ਫ਼ਰੀਦਕੋਟ, 24 ਨਵੰਬਰ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਿ੍ਜਿੰਦਰਾ ਕਾਲਜ ਵਿਖੇ ਰੈੱਡ ਰਿਬਨ ਕਲੱਬਾਂ ਵਲੋਂ ਐਚ.ਆਈ.ਵੀ. ਏਡਜ਼ ਪ੍ਰਤੀ ਜਾਗਰੂਕਤਾ ਨਾਟਕ ਖੇਡਿਆ ਗਿਆ | ਇਹ ਨਾਟਕ ਕਾਲਜ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਪੂਜਾ ਭੱਲਾ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਨਾਟਕ ਵਿਚ ਮਨੁੱਖੀ ਜ਼ਿੰਦਗੀ ਦੇ ਗੰਭੀਰ ਵਿਸ਼ੇ ਨੂੰ ਪੇਸ਼ ਕੀਤਾ ਗਿਆ | ਰੈੱਡ ਰਿਬਨ ਕਲੱਬਾਂ ਦੇ ਕਨਵੀਨਰ ਪ੍ਰੋਫੈਸਰ ਸੁਖਜੀਤ ਸਿੰਘ ਨੇ ਸਭਨਾਂ ਨੂੰ ਜੀ ਆਇਆ ਕਿਹਾ ਤੇ ਇਸ ਨਾਟਕ ਦੀ ਪੇਸ਼ਕਾਰੀ ਦੇ ਮਕਸਦ ਤੋਂ ਜਾਣੂ ਕਰਵਾਇਆ | ਇਸ ਮੌਕੇ ਕਾਲਜ ਦੇ ਰਜਿਸਟਰਾਰ ਡਾ. ਸ਼ਾਲਨੀ ਗੋਇਲ, ਡਾ. ਗਗਨਦੀਪ ਕੌਰ, ਪ੍ਰੋਫੈਸਰ ਪਵਨਪ੍ਰੀਤ ਕੌਰ, ਪ੍ਰੋਫੈਸਰ ਰਾਜਬੀਰ ਕੌਰ, ਡਾ. ਨਛੱਤਰ ਸਿੰਘ, ਡਾ. ਕੁਲਵਿੰਦਰ ਕੌਰ, ਪ੍ਰੋਫੈਸਰ ਦੇਵਕਾ ਸ਼ਰਮਾ, ਪੋ੍ਰਫ਼ੈਸਰ ਸੋਨਿਕਾ ਰਾਣੀ, ਪ੍ਰੋਫੈਸਰ ਗਗਨਦੀਪ ਸਿੰਘ, ਪ੍ਰੋਫੈਸਰ ਗੌਰਵ ਧਵਨ, ਪ੍ਰੋਫੈਸਰ ਗੁਰਪ੍ਰੀਤ ਕੌਰ, ਵਰਿੰਦਰ ਕੌਰ ਤੇ ਰਜਿੰਦਰ ਬੁਲਟ ਆਦਿ ਵੀ ਹਾਜ਼ਰ ਸਨ | ਪਿ੍ੰਸੀਪਲ ਡਾ. ਰਜੇਸ਼ ਮੋਹਨ ਨੇ ਵਿਦਿਆਰਥੀਆਂ ਦੇ ਇਸ ਯਤਨ ਤੇ ਰੈੱਡ ਰਿਬਨ ਕਲੱਬਾਂ ਦੀ ਪ੍ਰਸ਼ੰਸਾ ਕਰਦਿਆਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ 'ਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਅਖੀਰ 'ਚ ਨਾਟਕ ਪੇਸ਼ਕਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਰੈੱਡ ਰਿਬਨ ਕਲੱਬਾਂ ਵਲੋਂ ਸਨਮਾਨਿਤ ਕੀਤਾ | ਰੈੱਡ ਰਿਬਨ ਕਲੱਬਾਂ ਦੇ ਇੰਚਾਰਜ ਪ੍ਰੋਫੈਸਰ ਸੋਨਿਕਾ ਰਾਣੀ ਤੇ ਪ੍ਰੋਫੈਸਰ ਕਿਰਨ ਬਾਲਾ ਵੀ ਹਾਜ਼ਰ ਰਹੇ | ਮੰਚ ਸੰਚਾਲਨ ਪ੍ਰੋਫੈਸਰ ਬੂਟਾ ਸਿੰਘ ਨੇ ਕੀਤਾ |