27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਯੂਨੀਕ ਸਕੂਲ ਸਮਾਲਸਰ ਸੀ.ਬੀ.ਐਸ.ਈ. ਰਿਜਨਲ ਸਾਇੰਸ ਪ੍ਰਦਰਸ਼ਨੀ 'ਚ ਰਿਹਾ ਮੋਹਰੀ

Ad Position 21
No active advertisement
ਅਜੀਤ ਡੈਸਕ 24-11-2025
ਸਮਾਲਸਰ, 23 ਨਵੰਬਰ (ਗੁਰਜੰਟ ਕਲਸੀ ਲੰਡੇ)-ਇਲਾਕੇ ਦੀ ਨਾਮਵਰ ਸੰਸਥਾ ਯੂਨੀਕ ਸਕੂਲ ਆਫ਼ ਸਟੱਡੀਜ਼ ਸਮਾਲਸਰ ਦੇ ਵਿਦਿਆਰਥੀਆਂ ਨੇ ਪਿ੍ੰਸੀਪਲ ਯੋਗੇਸ਼ ਸ਼ਰਮਾ ਦੀ ਅਗਵਾਈ ਹੇਠ ਤੇ ਸਾਇੰਸ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਲੁਧਿਆਣਾ ਵਿਖੇ ਨਨਕਾਣਾ ਸਾਹਿਬ ਸਕੂਲ ਵਿਚ ਹੋਏ ਸੀ.ਬੀ.ਐਸ.ਈ. ਰਿਜਨਲ ਸਾਇੰਸ ਪ੍ਰਦਰਸ਼ਨੀ 2025-26 ਵਿਚ ਭਾਗ ਲਿਆ ਜਿਸ 'ਚ ਪਹਿਲਾ ਗਰੁੱਪ (ਛੇਵੀਂ ਤੋਂ ਅੱਠਵੀਂ) ਮਨਜੋਤ ਕੌਰ ਪੁੱਤਰੀ ਛਾਂਗਾ ਸਿੰਘ ਤੇ ਗੁਰਵੀਰ ਕੌਰ ਪੁੱਤਰੀ ਗੁਰਜੀਤ ਸਿੰਘ ਤੇ ਦੂਜਾ ਗਰੁੱਪ (ਨੌਵੀਂ ਤੋਂ ਗਿਆਰ੍ਹਵੀਂ) ਤਮੰਨਾ ਅਰੋੜਾ ਪੁੱਤਰੀ ਗੁਲਸ਼ਨ ਰਾਜ ਅਤੇ ਹਰਮਨਪ੍ਰੀਤ ਕੌਰ ਪੁੱਤਰੀ ਛਾਂਗਾ ਸਿੰਘ ਨੇ ਦਿੱਤੀਆਂ ਹੋਈਆਂ 7 ਥੀਮਾਂ 'ਚੋਂ ਵੇਸਟ ਮੈਨੇਜਮੈਂਟ ਦੇ ਵਿਸ਼ੇ 'ਤੇ ਮਾਡਲ ਪੇਸ਼ ਕੀਤਾ ਤੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਸਥਾਨ ਹਾਸਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਯੋਗੇਸ਼ ਸ਼ਰਮਾ ਨੇ ਖ਼ੁਸ਼ੀ ਜਾਹਿਰ ਕਰਦਿਆਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਪਰੋਕਤ ਵਿਦਿਆਰਥੀਆਂ ਨੇ ਲੁਧਿਆਣਾ ਵਿਚ ਹੋਏ ਸਾਇੰਸ ਪ੍ਰਦਰਸ਼ਨੀ 'ਚ ਲਗਭਗ 200 ਸਕੂਲਾਂ ਦੇ ਵਿਦਿਆਰਥੀਆਂ ਨੂੰ ਪਛਾੜਦੇ ਹੋਏ ਪਹਿਲੀ ਤੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ ਤੇ ਨਾਲ ਹੀ ਦੱਸਿਆ ਕਿ ਪਹਿਲਾ ਗਰੁੱਪ (ਛੇਵੀਂ ਤੋਂ ਅੱਠਵੀਂ) ਮਨਜੋਤ ਕੌਰ ਅਤੇ ਗੁਰਵੀਰ ਕੌਰ ਲੜਕੀਆਂ ਨੈਸ਼ਨਲ ਪੱਧਰ 'ਤੇ ਹੋਣ ਵਾਲੀ ਸਾਇੰਸ ਪ੍ਰਦਰਸ਼ਨੀ ਲਈ ਚੁਣੀਆਂ ਗਈਆਂ ਹਨ ਜੋ ਕਿ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਇਸ ਸਫ਼ਲਤਾ 'ਤੇ ਉਪਰੋਕਤ ਵਿਦਿਆਰਥੀਆਂ ਤੇ ਸਾਇੰਸ ਅਧਿਆਪਕਾਂ ਦੇਸ਼ ਰਾਜ, ਜਤਿੰਦਰ ਸਿੰਘ, ਚੰਦਨ ਸ਼ਰਮਾ, ਰਮਨਦੀਪ ਕੌਰ, ਗਗਨਦੀਪ ਕੌਰ ਤੇ ਕੁਲਜੀਤ ਸਿੰਘ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਹਰੇਕ ਗਤੀਵਿਧੀ 'ਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਆ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਹੜ੍ਹ ਪੀੜਤਾਂ ਦੀ ਮਦਦ ਦੀ ਕੀਤੀ ਸ਼ੁਰੂਆਤ-ਗਿੱਲ ਅਗਲੀ ਖ਼ਬਰ ਸ.ਪ੍ਰ. ਸ. ਮਾਹਲਾ ਖ਼ੁਰਦ ਵਲੋਂ ਪੰਚਾਇਤ ਦਾ ਸਨਮਾਨ
Ad Position 24