27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸ.ਪ੍ਰ. ਸ. ਮਾਹਲਾ ਖ਼ੁਰਦ ਵਲੋਂ ਪੰਚਾਇਤ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 24-11-2025
ਨੱਥੂਵਾਲਾ ਗਰਬੀ, 23 ਨਵੰਬਰ (ਨਵਦੀਪ ਸਿੰਘ)-ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮਾਹਲਾ ਖ਼ੁਰਦ ਵਲੋਂ ਪਿੰਡ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਕੂਲ ਦਾ ਨਵਾਂ ਮੇਨ ਦਰਵਾਜ਼ਾ ਬਣਾਇਆ ਗਿਆ ਹੈ, ਜਿਸ ਦੀ ਲਾਗਤ ਘੱਟੋ ਘੱਟ ਢਾਈ ਲੱਖ ਰੁਪਏ ਦੇ ਕਰੀਬ ਹੈ | ਇਹ ਸਾਰੀ ਰਾਸ਼ੀ ਸਰਬਣ ਸਿੰਘ ਸਿੱਧੂ ਵਲੋਂ ਆਪਣੇ ਪੁੱਤਰ ਸਵ: ਰਣਜੀਤ ਸਿੰਘ (ਰਾਜਾ ਸਿੱਧੂ) ਦੀ ਯਾਦ 'ਚ ਬਣਵਾਇਆ ਗਿਆ ਹੈ | ਉਨ੍ਹਾਂ ਦੇ ਸਕੂਲ 'ਚ ਪੜਦੇ ਵਿਦਿਆਰਥੀਆਂ ਲਈ ਇਹ ਕਦਮ ਚੁੱਕਿਆ ਹੈ | ਇਸ ਸਾਰੇ ਕੰਮ ਦੀ ਜ਼ਿੰਮੇਵਾਰੀ ਗੁਰਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਮੱਲ੍ਹੀ ਵਲੋਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ ਗਈ | ਇਹ ਸਭ ਦੇ ਸਹਿਯੋਗ ਲਈ ਪਿੰਡ ਦੀ ਪੰਚਾਇਤ ਤੇ ਗੁਰਪ੍ਰੀਤ ਸਿੰਘ ਯੂਥ ਪ੍ਰਧਾਨ ਬਲਾਕ ਬਾਘਾ ਪੁਰਾਣਾ ਨੂੰ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਹਰਦੇਵ ਸਿੰਘ ਸਰਹਾਲੀ, ਬਲਾਕ ਬਾਘਾ ਪੁਰਾਣਾ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦੇ ਹੋਏ ਸਕੂਲ ਮੁਖੀ ਜਸਵਿੰਦਰ ਸਿੰਘ ਵਲੋਂ ਕਿਹਾ ਹੈ ਕਿ ਸਕੂਲ ਨੂੰ ਅਜਿਹੇ ਦਾਨੀ ਸੱਜਣਾਂ ਦੀ ਭਰਪੂਰ ਲੋੜ ਹੈ | ਇਸ ਮੌਕੇ ਦਰਸ਼ਨ ਲਾਲ ਈ.ਟੀ.ਟੀ. ਅਧਿਆਪਕ, ਸਰਬਜੋਤ ਸਿੰਘ, ਈ.ਟੀ.ਟੀ. ਅਧਿਆਪਕ, ਆਕਾਸ਼ਦੀਪ ਸਿੰਘ ਈ.ਟੀ.ਟੀ. ਅਧਿਆਪਕ, ਸੁਖਜੀਤ ਕੌਰ ਮਿਡ ਡੇ ਮੀਲ ਵਰਕਰ, ਪ੍ਰਵੀਨ ਕੌਰ ਮਿਡ ਡੇ ਮੀਲ ਵਰਕਰ, ਸਰਬਜੀਤ ਕੌਰ ਅਤੇ ਬੇਅੰਤ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯੂਨੀਕ ਸਕੂਲ ਸਮਾਲਸਰ ਸੀ.ਬੀ.ਐਸ.ਈ. ਰਿਜਨਲ ਸਾਇੰਸ ਪ੍ਰਦਰਸ਼ਨੀ 'ਚ ਰਿਹਾ ਮੋਹਰੀ ਅਗਲੀ ਖ਼ਬਰ ਲੁੱਟ ਖੋਹ ਕਰਨ ਵਾਲੇ ਗਰੋਹ ਦੇ 3 ਦੋਸ਼ੀ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ
Ad Position 24