ਸ੍ਰੀ ਮੁਕਤਸਰ ਸਾਹਿਬ, 22 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪਿੰਡ ਡੋਹਕ ਵਿਖੇ ਚੋਣਾਂ ਸਮੇਂ ਕੀਤੇ ਇਕ ਹੋਰ ਵਾਅਦੇ ਨੂੰ ਪੂਰਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਆਪਣੇ ਨਿੱਜੀ ਫ਼ੰਡ ਵਿਚੋਂ ਭਗਵਾਨ ਵਾਲਮੀਕਿ ਜੀ ਦੀ ਜਗ੍ਹਾ 'ਤੇ ਇਮਾਰਤ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਮਾਰਕਿਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਚੇਅਰਮੈਨ ਸੁਰਜੀਤ ਸਿੰਘ ਸੰਧੂ, ਮਾਰਕਿਟ ਕਮੇਟੀ ਬਰੀਵਾਲਾ ਚੇਅਰਮੈਨ ਰਾਜਿੰਦਰ ਸਿੰਘ ਬਰਾੜ ਤੇ ਸੁਖਪਾਲ ਸਿੰਘ ਪਾਲ ਫ਼ੱਤਣਵਾਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹਨ ਅਤੇ ਹਲਕੇ ਦੇ ਵਿਕਾਸ ਲਈ ਦਿਨ-ਰਾਤ ਇਕ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਅਸਥਾਨ 'ਤੇ ਇਮਾਰਤ ਬਣਨ ਨਾਲ ਸੰਗਤ ਨੂੰ ਵੱਡੀ ਸਹੂਲਤ ਮਿਲੇਗੀ | ਉਨ੍ਹਾਂ ਦੱਸਿਆ ਕਿ ਇਸ ਇਮਾਰਤ ਵਿਚ ਇਕ ਵੱਡਾ ਹਾਲ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਹੋਣਗੀਆਂ | ਚੇਅਰਮੈਨ ਸੁਰਜੀਤ ਸਿੰਘ ਸੰਧੂ ਤੇ ਚੇਅਰਮੈਨ ਰਾਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਵਿਧਾਇਕ ਕਾਕਾ ਬਰਾੜ ਹਲਕੇ ਦੇ ਵਿਕਾਸ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਅਗਵਾਈ ਵਿਚ ਹਲਕੇ 'ਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਪਿੰਡ ਦੇ ਪਤਵੰਤਿਆਂ ਨੇ ਵਿਧਾਇਕ ਕਾਕਾ ਬਰਾੜ ਦਾ ਧੰਨਵਾਦ ਕੀਤਾ | ਇਸ ਮੌਕੇ ਮੈਂਬਰ ਤਰਲੋਚਨ ਸਿੰਘ, ਮੈਂਬਰ ਸੂਬਾ ਸਿੰਘ, ਮੈਂਬਰ ਮਹਿਕਪ੍ਰੀਤ ਕੌਰ, ਮੈਂਬਰ ਅਮਰਜੀਤ ਕੌਰ, ਮੈਂਬਰ ਪਰਜੀਤ ਕੌਰ, ਮੈਂਬਰ ਕਰਮਜੀਤ ਕੌਰ, ਜਸਮੇਲ ਸਿੰਘ ਖ਼ਾਲਸਾ, ਜੰਗੀਰ ਸਿੰਘ, ਜਗਨ ਨਾਥ, ਗੁਰਮੇਲ ਸਿਘ, ਦਰਸ਼ਨ ਸਿੰਘ, ਬਲਜੀਤ ਸਿੰਘ, ਪੱਪੂ ਸਿੰਘ, ਪਿਰਥਾ ਸਿੰਘ, ਮੋਠਾ ਸਿੰਘ, ਅਮਰੀਕ ਸਿੰਘ, ਪਰਮਪਾਲ ਸਿੰਘ, ਹਰਦੇਵ ਸਿੰਘ ਮੇਟ, ਸਤਿੰਦਰ ਸਿੰਘ ਭੁੱਲਰ ਸੀਰਵਾਲੀ, ਹਰਜਿੰਦਰ ਸਿੰਘ ਸੰਮੇਵਾਲੀ ਆਦਿ ਹਾਜ਼ਰ ਸਨ |