ਸ੍ਰੀ ਮੁਕਤਸਰ ਸਾਹਿਬ, 22 ਨਵੰਬਰ (ਹਰਮਹਿੰਦਰ ਪਾਲ)-ਸਰਕਾਰੀ ਪ੍ਰਾਇਮਰੀ ਸਕੂਲ ਗੁਲਾਬੇਵਾਲਾ ਵਲੋਂ ਪਿਛਲੇ ਬਾਰਾਂ ਸਾਲਾਂ ਤੋਂ ਲਗਾਤਾਰ ਹੱਥ ਲਿਖ਼ਤ ਬਾਲ ਮੈਗਜ਼ੀਨ ਵਿਦਿਆਰਥੀਆਂ ਦੇ ਸਹਿਯੋਗ ਨਾਲ ਤਿਆਰ ਕੀਤਾ ਜਾ ਰਿਹਾ ਹੈ | ਇਸ ਮੈਗਜ਼ੀਨ ਦਾ 12ਵਾਂ ਅੰਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੈ | ਇਸ ਵਿਚ ਬੱਚਿਆਂ ਵਲੋਂ ਬਹੁਤ ਮਿਹਨਤ ਨਾਲ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਇਕੱਤਰ ਕਰਕੇ ਸ਼ਾਮਿਲ ਕੀਤੀ ਗਈ ਹੈ | ਮੈਗਜ਼ੀਨ 'ਭਵਿੱਖ ਦੇ ਵਾਰਿਸ' ਲੋਕ ਅਰਪਣ ਕਰਨ ਦੀ ਰਸਮ ਜ਼ਿਲ੍ਹਾ ਸਿੱਖਿਆ ਅਫ਼ਸਰ ਸਿੱਖਿਆ (ਅ) ਯਾਦਵਿੰਦਰ ਸਿੰਘ ਮਾਨ ਵਲੋਂ ਨਿਭਾਈ ਗਈ | ਇਸ ਮੌਕੇ ਬੀ.ਪੀ.ਈ.ਓ. ਜਗਦੀਪ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸੈਂਟਰ ਹੈੱਡ ਟੀਚਰ ਪਰਗਟ ਸਿੰਘ ਜੰਬਰ ਦੀ ਅਗਵਾਈ ਹੇਠ ਈ.ਟੀ.ਟੀ. ਅਧਿਆਪਕ ਜਸਵਿੰਦਰ ਸਿੰਘ ਦੀ ਸੰਪਾਦਨਾ ਹੇਠ ਮੈਗਜ਼ੀਨ ਤਿਆਰ ਕੀਤਾ ਗਿਆ | ਡੀ.ਈ.ਓ. ਯਾਦਵਿੰਦਰ ਸਿੰਘ ਮਾਨ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੂੰ ਹੱਥ ਲਿਖ਼ਤ ਬਾਲ ਮੈਗਜ਼ੀਨ ਤਿਆਰ ਕਰਨੇ ਚਾਹੀਦੇ ਹਨ | ਉਨ੍ਹਾਂ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਇਸ ਮੌਕੇ ਸੁਪਰਡੈਂਟ ਕਰਮਜੀਤ ਸਿੰਘ ਸੱਚਦੇਵਾ, ਸੁਖਜਿੰਦਰ ਸਿੰਘ, ਰਮਨ ਕੁਮਾਰ, ਸੁਨੀਲ ਕੁਮਾਰ, ਜਸਵਿੰਦਰ ਕੌਰ, ਗੁਰਪ੍ਰੀਤ ਸਿੰਘ ਅਤੇ ਭੋਲਾ ਸਿੰਘ ਹਾਜ਼ਰ ਸਨ |