ ਲੋਹਾ, 1 ਹੱਥੀ ਨਲਕਾ ਲੋਹਾ ਬਰਾਮਦ ਕਰਕੇ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ ਵਿਖੇ ਐਨ.ਸੀ.ਸੀ. ਦਿਵਸ ਮਨਾਇਆ ਅਗਲੀ ਖ਼ਬਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰੇਗੀ : ਢਿੱਲਵਾਂ
Ad Position 24