ਫ਼ਰੀਦਕੋਟ, 23 ਨਵੰਬਰ (ਜਸਵੰਤ ਸਿੰਘ ਪੁਰਬਾ)-ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਣਜੀਤ ਸਿੰਘ ਅÏਲਖ ਦਬੜੀਖ਼ਾਨਾ ਦੀ ਅਗਵਾਈ 'ਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ | ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ ਨੇ ਦੱਸਿਆ ਕਿ ਕੈਂਪ ਵਿਚ ਕੁੱਲ 55 ਵਿਅਕਤੀਆਂ ਵਲੋਂ ਖ਼ੂਨਦਾਨ ਕੀਤਾ ਗਿਆ | ਇਨ੍ਹਾਂ ਵਿਚ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਫ਼ਰੀਦਕੋਟ ਦੇ ਮੈਂਬਰ ਤੇ ਸ਼ਹਿਰੀ ਨਿਵਾਸੀ ਵਾਸੀ ਸਨ | ਕੈਂਪ ਦੇ ਮੁੱਖ ਮਹਿਮਾਨ ਡਾ. ਪਰਮਜੀਤ ਸਿੰਘ ਬਰਾੜ ਐਸ.ਐਮ.ਓ ਸਿਵਲ ਹਸਪਤਾਲ ਫ਼ਰੀਦਕੋਟ, ਡਾ. ਵਿਸ਼ਵਦੀਪ ਗੋਇਲ ਡਿਪਟੀ ਮੈਡੀਕਲ ਕਮਿਸ਼ਨਰ ਫ਼ਰੀਦਕੋਟ ਸਨ | ਕੈਂਪ ਵਿਚ ਡਾ. ਪ੍ਰੀਤੀ ਗੋਇਲ ਬੀ.ਟੀ.ਓ, ਡਾ. ਅਰਸ਼ਪ੍ਰੀਤ ਕੌਰ ਡੀ.ਆਰ.ਪੀ, ਜਸਪ੍ਰੀਤ ਕੌਰ ਐਮ.ਐਲ.ਟੀ, ਹਰੀ ਸਿੰਘ ਐਮ.ਐਲ.ਟੀ, ਕਰਮਵੀਰ ਕੌਰ ਸਟਾਫ਼ ਨਰਸ, ਮਨਪ੍ਰੀਤ ਕੌਰ ਕੌਂਸਲਰ, ਗਗਨਦੀਪ ਕੌਰ ਵਾਰਡ ਅਟੈਂਡੈਂਟ ਅਤੇ ਸੰਜੀਵ ਕੁਮਾਰ ਸੇਵਾਦਾਰ ਨੇ ਵਿਸ਼ੇਸ਼ ਯੋਗਦਾਨ ਦਿੱਤਾ | ਕੈਂਪ ਵਿਚ ਰਣਜੀਤ ਸਿੰਘ ਅÏਲਖ ਦਬੜੀਖ਼ਾਨਾ ਪ੍ਰਧਾਨ ਦਿਹਾਤੀ, ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਪਿ੍ਤਪਾਲ ਸਿੰਘ ਕੋਹਲੀ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ, ਸੁਖਵੀਰ ਸਿੰਘ ਸਮਰਾ, ਜਗਦੇਵ ਸਿੰਘ ਸਰਕਲ ਪ੍ਰਧਾਨ ਸ਼ਹਿਰੀ, ਅਮਰੀਕ ਸਿੰਘ ਸਰਕਲ ਪ੍ਰਧਾਨ ਸ਼ਹਿਰੀ, ਜਸਪਾਲ ਸਿੰਘ ਬਰਾੜ ਖ਼ਜ਼ਾਨਚੀ, ਜੋਗਿੰਦਰ ਸਿੰਘ ਬਰਾੜ ਲੀਗਲ ਸੈੱਲ, ਲਾਲਜੀਤ ਸਿੰਘ ਝੋਟੀਵਾਲਾ ਜ਼ਿਲ੍ਹਾ ਜਨਰਲ ਸਕੱਤਰ, ਕੇ.ਪੀ.ਸਿੰਘ ਸਰਾਂ ਪ੍ਰੈੱਸ ਸਕੱਤਰ, ਰਣਜੀਤ ਸਿੰਘ ਸਰਕਲ ਪ੍ਰਧਾਨ ਗੋਲੇਵਾਲਾ, ਸੁਖਚੈਨ ਸਿੰਘ ਸੁੱਚਾ ਸਰਕਲ ਪ੍ਰਧਾਨ ਕੋਟਕਪੂਰਾ, ਪਰਮਿੰਦਰ ਸਿੰਘ ਸਰਕਲ ਪ੍ਰਧਾਨ ਬਾਜਾਖਾਨਾ, ਜਗਰੂਪ ਸਿੰਘ ਪਿੱਪਲੀ ਜ਼ਿਲ੍ਹਾ ਮੀਤ ਪ੍ਰਧਾਨ, ਗੁਰਜੰਟ ਸਿੰਘ ਸਿਰਸੜੀ ਸੀਨੀਅਰ ਮੀਤ ਪ੍ਰਧਾਨ, ਗੁਰਦੇਵ ਸਿੰਘ ਟਹਿਣਾ ਜ਼ਿਲ੍ਹਾ ਮੀਤ ਪ੍ਰਧਾਨ, ਸੁਖਵੀਰ ਸਿੰਘ ਗਿੱਲ ਜਰਨਲ ਸਕੱਤਰ, ਅਮਰੀਕ ਸਿੰਘ ਭੋਲੂਵਾਲਾ, ਮਨਪ੍ਰੀਤ ਸਿੰਘ ਭੋਲੂਵਾਲਾ ਰੋਡ, ਬਲਕਰਨ ਸਿੰਘ ਭੋਲੂਵਾਲਾ ਰੋਡ, ਗੁਰਮੰਦਰ ਸਿੰਘ ਮੱਤਾ, ਗੁਰਪ੍ਰੀਤ ਸਿੰਘ ਕੋਠੇ ਹਵਾਨੇ ਵਾਲਾ, ਜਸਪਾਲ ਸਿੰਘ ਦਬੜੀਖ਼ਾਨਾ, ਗੁਰਮੀਤ ਸਿੰਘ ਗਿੱਲ ਜੈਤੋ, ਸੰਦੀਪ ਸਿੰਘ ਪਿੰਡ ਸਿਰਸੜੀ, ਜਸਪ੍ਰੀਤ ਸਿੰਘ, ਬਲਜੀਤ ਸਿੰਘ, ਗੁਰਜੀਤ ਸਿੰਘ ਹੈਰੀ ਢਿੱਲੋਂ, ਸ਼ਰਨਜੀਤ ਸਿੰਘ ਸਰਾਂ ਪ੍ਰਧਾਨ ਆਲ ਇੰਡੀਆ ਕਿਸਾਨ ਯੂਨੀਅਨ ਏਕਤਾ ਫ਼ਹਿਤ, ਜਲੰਧਰ ਸਿੰਘ ਸਰਕਲ ਪ੍ਰਧਾਨ ਜੈਤੋ, ਸੁਖਵਿੰਦਰ ਸਿੰਘ ਅਤੇ ਡਾ. ਪਰਮਿੰਦਰ ਸਿੰਘ ਤੱਗੜ ਆਦਿ ਨੇ ਖ਼ੂਨਦਾਨ ਕੀਤਾ |