27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਨੇ ਹੜ੍ਹ ਪੀੜਤਾਂ ਦੀ ਮਦਦ ਦੀ ਕੀਤੀ ਸ਼ੁਰੂਆਤ-ਗਿੱਲ

Ad Position 21
No active advertisement
ਅਜੀਤ ਡੈਸਕ 24-11-2025
ਮੋਗਾ, 23 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਹੜ੍ਹ ਪੀੜਤਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਲਗਭਗ 20 ਲੱਖ ਦਾ ਹੜ੍ਹ ਪੀੜਤ ਫ਼ੰਡ ਇਕੱਤਰ ਕੀਤਾ ਗਿਆ | ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਹ ਫ਼ੰਡ ਲੋੜਵੰਦ ਪਰਿਵਾਰਾਂ, ਸਕੂਲੀ ਬੱਚਿਆਂ, ਮਜ਼ਦੂਰਾਂ ਅਤੇ ਛੋਟੇ ਕਿਸਾਨਾਂ ਤੱਕ ਪਹੁੰਚਾਉਣ ਲਈ ਇਕ ਮੁਹਿੰਮ ਦਾ ਆਗਾਜ਼ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਭੱਖੜਾ ਦੇ ਸਕੂਲੀ ਬੱਚਿਆਂ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਕਿਤਾਬਾਂ ਕਾਪੀਆਂ ਤੇ ਹੋਰ ਸਮੱਗਰੀ ਲੈਣ ਲਈ ਫ਼ੰਡ ਵੰਡਣ ਦੀ ਸ਼ੁਰੂਆਤ ਨਾਲ ਕੀਤਾ | ਸੂਬਾ ਵਿੱਤ ਸਕੱਤਰ ਸੁਬੇਗ ਸਿੰਘ ਨੇ ਦੱਸਿਆ ਕਿ ਇਕ ਹੋਰ ਪਿੰਡ ਟੇਂਡੀਵਾਲ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਨ ਲਿਖਣ ਸਿੱਖਣ ਦੀ ਸਮਗਰੀ ਲਈ ਨਗਦ ਰਾਸ਼ੀ ਪ੍ਰਦਾਨ ਕੀਤੀ ਗਈ | ਇਸ ਮੌਕੇ ਇਨ੍ਹਾਂ ਸਕੂਲਾਂ ਦੇ ਮੁਖੀ ਹਰਜਿੰਦਰ ਸਿੰਘ ਤੇ ਦਰਸ਼ਨ ਸਿੰਘ ਹਾਜ਼ਰ ਸਨ | ਮਜ਼ਦੂਰਾਂ ਕਿਸਾਨਾਂ ਦੀ ਮਦਦ ਲਈ ਨਗਦ ਰਾਸ਼ੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ, ਜ਼ਿਲ੍ਹਾ ਸਕੱਤਰ ਅਜੀਤ ਸਿੰਘ ਸੋਢੀ, ਜ਼ਿਲ੍ਹਾ ਵਿੱਤ ਸਕੱਤਰ ਸੁਰਿੰਦਰ ਕੁਮਾਰ ਜੋਸ਼ਨ ਤੇ ਹੋਰ ਜ਼ਿਲ੍ਹਾ ਆਗੂਆਂ ਨੂੰ ਸੌਂਪੀ ਗਈ, ਜੋ ਗ਼ਰੀਬ ਕਿਸਾਨਾਂ ਨੂੰ ਯੂਰੀਆ ਆਦਿ ਖ਼ਰੀਦਣ ਤੇ ਮਜ਼ਦੂਰਾਂ ਦੇ ਢਹੇ ਘਰਾਂ ਦੀ ਮਦਦ ਕਰਨ ਲਈ ਦਿੱਤੀ ਜਾਵੇਗੀ | ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਦੱਸਿਆ ਕਿ ਪਿੰਡ ਅਜੀਜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਇਕ ਗ਼ਰੀਬ ਬੇਸਹਾਰਾ ਪਰਿਵਾਰ ਦੀ ਔਰਤ ਮੁਖੀ ਨੂੰ ਨਗਦ ਰਾਸ਼ੀ ਭੇਟ ਕਰਨ ਮੌਕੇ ਸੂਬਾ ਆਗੂ ਬਿੱਕਰ ਸਿੰਘ ਮਾਛੀਕੇ, ਜਸਵੰਤ ਸਿੰਘ ਕੋਟਲਾ, ਜੇਲ੍ਹ ਵਿਭਾਗ ਪੈਨਸ਼ਨਰ ਆਗੂ ਕਸ਼ਮੀਰ ਸਿੰਘ ਅਤੇ ਸੁਰਜੀਤ ਸਿੰਘ ਨਿਹਾਲ ਸਿੰਘ ਵਾਲਾ ਸ਼ਾਮਿਲ ਸਨ | ਸੂਬਾ ਆਗੂਆਂ ਨੇ ਦੱਸਿਆ ਕਿ ਰਾਹਤ ਫ਼ੰਡ ਦੀ ਅਗਲੀ ਸਰਗਰਮੀ ਕਪੂਰਥਲਾ ਦੇ ਸੁਲਤਾਨਪੁਰ ਲੋਧੀ, ਫ਼ਾਜ਼ਿਲਕਾ ਤੇ ਖਨੌਰੀ ਜ਼ਿਲ੍ਹਾ ਸੰਗਰੂਰ ਅਤੇ ਫਿਰ ਧਰਮਕੋਟ ਨਾਲ ਲੱਗਦੇ ਦਰਿਆ ਨਾਲ ਹੋਏ ਹੜ੍ਹ ਪੀੜਤਾਂ ਦੇ ਨੁਕਸਾਨ ਲਈ ਨਗਦ ਰਾਸ਼ੀ ਭੇਟ ਕੀਤੀ ਜਾਵੇਗੀ | ਜਥੇਬੰਦੀ ਨੇ ਹੜ੍ਹ ਪੀੜਤ ਫ਼ੰਡ ਜਾਰੀ ਰੱਖਣ ਤੇ ਹੜ੍ਹ ਪੀੜਤ ਮਜ਼ਦੂਰਾਂ ਕਿਸਾਨਾਂ, ਸਕੂਲੀ ਬੱਚਿਆਂ ਲਈ ਪੜ੍ਹਨ ਲਿਖਣ ਸਮੱਗਰੀ ਪਹੁੰਚਾਉਣ ਦਾ ਅਹਿਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੇ ਹਰਦੀਪ ਸਿੰਘ ਹੈਰੀ ਦਾ ਸਰਪੰਚ ਰਾਜਾ ਮੱਲਕੇ ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਯੂਨੀਕ ਸਕੂਲ ਸਮਾਲਸਰ ਸੀ.ਬੀ.ਐਸ.ਈ. ਰਿਜਨਲ ਸਾਇੰਸ ਪ੍ਰਦਰਸ਼ਨੀ 'ਚ ਰਿਹਾ ਮੋਹਰੀ
Ad Position 24