17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਹੈਪੀ ਰੋਮਾਣਾ ਆਲ ਇੰਡੀਆ ਕਾਂਗਰਸ ਕਮੇਟੀ ਮਨਿਊਰਿਟੀ ਡਿਪਾਰਟਮੈਂਟ ਦੇ ਕੋ-ਇੰਚਾਰਜ ਨਿਯੁਕਤ

ਬਾਜਾਖਾਨਾ, 17 ਅਗਸਤ (ਜਗਦੀਪ ਸਿੰਘ ਗਿੱਲ)-ਪਿੰਡ ਰੋਮਾਣਾ ਅਜੀਤ ਸਿੰਘ ਦੇ ਨੌਜਵਾਨ ਯੂਥ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਜੈਤੋ ਦੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਹੈਪੀ ਰੋਮਾਣਾ ਜੈਤੋ ਨੂੰ ਜ਼ਿਲ੍ਹਾ ਬਰਨਾਲਾ, ਮਾਨਸਾ ਅਤੇ ਸੰਗਰੂਰ ਦਾ ਕੋ-ਇੰਚਾਰਜ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਕੈਪਟਨ ਸੰਦੀਪ ਸਿੰਘ ਸੰਧੂ ਦੀ ਨੇੜਤਾ ਕਰਕੇ ਸੰਭਵ ਹੋਈ ਹੈ ਅਤੇ ਇਹ ਨਿਯੁਕਤੀ ਆਲ ਇੰਡੀਆ ਕਾਂਗਰਸ ਕਮੇਟੀ ਮਨਿਊਰਿਟੀ ਡਿਪਾਰਟਮੈਂਟ ਦੇ ਪੰਜਾਬ ਇੰਚਾਰਜ ਮੀਨਾਕਸ਼ੀ ਸਿੰਘ ਵਲੋਂ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 18-08-2026
ਬਾਜਾਖਾਨਾ, 17 ਅਗਸਤ (ਜਗਦੀਪ ਸਿੰਘ ਗਿੱਲ)-ਪਿੰਡ ਰੋਮਾਣਾ ਅਜੀਤ ਸਿੰਘ ਦੇ ਨੌਜਵਾਨ ਯੂਥ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਜੈਤੋ ਦੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਹੈਪੀ ਰੋਮਾਣਾ ਜੈਤੋ ਨੂੰ ਜ਼ਿਲ੍ਹਾ ਬਰਨਾਲਾ, ਮਾਨਸਾ ਅਤੇ ਸੰਗਰੂਰ ਦਾ ਕੋ-ਇੰਚਾਰਜ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਕੈਪਟਨ ਸੰਦੀਪ ਸਿੰਘ ਸੰਧੂ ਦੀ ਨੇੜਤਾ ਕਰਕੇ ਸੰਭਵ ਹੋਈ ਹੈ ਅਤੇ ਇਹ ਨਿਯੁਕਤੀ ਆਲ ਇੰਡੀਆ ਕਾਂਗਰਸ ਕਮੇਟੀ ਮਨਿਊਰਿਟੀ ਡਿਪਾਰਟਮੈਂਟ ਦੇ ਪੰਜਾਬ ਇੰਚਾਰਜ ਮੀਨਾਕਸ਼ੀ ਸਿੰਘ ਵਲੋਂ ਕੀਤੀ ਗਈ ਹੈ। ਉਨ੍ਹਾਂ ਵਲੋਂ ਯੂਥ ਕਾਂਗਰਸ ਦੇ ਪ੍ਰਧਾਨ ਹੁੰਦਿਆਂ ਪਾਰਟੀ ਦੀਆਂ ਨੀਤੀਆਂ, ਗਤੀਵਿਧੀਆਂ ਨੂੰ ਬੂਥ ਲੈਵਲ ’ਤੇ ਲੈ ਕੇ ਜਾਣ ਅਤੇ ਯੂਥ ਕਾਂਗਰਸ ਵਿਚ ਨਵੀਂ ਭਰਤੀ ਮੁਹਿੰਮ ਨੂੰ ਸਾਰਥਿਕਤਾ ਨਾਲ ਲਾਗੂ ਕਰਵਾਉਣ ਜਿਹੀਆਂ ਅਹਿਮ ਜ਼ਿੰਮੇਵਾਰੀਆਂ ਕਰਕੇ ਹੋਇਆ ਹੈ। ਇਸ ਨਿਯੁਕਤੀ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਜਗਸੀਰ ਸਿੰਘ ਅਵਤਾਰ ਬਰਾੜ, ਅਜੇਪਾਲ ਸਿੰਘ ਸੰਧੂ ਹਲਕਾ ਇੰਚਾਰਜ ਕੋਟਕਪੂਰਾ, ਦਰਸ਼ਨ ਸਿੰਘ ਢਿੱਲਵਾਂ ਇੰਚਾਰਜ ਹਲਕਾ ਜੈਤੋ, ਪ੍ਰਭਜੀਤ ਸਿੰਘ ਬਰਾੜ, ਭਗਤ ਸਿੰਘ ਚਹਿਲ, ਲਛਮਨ ਸਿੰਘ ਬਰਾੜ ਸਾਬਕਾ ਸਰਪੰਚ, ਗੁਰਬੀਰ ਸਿੰਘ ਬਰਾੜ ਸਾਬਕਾ ਸਰਪੰਚ, ਸਾਬਕਾ ਪ੍ਰਧਾਨ ਦਰਸ਼ਨ ਸਿੰਘ ਸਹੋਤਾ, ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਡਾ. ਮੁਹੰਮਦ ਸਲੀਮ ਖਿਲਜੀ ਚੇਅਰਮੈਨ ਓਬੀਸੀ ਸੈੱਲ ਫ਼ਰੀਦਕੋਟ, ਬਲਾਕ ਸੰਮਤੀ ਮੈਂਬਰ ਭਗਤ ਸਿੰਘ ਚਹਿਲ, ਪਰਮਜੀਤ ਕੌਰ ਰਣ ਸਿੰਘ ਵਾਲਾ ਸਕੱਤਰ ਮਹਿਲਾ ਕਾਂਗਰਸ ਪੰਜਾਬ, ਖੁਸ਼ਦੀਪ ਮਿੱਤਲ ਬਾਜਾਖਾਨਾ ਜ਼ਿਲ੍ਹਾ ਸਕੱਤਰ ਸੋਸ਼ਲ ਮੀਡੀਆ ਫ਼ਰੀਦਕੋਟ, ਪਰਮਜੀਤ ਸਿੰਘ ਅਜਿੱਤਗਿੱਲ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ, ਸਾਬਕਾ ਸਰਪੰਚ ਗੁਰਮੀਤ ਸਿੰਘ ਨੰਬਰਦਾਰ ਦਲ ਸਿੰਘ ਵਾਲਾ, ਡਾ. ਮੁਹੰਮਦ ਰੂਪ ਖਾਨ ਮੱਲ੍ਹਾਂ, ਡਾ. ਸੋਹਣ ਲਾਲ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਰੋਮਾਣਾ, ਸੰਦੀਪ ਰੋਮਾਣਾ, ਡਾ. ਸ਼ਾਮ ਸਿੰਘ ਵਾੜਾ ਭਾਈਕਾ, ਗੁਰਜੰਟ ਸਿੰਘ ਬਾਦਲ ਵਾੜਾ ਭਾਈਕਾ, ਗੁਰਵਿੰਦਰ ਸਿੰਘ ਕਾਕਾ ਵਾੜਾ ਭਾਈਕਾ, ਸੀਨੀਅਰ ਕਾਂਗਰਸੀ ਆਗੂ ਡਾਕਟਰ ਸੁਖਦੇਵ ਸਿੰਘ ਉਕੰਦਵਾਲਾ, ਸਾਬਕਾ ਸਰਪੰਚ ਮਨਜੀਤ ਸਿੰਘ ਬਰਾੜ, ਸਾਬਕਾ ਸਰਪੰਚ ਲਛਮਣ ਸਿੰਘ ਬਰਾੜ ਬਾਜਾਖਾਨਾ, ਕਰਮ ਸਿੰਘ ਬਰਾੜ, ਸਾਬਕਾ ਸਰਪੰਚ ਹਰਨੇਕ ਸਿੰਘ ਮੱਲ੍ਹਾ, ਗੁਰਪ੍ਰੀਤ ਸਿੰਘ ਸਰਾਂ ਮੱਲ੍ਹਾ, ਚਮਕੌਰ ਸਿੰਘ ਭਾਊ ਸਾਬਕਾ ਬਲਾਕ ਸੰਮਤੀ ਮੈਂਬਰ ਘਣੀਆਂ, ਡਾਕਟਰ ਸਰਜਾ ਸਿੰਘ ਪੰਚ ਡੋਡ ਨੇ ਮੁਬਾਰਕਬਾਦ ਦਿੱਤੀ। ਹੈਪੀ ਰੋਮਾਣਾਂ ਵਲੋਂ ਹਾਈਕਮਾਨ, ਪੀ.ਪੀ.ਸੀ.ਸੀ ਮੈਂਬਰਾਂਨ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਜ਼ਿਲ੍ਹਾ ਕਾਂਗਰਸ ਦੇ ਨਵਦੀਪ ਸਿੰਘ ਬੱਬੂ ਬਰਾੜ ਸਮੂਹ ਆਗੂਆਂ ਅਤੇ ਵਰਕਰਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਮਜ਼ਬੂਤੀ ਸ਼ਰਾਰਤੀ ਅਨਸਰਾਂ ਤੋਂ ਸਹਿਣ ਨਹੀਂ ਹੋ ਰਹੀ : ਢਿੱਲੋਂ/ਬਰਾੜ ਅਗਲੀ ਖ਼ਬਰ ਅਚੀਵਰ ਪੁਆਇੰਟ ਕੋਟਕਪੂਰਾ ਦੇ ਵਿਦਿਆਰਥੀ ਨੇ ਕੰਪਿਊਟਰ ਬੇਸਡ ਆਇਲਟਸ ’ਚ 7 ਬੈਂਡ ਪ੍ਰਾਪਤ ਕੀਤੇ
Ad Position 24