ਫ਼ਰੀਦਕੋਟ, 22 ਨਵੰਬਰ (ਹਰਮਿੰਦਰ ਸਿੰਘ ਮਿੰਦਾ)-ਪੀ.ਆਰ.ਟੀ.ਸੀ ਵਰਕਰਜ਼ ਯੂਨੀਅਨ ਆਜ਼ਾਦ ਫ਼ਰੀਦਕੋਟ ਡੀਪੂ ਦੀ ਚੋਣ ਕੀਤੀ ਗਈ | ਚੋਣ ਦੌਰਾਨ ਸੁਖਮੰਦਰ ਸਿੰਘ ਗਿੱਲ ਨੂੰ ਸਰਬਸੰਮਤੀ ਨਾਲ ਡੀਪੂ ਦਾ ਪ੍ਰਧਾਨ ਅਤੇ ਸਿਮਰਜੀਤ ਸਿੰਘ ਬਰਾੜ ਨੂੰ ਸਟੇਟ ਕਮੇਟੀ ਆਗੂ ਚੁਣਿਆ ਗਿਆ | ਇਸ ਮੌਕੇ ਡੀਪੂ ਦੀ 31 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ | ਜਿਸ ਵਿਚ ਚਮਕੌਰ ਸਿੰਘ ਸਰਪ੍ਰਸਤ, ਸੁਰਿੰਦਰ ਸਿੰਘ ਚੇਅਰਮੈਨ, ਰਣਜੀਤ ਸਿੰਘ ਰਾਣਾ ਜਰਨਲ ਸਕੱਤਰ, ਕੁਲਦੀਪ ਸਿੰਘ ਤਰਮਾਲਾ ਹੈਡ ਖ਼ਜ਼ਾਨਚੀ, ਹਰਦੀਪ ਸਿੰਘ ਜੁਆਇੰਟ ਜਰਨਲ ਸਕੱਤਰ, ਬੂਟਾ ਸਿੰਘ ਕੋਟਭਾਈ ਜੁਆਇੰਟ ਖ਼ਜ਼ਾਨਚੀ, ਗੁਰਪ੍ਰੀਤ ਸਿੰਘ ਮਲੂਕਾ ਸਹਾਇਕ ਖ਼ਜ਼ਾਨਚੀ, ਬਲਵਿੰਦਰ ਸਿੰਘ ਵਾਈਸ ਚੇਅਰਮੈਨ, ਗੁਰਤੇਜ ਸਿੰਘ ਖਹਿਰਾ ਮੁੱਖ ਬੁਲਾਰਾ, ਤਰਸੇਮ ਸਿੰਘ ਇੰਸਪੈਕਟਰ ਮੁੱਖ ਸਲਾਹਕਾਰ, ਦਲਜੀਤ ਸਿੰਘ ਖਾਰਾ ਦਲਵਿੰਦਰ ਸਿੰਘ ਮਾਹਲਾ ਮੁੱਖ ਸਲਾਹਕਾਰ, ਗੁਰਵਿੰਦਰ ਸਿੰਘ ਸੋਨੀ, ਤਰਸੇਮ ਸਿੰਘ, ਸੁਖਚੈਨ ਸਿੰਘ ਬਰਾੜ, ਗੁਰਜੀਤ ਸਿੰਘ ਜੀਤੀ, ਰਾਜਵੀਰ ਸਿੰਘ ਰਾਜਾ ਕ੍ਰਮਵਾਰ ਸੀਨੀਅਰ ਮੀਤ ਪ੍ਰਧਾਨ, ਜਸਵੰਤ ਸਿੰਘ, ਤਰਸੇਮ ਸਿੰਘ ਘੁੰਮਣ, ਜਸਪਾਲ ਸਿੰਘ, ਗੁਰਹਿਤਕਾਰ ਸਿੰਘ, ਹਰਮੇਲ ਸਿੰਘ ਕਰਮਵਰ ਮੀਤ ਪ੍ਰਧਾਨ, ਪਵਨਪ੍ਰੀਤ ਸਿੰਘ ਗੋਲਡੀ ਪ੍ਰੈੱਸ ਸਕੱਤਰ, ਹਰਜੀਤ ਸਿੰਘ ਅਤੇ ਗੁਰਪਿਆਸ ਸਿੰਘ ਕ੍ਰਮਵਾਰ ਜੁਆਇੰਟ ਪ੍ਰੈਸ ਸਕੱਤਰ, ਸਤਨਾਮ ਸਿੰਘ ਪ੍ਰਚਾਰ ਸਕੱਤਰ, ਬਖਸ਼ੀਸ਼ ਸਿੰਘ ਬਾਬਾ ਜੁੁਆਇੰਟ ਪ੍ਰਚਾਰ ਸਕੱਤਰ, ਪਰਸ਼ੋਤਮ ਸ਼ਰਮਾ ਅਤੇ ਰਮਨਦੀਪ ਕੁਮਾਰ ਸਹਾਇਕ ਪ੍ਰਚਾਰ ਸਕੱਤਰ, ਮਲਕੀਤ ਸਿੰਘ, ਅਜਮੇਰ ਸਿੰਘ ਮਾਸਟਰ, ਜਸਪ੍ਰੀਤ ਸਿੰਘ ਨੂੰ ਸੀਨੀਅਰ ਕਮੇਟੀ ਮੈਂਬਰ ਚੁਣਿਆ ਗਿਆ | ਪੰਜਾਬ ਮੰਡੀ ਬੋਰਡ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਵੀਰਇੰਦਰ ਜੀਤ ਸਿੰਘ ਪੁਰੀ ਅਤੇ ਫ਼ੈਡਰੇਸ਼ਨ ਦੇ ਸਟੇਟ ਕਮੇਟੀ ਆਗੂ ਜਤਿੰਦਰ ਕੁਮਾਰ ਨੇ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ | ਇਸ ਇਜਲਾਸ ਦੌਰਾਨ ਵੱਖ ਵੱਖ ਜਥੇਬੰਦੀਆਂ ਨੂੰ ਅਲਵਿਦਾ ਆਖ ਕੇ ਆਜ਼ਾਦ ਜਥੇਬੰਦੀ ਵਿਚ ਸ਼ਾਮਿਲ ਹੋਏ ਸਾਥੀ ਤਰਸੇਮ ਸਿੰਘ ਇੰਸਪੈਕਟਰ, ਵਿਕਰਮ ਸਿੰਘ ਕੰਡਕਟਰ , ਗੁਰਚਰਨ ਸਿੰਘ ਡਰਾਈਵਰ, ਸਤਨਾਮ ਸਿੰਘ ਕੰਡਕਟਰ ਅਤੇ ਸੁਖਵਿੰਦਰ ਸਿੰਘ ਡਰਾਈਵਰ ਆਜ਼ਾਦ ਜਥੇਬੰਦੀ ਵਿਚ ਸ਼ਾਮਿਲ ਹੋਏ | ਜਿਨ੍ਹਾਂ ਦਾ ਜਥੇਬੰਦੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਸਿਰੋਪੇ ਪਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ |