17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਭਾਕਿਯੂ ਏਕਤਾ ਸਿੱਧੂਪੁਰ ਬਲਾਕ ਬਾਜਾਖਾਨਾ ਦੇ ਸਾਬਕਾ ਪ੍ਰਧਾਨ ਮੇਜਰ ਸਿੰਘ ਰਸੀਲਾ ਨਹੀਂ ਰਹੇ

ਬਾਜਾਖਾਨਾ, 17 ਅਗਸਤ (ਜਗਦੀਪ ਸਿੰਘ ਗਿੱਲ)-ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਬਾਜਾਖਾਨਾ ਦੇ ਸਾਬਕਾ ਪ੍ਰਧਾਨ ਮੇਜਰ ਸਿੰਘ ਰਸੀਲਾ ਦੀ ਅੱਜ ਮੌਤ ਹੋ ਗਈ। ਮੇਜਰ ਸਿੰਘ ਰਸੀਲਾ ਬਾਜਾਖਾਨਾ ਸਿੱਧੂਪੁਰ ਜਥੇਬੰਦੀ ਨਾਲ ਪਿਛਲੇ ਲੰਬੇ ਅਰਸੇ ਤੋਂ ਜੁੜੇ ਹੋਏ ਸਨ ਅਤੇ ਉਹ ਲਗਪਗ 10-12 ਸਾਲ ਬਾਜਾਖਾਨਾ ਬਲਾਕ ਦੇ ਖਜ਼ਾਨਚੀ ਰਹੇ ਅਤੇ ਉਨ੍ਹਾਂ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਨਿਭਾਈ ।

Ad Position 21
No active advertisement
ਅਜੀਤ ਡੈਸਕ 18-08-2026
ਬਾਜਾਖਾਨਾ, 17 ਅਗਸਤ (ਜਗਦੀਪ ਸਿੰਘ ਗਿੱਲ)-ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਬਾਜਾਖਾਨਾ ਦੇ ਸਾਬਕਾ ਪ੍ਰਧਾਨ ਮੇਜਰ ਸਿੰਘ ਰਸੀਲਾ ਦੀ ਅੱਜ ਮੌਤ ਹੋ ਗਈ। ਮੇਜਰ ਸਿੰਘ ਰਸੀਲਾ ਬਾਜਾਖਾਨਾ ਸਿੱਧੂਪੁਰ ਜਥੇਬੰਦੀ ਨਾਲ ਪਿਛਲੇ ਲੰਬੇ ਅਰਸੇ ਤੋਂ ਜੁੜੇ ਹੋਏ ਸਨ ਅਤੇ ਉਹ ਲਗਪਗ 10-12 ਸਾਲ ਬਾਜਾਖਾਨਾ ਬਲਾਕ ਦੇ ਖਜ਼ਾਨਚੀ ਰਹੇ ਅਤੇ ਉਨ੍ਹਾਂ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਨਿਭਾਈ । 2019 ਵਿਚ ਮੇਜਰ ਸਿੰਘ ਰਸੀਲਾ ਬਲਾਕ ਬਾਜਾਖਾਨਾ ਦੇ ਪ੍ਰਧਾਨ ਬਣੇ। ਸ: ਰਸੀਲਾ ਨੂੰ ਅਚਾਨਕ ਇਕ ਭਿਆਨਕ ਬਿਮਾਰੀ ਨੇ ਆ ਘੇਰਿਆ ਅਤੇ ਉਹ ਲੰਬੇ ਸਮੇਂ ਤੋਂ ਆਪਣੇ ਘਰ ਹੀ ਬੈਡ ਰੈਸਟ ’ਤੇ ਸਨ । ਮੇਜਰ ਸਿੰਘ ਰਸੀਲਾ ਬਾਜਾਖਾਨਾ ਦੀ ਮੌਤ ’ਤੇ ਦੁੱਖ ਸਾਂਝਾ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸ: ਰਸੀਲਾ ਦੀ ਮੌਤ ਨੂੰ ਜਥੇਬੰਦੀ ਅਤੇ ਕਿਸਾਨੀ ਲਈ ਇਕ ਵੱਡਾ ਘਾਟਾ ਦੱਸਿਆ । ਕਿਸਾਨਾਂ ਵਲੋਂ ਸ: ਰਸੀਲਾ ਦੀ ਦੇਹ ’ਤੇ ਜਥੇਬੰਦੀ ਦਾ ਝੰਡਾ ਪਾ ਕੇ ਅੰਤਿਮ ਵਿਦਾਈ ਦਿੱਤੀ। ਉਨ੍ਹਾਂ ਦੇ ਅੰਤਿਮ ਸੰਸਕਾਰ ਪ੍ਰਧਾਨ ਬੋਹੜ ਸਿੰਘ ਰੁਪੱਈਆਂ ਵਾਲਾ, ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ, ਜ਼ਿਲ੍ਹਾ ਖਜ਼ਾਨਚੀ ਗੁਰਾਂਦਿੱਤਾ ਸਿੰਘ ਬਾਜਾਖਾਨਾ, ਬਲਾਕ ਬਾਜਾਖਾਨਾ ਦੇ ਪ੍ਰਧਾਨ ਬਲਜਿੰਦਰ ਸਿੰਘ ਵਾੜਾ ਭਾਈਕਾ, ਸੁਖਪ੍ਰੀਤ ਸਿੰਘ ਝੱਖੜਵਾਲਾ, ਗੁਰਪ੍ਰੀਤ ਸਿੰਘ ਸਿੱਧੂ ਵਾੜਾ ਭਾਈ ਕਾ ਪ੍ਰੈਸ ਸਕੱਤਰ, ਲਾਭ ਸਿੰਘ ਝੱਖੜਵਾਲਾ, ਹਰਭਗਵਾਨ ਸਿੰਘ ਉਕੰਦਵਾਲਾ, ਇਕਬਾਲ ਸਿੰਘ ਸੇਖੋਂ, ਇਕਬਾਲ ਸਿੰਘ ਵਾੜਾ ਭਾਈਕਾ, ਸੁਖਮੰਦਰ ਸਿੰਘ ਘਣੀਆਂ, ਕਰਮ ਸਿੰਘ ਘਣੀਆਂ, ਮੋਦਨ ਸਿੰਘ ਘਣੀਆਂ, ਨਾਹਰ ਸਿੰਘ ਪੱਪਾ ਡੋਡ, ਰਾਜਾ ਡੋਡ, ਪਰਵਿੰਦਰ ਸਿੰਘ ਰੋਮਾਣਾ, ਗੁਰਦੀਪ ਸਿੰਘ ਰੋਮਾਣਾ, ਹਰਜਿੰਦਰ ਸਿੰਘ ਨੀਟੂ, ਸੁਖਪ੍ਰੀਤ ਸਿੰਘ ਕਾਲਾ ਸੋਢੀ, ਗੁਰਾਂਦਿਤਾ ਸਿੰਘ ਗੋਰਾ ਭੁੱਲਰ, ਦਰਸ਼ਨ ਸਿੰਘ, ਗੁਰਲਾਲ ਸ ਿੰਘ ਲਾਲੀ, ਅੰਗਰੇਜ ਸਿੰਘ ਵਾਂਦਰ, ਸੁਖਪਿੰਦਰ ਕਾਕਾ ਠੱਠੀ ਭਾਈ, ਸਿੰਦਰਪਾਲ ਸਿੰਘ ਪ੍ਰਧਾਨ ਜੈਤੋ, ਜਤਿੰਦਰਜੀਤ ਸਿੰਘ ਭਿੰਡਰ, ਨਿਰਮਲ ਸਿੰਘ ਢਿਲਵਾਂ ਪ੍ਰਧਾਨ ਕੋਟਕਪੂਰਾ ਬਲਾਕ, ਨਾਇਬ ਸਿੰਘ ਢਿਲਵਾਂ, ਰਾਜਵੀਰ ਸਿੰਘ ਪੱਖੀ ਪ੍ਰਧਾਨ ਗੋਲੇਵਾਲਾ ਬਲਾਕ, ਮਹਿੰਦਰ ਸਿੰਘ ਪੱਖੀ, ਕੌਰਜੀਤ ਸਿੰਘ ਗੋਂਦਾਰਾ, ਗੁਰਨਾਮ ਸਿੰਘ ਡੋਡ ਆਦਿ ਵੱਡੀ ਗਿਣਤੀ ਸਿੱਧੂਪੁਰ ਜਥੇਬੰਦੀ ਦੇ ਕਿਸਾਨਾਂ ਨੇ ਉਨ੍ਹਾਂ ਦੇ ਸਪੁੱਤਰ ਕੁਲਵੰਤ ਸਿੰਘ ਰਸੀਲਾ ਅਤੇ ਸੁਮੱਚੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ’ਤੇ ਹੋਏ ਹਮਲੇ ਦੀ ਨਿਰਪੱਖ ਜਾਂਚ ਹੋਵੇ : ਸਿਕੰਦਰ ਗਿੱਲ, ਰਾਜਪਾਲ ਸਿੰਘ ਬਰਾੜ ਅਗਲੀ ਖ਼ਬਰ ਮਲੋਟ ’ਚ ਆਜ਼ਾਦੀ ਦਿਵਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸ਼ਾਨਦਾਰ ਤਿਰੰਗਾ ਰੈਲੀ
Ad Position 24