ਕੋਟਕਪੂਰਾ, 23 ਨਵੰਬਰ (ਮੇਘਰਾਜ)-ਸਮਾਜ ਸੇਵਾ ਤੇ ਮਾਨਵਤਾਵਾਂ ਦੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਲਾਘਾਯੋਗ ਕਦਮ ਪੁੱਟਦਿਆਂ ਡੀ.ਏ.ਵੀ ਪਬਲਿਕ ਸਕੂਲ, ਕੋਟਕਪੂਰਾ ਦੇ ਈਕੋ ਕਲੱਬ ਨੇ ਲੋੜਵੰਦਾਂ ਲਈ ਜ਼ਰੂਰੀ ਸਮਾਨ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ | ਇਸ ਮੌਕੇ ਸਕੂਲ ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਲੋੜੀਂਦਾ ਸਮਾਨ ਵੰਡਣ ਵਾਲੇ ਗਰੁੱਪ ਨੂੰ ਹਰੀ ਝੰਡੀ ਦਿੱਤੀ, 11ਵੀਂ ਜਮਾਤ ਦੇ ਲਗਭਗ 70 ਵਿਦਿਆਰਥੀ ਵੱਖ- ਵੱਖ ਸਥਾਨਾਂ 'ਤੇ ਗਏ¢ ਇਸ ਮੌਕੇ ਵਿਦਿਆਰਥੀ ਜ਼ਰੂਰੀ ਚੀਜ਼ਾਂ ਜਿਵੇਂ ਪਾਣੀ ਦੀ ਟੈਂਕੀ, ਕੁਰਸੀਆਂ, ਕੱਪੜੇ, ਗਊਆਂ ਦਾ ਚਾਰਾ, ਖਿਡੌਣੇ, ਸਟੇਸ਼ਨਰੀ, ਕੰਬਲ ਤੇ ਸੁੱਕਾ ਰਾਸ਼ਨ ਲੈ ਕੇ ਗਏ ਤੇ ਵੱਖ- ਵੱਖ ਥਾਵਾਂ 'ਤੇ ਲੋੜਵੰਦਾਂ ਨੂੰ ਸਮਾਨ ਵੰਡਿਆ | ਈਕੋ ਕਲੱਬ ਦੇ ਕੋਆਰਡੀਨੇਟਰ ਸੁਮਨਪੁਰੀ ਨੇ ਦੱਸਿਆ ਕਿ ਅਜਿਹੇ ਕੰਮਾਂ ਦਾ ਉਦੇਸ਼ ਵਿਦਿਆਰਥੀਆਂ 'ਚ ਸੇਵਾ, ਹਮਦਰਦੀ ਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ¢ ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਕਿਹਾ ਕਿ ਸਾਡਾ ਟੀਚਾ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਦੇਣਾ ਨਹੀਂ ਹੈ, ਸਗੋਂ ਉਨ੍ਹਾਂ ਨੂੰ ਬਿਹਤਰ ਇਨਸਾਨ ਬਣਾਉਣਾ ਹੈ¢ ਉਨ੍ਹਾਂ ਵਿਦਿਆਰਥੀਆਂ ਦੇ ਉਤਸ਼ਾਹ ਤੇ ਨਿੱਘ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ¢ ਉਨ੍ਹਾਂ ਸਫ਼ਲ ਸੰਗਠਨ ਲਈ ਕਾਰਜਕਾਰੀ ਅਧਿਆਪਕ ਸੁਮਨਪੁਰੀ, ਸੁਖਜੀਤ ਕੌਰ, ਗੁਰਪ੍ਰੀਤ ਸਿੰਘ ਤੇ ਰਾਕੇਸ਼ ਸ਼ਰਮਾ ਨੂੰ ਵਧਾਈ ਦਿੱਤੀ |